Laheragaga News : ਸਾਬਕਾ ਸੈਨਿਕ ਵਿੰਗ ਨੇ ਕਿਸਾਨ ਆਗੂ ਡੱਲੇਵਾਲ ਦੀ ਰਾਖੀ ਦਾ ਜਿੰਮਾ ਸੰਭਾਲਿਆ 

By : BALJINDERK

Published : Dec 28, 2024, 9:30 pm IST
Updated : Dec 28, 2024, 9:30 pm IST
SHARE ARTICLE
ਕੈਪਸਨ: ਡੱਲੇਵਾਲ ਦੀ ਟਰਾਲੀ ਦੇ ਆਲੇ ਦੁਆਲੇ ਪਹਿਰਾ ਦੇ ਰਹੇ ਸਾਬਕਾ ਫ਼ੌਜੀਆਂ ਦੀ ਜਥੇਬੰਦੀ
ਕੈਪਸਨ: ਡੱਲੇਵਾਲ ਦੀ ਟਰਾਲੀ ਦੇ ਆਲੇ ਦੁਆਲੇ ਪਹਿਰਾ ਦੇ ਰਹੇ ਸਾਬਕਾ ਫ਼ੌਜੀਆਂ ਦੀ ਜਥੇਬੰਦੀ

Laheragaga News : ਡੱਲੇਵਾਲ ਨੂੰ ਚੁਕ ਕੇ ਲਿਜਾਣਾ ਪੁਲਿਸ ਅਤੇ ਸਰਕਾਰ ਦਾ ਵਹਿਮ : ਅਵਤਾਰ ਸਿੰਘ ਫਕਰਸਰ 

Laheragaga News in Punjabi : ਖਨੌਰੀ ਮਰਨ ਵਰਤ ’ਤੇ ਬੈਠੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੂੰ ਪੁਲਿਸ ਚੁਕ ਕੇ ਹਸਪਤਾਲ ਦਾਖ਼ਲ ਕਰਵਾਉਣਾ ਚਾਹੁੰਦੀ ਹੈ ਜਿਸ ਕਰ ਕੇ ਡੱਲੇਵਾਲ ਸਾਹਿਬ ਦੀ ਟਰਾਲੀ ਦੇ ਆਲੇ ਦੁਆਲੇ ਸਾਬਕਾ ਸੈਨਿਕਾਂ ਵਲੋਂ ਦਿਨ ਰਾਤ ਦੇ ਪਹਿਰਾ ਲਾ ਦਿਤਾ ਗਿਆ ਹੈ। 

ਇਸ ਗੱਲ ਦਾ ਪ੍ਰਗਟਾਵਾ ਸਾਬਕਾ ਸੈਨਿਕ ਭਲਾਈ ਵਿੰਗ ਦੇ ਸੂਬਾ ਪ੍ਰਧਾਨ ਅਵਤਾਰ ਸਿੰਘ ਫਕਰਸਰ, ਮੀਤ ਪ੍ਰਧਾਨ ਕਿਰਪਾਲ ਸਿੰਘ ਬਾਗੀਆ ਨੇ ਗੱਲਬਾਤ ਕਰਦਿਆਂ ਦਸਿਆ ਕਿ ਸਰਕਾਰ ਅਤੇ ਪੁਲਿਸ ਇਹ ਵਹਿਮ ਪਾਲ ਰਹੀ ਹੈ ਕਿ ਜਗਜੀਤ ਸਿੰਘ ਡੱਲੇਵਾਲ ਨੂੰ ਮਰਨ ਵਰਤ ਤੋਂ ਚੁਕ ਕੇ ਹਸਪਤਾਲ ਦਾਖ਼ਲ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਡੱਲੇਵਾਲ ਨੂੰ ਮਰਨ ਵਰਤ ’ਤੇ ਬੈਠੇ 33 ਦਿਨ ਹੋ ਚੁੱਕੇ ਹਨ ਜਿਨ੍ਹਾਂ ਦੇ ਸਰੀਰ ਵਿਚ ਕੀਟੋਨ ਦੀ ਮਾਤਰਾ ਬਹੁਤ ਵਧ ਗਈ ਹੈ, ਪ੍ਰੰਤੂ ਉਨ੍ਹਾਂ ਦਾ ਹੌਂਸਲਾ ਅਜੇ ਵੀ ਪੂਰੀ ਤਰ੍ਹਾਂ ਬੁਲੰਦ ਹੈ।

ਇਸ ਲਈ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਕਿਸਾਨਾਂ ਦੀਆਂ ਮੰਗਾਂ ਫੌਰੀ ਮੰਨ ਕੇ ਜਗਜੀਤ ਸਿੰਘ ਡਲੇਵਾਲ ਦਾ ਮਰਨ ਵਰਤ ਖੁਲ੍ਹਵਾਇਆ ਜਾਵੇ। ਇਸ ਸਮੇਂ ਅਵਤਾਰ ਸਿੰਘ ਫੱਕਰਸਰ ਪ੍ਰਧਾਨ ਜੀਉਜੀ ਅਤੇ ਸਾਬਕਾ ਸੈਨਿਕ ਭਲਾਈ ਵਿੰਗ ਪੰਜਾਬ ਅਤੇ ਕਿਰਪਾਲ ਸਿੰਘ ਬਾਗੀਆ ਸਿੱਖ ਧਰਮੀ ਫ਼ੌਜੀ ਬੀਰਬਲ ਸਿੰਘ ਝੋਰੜਾਂ, ਜਸਕਰ ਸਿੰਘ ਲੱਕੜਵਾਲਾ, ਲਖਰਾਜ ਰਾਜਸਥਾਨ, ਜਗਜੀਤ ਸਿੰਘ ਹਰੀ ਨੌਂ, ਸੁਖਵਿੰਦਰ ਸਿੰਘ ਮੰਡੀਕਲਾਂ, ਬਲਜਿੰਦਰ ਸਿੰਘ ਮੰਡੀਕਲਾਂ, ਗੁਰਲਾਲ ਸਿੰਘ ਖੋਖਰ,  ਸੁਖਜੀਤ ਸਿੰਘ ਮਾਨਸਾ, ਹਰਪਾਲ ਸਿੰਘ ਗੁਰਦਾਸਪਰ, ਪਿਰਤਪਾਲ ਸਿੰਘ ਗੜ੍ਹਸ਼ੰਕਰ ਅਤੇ ਫ਼ੌਜ ਵਿਚ ਨੌਕਰੀ ਕਰ ਰਹੇ ਛੁੱਟੀ ਆਏ ਵੀਰਾਂ ਨੇ ਦਸਿਆ ਕਿ ਅਸੀਂ ਡੱਲੇਵਾਲ ਦੀ ਟਰਾਲੀ ਦੇ ਆਲੇ ਦੁਆਲੇ ਅਤੇ ਸ਼ਹਿਰ ਅਤੇ ਇਲਾਕੇ ਵਿਚ ਦਿਨ ਰਾਤ ਪਹਿਰਾ ਦੇ ਰਹੇ ਹਾਂ। ਉਨ੍ਹਾਂ ਕਿਹਾ ਕਿ ਡੱਲੇਵਾਲ ਦੀ ਟਰਾਲੀ ਦੇ ਨੇੜੇ ਤੇੜੇ ਅਤੇ ਇਲਾਕੇ ਵਿਚ ਚਿੜੀ ਵੀ ਨਹੀਂ ਫਟਕਣ ਦੇਵਾਂਗੇ।

(For more news apart from Ex-serviceman wing took over the responsibility guarding farmer leader Dallewal News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement