ਕੇਸ਼ੋਪੁਰ ਛੰਭ 'ਚ ਪ੍ਰਵਾਸੀ ਪੰਛੀਆਂ ਦੀ ਗਿਣਤੀ 13,000 ਤੋਂ ਪਾਰ, ਮੀਂਹ ਪੈਣ ਨਾਲ ਗਿਣਤੀ ’ਚ ਵਾਧਾ ਹੋਣ ਦੀ ਸੰਭਾਵਨਾ
Published : Dec 28, 2024, 11:41 am IST
Updated : Dec 28, 2024, 11:41 am IST
SHARE ARTICLE
The Number of Migratory Birds in Keshopur Chhambh has Crossed 13,000 Latest News in Punjabi
The Number of Migratory Birds in Keshopur Chhambh has Crossed 13,000 Latest News in Punjabi

ਗਿਣਤੀ ਵਧਾਉਣ ਲਈ ਦੇ ਉਪਰਾਲਿਆਂ ਸਬੰਧੀ ਉਚ ਪਧਰੀ ਟੀਮ 19 ਜਨਵਰੀ ਨੂੰ ਕਰੇਗੀ ਦੌਰਾ

The Number of Migratory Birds in Keshopur Chhambh has Crossed 13,000 Latest News in Punjabi : ਗੁਰਦਾਸਪੁਰ-ਬਹਿਰਾਮਪੁਰ ਰੋਡ ’ਤੇ ਸਥਿਤ ਕੇਸ਼ੋਪੁਰ ਛੰਭ ’ਚ ਆਉਣ ਵਾਲੇ ਪ੍ਰਵਾਸੀ ਪੰਛੀਆਂ ਦੀ ਕਿਵੇਂ ਦੇਖਭਾਲ ਕੀਤੀ ਜਾਂਦੀ ਹੈ ਅਤੇ ਉਨ੍ਹਾਂ ਦੀ ਗਿਣਤੀ ਵਧਾਉਣ ਲਈ ਕੀਤੇ ਜਾਣ ਵਾਲੇ ਉਪਰਾਲਿਆਂ ਸਬੰਧੀ ਇਕ ਉਚ ਪਧਰੀ ਟੀਮ 19ਜਨਵਰੀ ਨੂੰ ਕੇਸ਼ੋਪੁਰ ਛੰਭ ਦਾ ਦੌਰਾ ਕਰੇਗੀ । ਇਸ ਟੀਮ ਵਿਚ ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਦੇ ਅਧਿਕਾਰੀ ਸ਼ਾਮਲ ਹੋਣਗੇ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਕੇਸ਼ੋਪੁਰ ਛੰਭ ਦੇ ਅਧਿਕਾਰੀ ਸਚਿਵ ਕੁਮਾਰ ਨੇ ਦਸਿਆ ਕਿ ਅੱਜ ਹੋਈ ਬਰਸਾਤ ਕਾਰਨ ਛੰਭ ਵਿਖੇ ਪ੍ਰਵਾਸੀ ਪੰਛੀਆਂ ਨੇ ਬਹੁਤ ਹੀ ਅਨੋਖੇ ਢੰਗ ਨਾਲ ਸ਼ਰਾਰਤਾਂ ਕੀਤੀਆਂ, ਕਿਉਂਕਿ ਬਰਸਾਤ ਦੇ ਮੌਸਮ ਵਿਚ ਵਿਦੇਸ਼ਾਂ ਤੋਂ ਆਉਣ ਵਾਲੇ ਇਨ੍ਹਾਂ ਪ੍ਰਵਾਸੀ ਪੰਛੀਆਂ ਨੂੰ ਇਕ ਵੱਖਰਾ ਆਨੰਦ ਮਿਲਦਾ ਹੈ। ਬੇਸ਼ੱਕ ਇਸ ਸਮੇਂ ਵਿਦੇਸ਼ਾਂ ਤੋਂ ਆਉਣ ਵਾਲੇ ਪੰਛੀਆਂ ਦੀ ਗਿਣਤੀ 13000 ਤੋਂ ਪਾਰ ਪਹੁੰਚ ਗਈ ਹੈ। ਜਿਸ ਨਾਲ ਇਹ ਇਲਾਕਾ ਲੋਕਾਂ ’ਚ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਅੱਜ ਮੀਂਹ ਪੈਣ ਤੋਂ ਬਾਅਦ ਪ੍ਰਵਾਸੀ ਪੰਛੀਆਂ ਦੀ ਆਮਦ ਵਿਚ ਤੇਜ਼ੀ ਨਾਲ ਵਾਧਾ ਹੋਣ ਦੀ ਸੰਭਾਵਨਾ ਹੈ। ਸੰਭਾਵਨਾ ਹੈ ਕਿ 15 ਜਨਵਰੀ 2025 ਤਕ ਇਹ ਗਿਣਤੀ 20 ਹਜ਼ਾਰ ਤੋਂ ਪਾਰ ਜਾ ਸਕਦੀ ਹੈ।

ਇਸ ਸਮੇਂ ਤਕ, ਰੂਸ, ਸਾਇਬੇਰੀਆ, ਮੱਧ ਯੂਰਪ, ਅਫ਼ਗ਼ਾਨਿਸਤਾਨ ਅਤੇ ਲੱਦਾਖ਼ ਤੋਂ ਕੇਸ਼ੋਪੁਰ ਛੰਭ ਪਹੁੰਚਣ ਵਾਲੇ ਪ੍ਰਵਾਸੀ ਪੰਛੀਆਂ ਵਿਚ ਮੁੱਖ ਤੌਰ ’ਤੇ ਗੁੱਲ, ਰੱਡੀ ਸ਼ੈਲਡਕ, ਸਟੀਲਟ, ਸ਼ਵੇਲਰ, ਪਿਨਟੇਲ, ਗਲੋਸੀ ਆਈਬਿਸ, ਕ੍ਰੇਨ ਅਤੇ ਕੁੱਝ ਹੋਰ ਪ੍ਰਜਾਤੀਆਂ ਸ਼ਾਮਲ ਹਨ।

ਕੇਸ਼ੋਪੁਰ ਛੰਭ ਇਲਾਕਾ 850 ਏਕੜ ਜ਼ਮੀਨ ਵਿਚ ਫੈਲਿਆ ਹੋਇਆ ਹੈ। ਇਹ ਕੇਸ਼ੋਪੁਰ ਛੰਭ ਮਹਾਰਾਜਾ ਰਣਜੀਤ ਸਿੰਘ ਦਾ ਸ਼ਿਕਾਰ ਸਥਾਨ ਵੀ ਹੋਇਆ ਕਰਦਾ ਸੀ। ਇਕ ਸਮਾਂ ਸੀ ਜਦੋਂ ਹਰ ਸਾਲ ਨਵੰਬਰ ਅਤੇ ਦਸੰਬਰ ਵਿਚ ਇਕ ਲੱਖ ਤੋਂ ਵੱਧ ਪ੍ਰਵਾਸੀ ਪੰਛੀ ਇੱਥੇ ਆਉਂਦੇ ਸਨ ਅਤੇ ਮਾਰਚ ਦੇ ਅੰਤ ਤਕ ਇਰ ਅਪਣੇ-ਅਪਣੇ ਦੇਸ਼ ਵਾਪਸ ਚਲੇ ਜਾਂਦੇ ਸਨ। ਪਰ ਕੁੱਝ ਲੋਕਾਂ ਦੀ ਪੰਛੀਆਂ ਪ੍ਰਤੀ ਜ਼ਾਲਮ ਨੀਤੀ ਕਾਰਨ ਪੰਛੀਆਂ ਦੀ ਆਮਦ ਕਾਫ਼ੀ ਘੱਟ ਗਈ ਸੀ। ਪਰ ਹੁਣ ਇਸ ਵਿਚ ਹੌਲੀ-ਹੌਲੀ ਸੁਧਾਰ ਹੋ ਰਿਹਾ ਹੈ।

(For more Punjabi news apart from The Number of Migratory Birds in Keshopur Chhambh has Crossed 13,000 Latest News in Punjabi stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement