Punjab Vande Bharat: ਯਾਤਰੀਆਂ ਲਈ ਖੁਸ਼ਖਬਰੀ, ਪੰਜਾਬ ਨੂੰ ਮਿਲਣਗੀਆਂ ਦੋ 'ਵੰਦੇ ਭਾਰਤ ਟਰੇਨਾਂ', ਇਨ੍ਹਾਂ ਥਾਵਾਂ 'ਤੇ ਜਾਣਾ ਹੋਵੇਗਾ ਆਸਾਨ

By : GAGANDEEP

Published : Dec 28, 2023, 9:10 am IST
Updated : Dec 28, 2023, 3:07 pm IST
SHARE ARTICLE
Punjab will get two new 'Vande Bharat' trains News in punjabi
Punjab will get two new 'Vande Bharat' trains News in punjabi

Punjab Vande Bharat: ਪ੍ਰਧਾਨ ਮੰਤਰੀ 30 ਦਸੰਬਰ ਨੂੰ 6 ਵੰਦੇ ਭਾਰਤ ਅਤੇ ਦੋ ਅੰਮ੍ਰਿਤ ਭਾਰਤ ਰੇਲ ਗੱਡੀਆਂ ਨੂੰ ਦੇਣਗੇ ਹਰੀ ਝੰਡੀ

Punjab will get two new 'Bande Vharat' trains News in punjabi : ਆਉਣ ਵਾਲੇ ਦਿਨਾਂ ਵਿੱਚ ਲੁਧਿਆਣਾ ਵਾਸੀਆਂ ਲਈ ਵੰਦੇ ਭਾਰਤ ਰਾਹੀਂ ਨਵੀਂ ਦਿੱਲੀ, ਅੰਮ੍ਰਿਤਸਰ ਅਤੇ ਕਟੜਾ ਦਾ ਸਫਰ ਕਰਨਾ ਹੋਰ ਵੀ ਆਸਾਨ ਹੋ ਜਾਵੇਗਾ ਕਿਉਂਕਿ ਲੁਧਿਆਣਾ ਨੂੰ ਦੋ ਨਵੀਆਂ ਵੰਦੇ ਭਾਰਤ ਟਰੇਨਾਂ ਮਿਲਣ ਜਾ ਰਹੀਆਂ ਹਨ। ਦੇਸ਼ ਦੇ ਪ੍ਰਧਾਨ ਮੰਤਰੀ 30 ਦਸੰਬਰ ਨੂੰ 6 ਵੰਦੇ ਭਾਰਤ ਅਤੇ ਦੋ ਅੰਮ੍ਰਿਤ ਭਾਰਤ ਰੇਲ ਗੱਡੀਆਂ ਨੂੰ ਹਰੀ ਝੰਡੀ ਦੇਣਗੇ। ਇਨ੍ਹਾਂ ਵਿੱਚੋਂ ਇੱਕ ਟਰੇਨ ਕਟੜਾ ਤੋਂ ਦਿੱਲੀ ਅਤੇ ਅੰਮ੍ਰਿਤਸਰ ਤੋਂ ਨਵੀਂ ਦਿੱਲੀ ਲਈ ਰਵਾਨਾ ਹੋਵੇਗੀ।

ਇਹ ਵੀ ਪੜ੍ਹੋ: Punjab Vigilance: ਸੱਤ ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ 'ਚ ਤਹਿਸੀਲਦਾਰ ਤੇ ਦੋ ਪਟਵਾਰੀ ਗ੍ਰਿਫ਼ਤਾਰ

ਇਨ੍ਹਾਂ ਦੋਵਾਂ ਟਰੇਨਾਂ ਦੇ ਚੱਲਣ ਨਾਲ ਲੋਕਾਂ ਨੂੰ ਅੰਮ੍ਰਿਤਸਰ ਅਤੇ ਕਟੜਾ ਜਾਣਾ ਆਸਾਨ ਹੋ ਜਾਵੇਗਾ। ਇਹ ਦੋਵੇਂ ਰੇਲ ਗੱਡੀਆਂ ਲੁਧਿਆਣਾ ਰੇਲਵੇ ਸਟੇਸ਼ਨ 'ਤੇ ਰੁਕਣਗੀਆਂ, ਜਦਕਿ ਨਵੀਂ ਦਿੱਲੀ ਤੋਂ ਕਟੜਾ ਜਾਣ ਵਾਲੀ ਰੇਲਗੱਡੀ ਪਹਿਲਾਂ ਹੀ ਲੁਧਿਆਣਾ ਰੁਕਦੀ ਹੈ। 

ਇਹ ਵੀ ਪੜ੍ਹੋ: UPI Tap and Pay Date : QR ਕੋਡ ਦੀ ਛੁੱਟੀ! ਜਨਵਰੀ 'ਚ ਹੋਵੇਗੀ ਸ਼ੁਰੂ UPI ਟੈਪ ਐਂਡ ਪੇ ਸੇਵਾ

ਪ੍ਰਾਪਤ ਜਾਣਕਾਰੀ ਅਨੁਸਾਰ ਕਟੜਾ ਤੋਂ ਦਿੱਲੀ ਵਿਚਾਲੇ ਚੱਲਣ ਵਾਲੀ ਵੰਦੇ ਭਾਰਤ 1 ਜਨਵਰੀ ਤੋਂ ਨਿਯਮਿਤ ਤੌਰ 'ਤੇ ਚੱਲੇਗੀ ਅਤੇ ਰਸਤੇ ਵਿਚ ਊਧਮਪੁਰ, ਮਨਵਾਲ, ਜੰਮੂ ਤਵੀ, ਕਠੂਆ, ਪਠਾਨਕੋਟ ਕੈਂਟ, ਮੁਕੇਰੀਆਂ, ਦਸੂਹਾ, ਲੁਧਿਆਣਾ ਅਤੇ ਕਰਨਾਲ ਵਿਖੇ ਰੁਕੇਗੀ, ਜਦਕਿ ਨਵੀਂ ਦਿੱਲੀ ਤੋਂ ਅੰਮ੍ਰਿਤਸਰ ਵੱਲ ਜਾਣ ਵਾਲੀ ਰੇਲਗੱਡੀ ਅੰਬਾਲਾ, ਲੁਧਿਆਣਾ, ਜਲੰਧਰ ਵਿਖੇ ਰੁਕੇਗੀ। ਨਵੀਂ ਲਾਂਚ ਕੀਤੀ ਗਈ ਵੰਦੇ ਭਾਰਤ ਟਰੇਨ ਨੂੰ ਹੋਰ ਆਧੁਨਿਕ ਸਹੂਲਤਾਂ ਨਾਲ ਲੈਸ ਕੀਤਾ ਗਿਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜਲਦੀ ਹੀ ਮੁੱਖ ਦਫਤਰ ਤੋਂ ਦੋਵਾਂ ਟਰੇਨਾਂ ਦਾ ਸ਼ਡਿਊਲ ਜਾਰੀ ਕਰ ਦਿੱਤਾ ਜਾਵੇਗਾ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more news apart from Punjab will get two new 'Vande Bharat' trains News in punjabi , stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement