
Jalandhar Accident News: ਐਂਬੂਲੈਂਸ ਚਾਲਕ ਦੀ ਮੌਤ
Jalandhar Accident News: ਜਲੰਧਰ ਵਿਚ ਚੜ੍ਹਦੀ ਸਵੇਰ ਵੱਡਾ ਹਾਦਸਾ ਵਾਪਰ ਗਿਆ। ਇਥੇ ਥਾਣਾ ਰਾਮਾ ਮੰਡੀ ਦੇ ਅਧੀਨ ਆਉਂਦੇ ਚੁਗਿੱਟੀ ਪੁਲ ’ਤੇ ਇਕ ਮਰੀਜ਼ ਨੂੰ ਲੈ ਕੇ ਆ ਰਹੀ ਤੇਜ਼ ਰਫ਼ਤਾਰ ਐਂਬੂਲੈਂਸ ਨੂੰ ਪਿੱਛੋਂ ਆ ਰਹੇ ਤੇਜ਼ ਰਫਤਾਰ ਟਰਾਲੇ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ ਗਈ।
ਟੱਕਰ ਤੋਂ ਬਾਅਦ ਐਂਬੂਲੈਂਸ ਪਲਟ ਗਈ, ਜਿਸ ਦੌਰਾਨ ਮਰੀਜ਼ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਕਿਸੇ ਹੋਰ ਐਂਬੂਲੈਂਸ ਦੀ ਮਦਦ ਨਾਲ ਰਾਮ ਮੰਡੀ ਸਥਿਤ ਹਸਪਤਾਲ ਵਿਖੇ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ।
ਇਸ ਹਾਦਸੇ ਵਿਚ ਐਂਬੂਲੈਂਸ ਚਾਲਕ ਦੀ ਮੌਕੇ ’ਤੇ ਹੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ’ਤੇ ਪੁਲਿਸ ਅਧਿਕਾਰੀ ਪਹੁੰਚ ਗਏ ਤੇ ਪੁਲਿਸ ਵਲੋਂ ਲਾਸ਼ ਨੂੰ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰਦੇ ਹੋਏ ਪਲਟੀ ਹੋਈ ਐਂਬੂਲੈਂਸ ਨੂੰ ਕ੍ਰੇਨ ਰਾਹੀਂ ਸਿੱਧਾ ਕਰਵਾਇਆ ਜਾ ਰਿਹਾ ਹੈ।