
ਉਸ ਨੇ ਲੁਧਿਆਣਾ ਦੇ ਜਗਤਾਰ ਸਿੰਘ ਸੰਧੂ 'ਤੇ ਜ਼ਬਰਦਸਤੀ ਸਰੀਰਕ ਸਬੰਧ ਬਣਾਉਣ ਦੇ ਦੋਸ਼ ਲਾਏ ਹਨ।
Punjab News: ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ 'ਚ ਪੰਜਾਬ ਦੀ ਇਕ ਮਹਿਲਾ ਮਾਡਲ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਜਲੰਧਰ ਦੀ ਰਹਿਣ ਵਾਲੀ ਪੀੜਤਾ ਨੇ ਨਿਊ ਸ਼ਿਮਲਾ ਮਹਿਲਾ ਥਾਣੇ 'ਚ ਐਫ.ਆਈ.ਆਰ. ਦਰਜ ਕਰਵਾਈ ਹੈ। ਉਸ ਨੇ ਲੁਧਿਆਣਾ ਦੇ ਜਗਤਾਰ ਸਿੰਘ ਸੰਧੂ 'ਤੇ ਜ਼ਬਰਦਸਤੀ ਸਰੀਰਕ ਸਬੰਧ ਬਣਾਉਣ ਦੇ ਦੋਸ਼ ਲਾਏ ਹਨ।
ਪੁਲਿਸ ਨੇ ਜਬਰ ਜਨਾਹ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਹੈ। ਪੁਲਿਸ ਨੂੰ ਦਿਤੀ ਸ਼ਿਕਾਇਤ 'ਚ ਪੀੜਤਾ ਨੇ ਦਸਿਆ ਕਿ ਉਹ 22 ਦਸੰਬਰ ਨੂੰ ਸ਼ੂਟਿੰਗ ਲਈ ਸ਼ਿਮਲਾ ਆਈ ਸੀ ਅਤੇ ਰਾਤ ਨੂੰ ਸ਼ਿਮਲਾ ਦੇ ਇਕ ਹੋਟਲ 'ਚ ਰੁਕੀ ਸੀ। ਇਸ ਦੌਰਾਨ ਜਗਤਾਰ ਸਿੰਘ ਨੇ ਉਸ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਏ।
23 ਸਾਲਾ ਪੀੜਤ ਮਾਡਲ ਨੇ ਬੁਧਵਾਰ ਨੂੰ ਨਿਊ ਸ਼ਿਮਲਾ ਮਹਿਲਾ ਪੁਲਿਸ ਸਟੇਸ਼ਨ 'ਚ ਸ਼ਿਕਾਇਤ ਦਰਜ ਕਰਵਾਈ। ਐਸਐਚਓ ਮਹਿਲਾ ਥਾਣਾ ਜੋਤੀ ਨੇ ਦਸਿਆ ਕਿ ਪੁਲਿਸ ਨੇ ਮਹਿਲਾ ਦੀ ਸ਼ਿਕਾਇਤ ’ਤੇ ਕੇਸ ਦਰਜ ਕਰ ਲਿਆ ਹੈ। ਮਹਿਲਾ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ ਅਤੇ ਪੁਲਿਸ ਦੀ ਟੀਮ ਜਲਦ ਹੀ ਮੁਲਜ਼ਮਾਂ ਨੂੰ ਫੜਨ ਲਈ ਪੰਜਾਬ ਜਾਵੇਗੀ।
(For more Punjabi news apart from Rape with Punjab model in Shimla, stay tuned to Rozana Spokesman)