
ਲਾਲ ਕਿਲ੍ਹਾ ਨਾਟਕ ਦੀ ਕਾਮਯਾਬੀ ਮਗਰੋਂ ਕਿਸਾਨਾਂ ਨੂੰ ਦਿੱਲੀ ਬਾਰਡਰ ਤੋਂ ਖਦੇੜਨ ਦੀਆਂ ਤਿਆਰੀਆਂ ਸ਼ੁਰੂ
ਰਾਕੇਸ਼ ਟਿਕੈਤ ਰੋ ਪਏ--ਕਿਹਾ, ਸਰਦਾਰ ਭਰਾਵਾਂ ਨੂੰ ਬਦਨਾਮ ਕਰਨ ਤੇ ਕਿਸਾਨਾਂ ਨੂੰ ਬਰਬਾਦ ਕਰਨ ਲਈ ਸਰਕਾਰ ਬਜ਼ਿੱਦ! ਮੈਂ ਖ਼ੁਦਕੁਸ਼ੀ ਕਰ ਲਵਾਂਗਾ
ਨਵੀਂ ਦਿੱਲੀ, 28 ਜਨਵਰੀ: ਟਰੈਕਟਰ ਰੈਲੀ ਦੌਰਾਨ ਦਿੱਲੀ ਵਿਚ ਹੋਈ ਹਿੰਸਾ ਤੋਂ ਬਾਅਦ ਤੋਂ ਹੀ ਪੁਲਿਸ-ਪ੍ਰਸ਼ਾਸਨ ਕਿਸਾਨੀ ਅੰਦੋਲਨਕਾਰੀਆਂ ਉੱਤੇ ਬਹੁਤ ਸਖ਼ਤੀ ਕਰ ਰਿਹਾ ਹੈ | ਇਕ ਪਾਸੇ ਜਿਥੇ ਮੇਰਠ ਦੇ ਬੜੌਤ ਵਿਚ 40 ਦਿਨ ਤੋਂ ਚੱਲ ਰਹੇ ਪ੍ਰਦਰਸ਼ਨ ਨੂੰ ਪੁਲਿਸ ਨੇ ਬੀਤੀ ਰਾਤ ਖ਼ਤਮ ਕਰਵਾਇਆ, ਉਥੇ ਯੂਪੀ ਗੇਟ ਉੱਤੇ ਅੰਦੋਲਨ ਵਾਲੀ ਥਾਂ ਦੀ ਬਿਜਲੀ ਕੱਟ ਦਿਤੀ ਗਈ, ਨਾਲ ਹੀ ਭਾਰੀ ਪੁੁਲਿਸ ਫ਼ੋਰਸ ਦੀ ਤੈਨਾਤੀ ਹੈ |
ਇਸੇ ਵਿਚਕਾਰ ਰਾਕੇਸ਼ ਟਿਕੈਤ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਜੇ ਖੇਤੀ ਕਾਨੂੰਨ ਵਾਪਸ ਨਾ ਹੋਏ ਤਾਂ ਮੈਂ ਖ਼ੁਦਕੁਸ਼ੀ ਕਰ ਲਵਾਂਗਾ ਅਤੇ ਕਿਸਾਨਾਂ ਨੂੰ ਬਰਬਾਦ ਨਹੀਂ ਹੋਣ ਦਿਆਂਗਾ | ਉਨ੍ਹਾਂ ਕਿਹਾ ਕਿ ਦੇਸ਼ ਦੇ ਕਿਸਾਨਾਂ ਉੱਤੇ ਤਸ਼ੱਦਦ ਢਾਹਿਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਬਰਬਾਦ ਕਰਨ ਦੀ ਸਾਜ਼ਸ਼ ਰਚੀ ਜਾ ਰਹੀ ਹੈ ਤੇ ਸਰਦਾਰ ਭਰਾਵਾਂ ਦਾ ਅਕਸ ਖ਼ਰਾਬ ਕਰਨ ਅਤੇ ਕਿਸਾਨਾਂ ਨੂੰ ਬਰਬਾਦ ਕਰਨ ਦੀਆਂ ਕੋਸ਼ਿਸ਼ਾਂ ਤੇਜ਼ ਕਰ ਦਿਤੀਆਂ ਗਈਆਂ ਹਨ | ਮੈਨੂੰ ਉਦੋਂ ਸਮਝਾਇਆ ਵੀ ਗਿਆ ਸੀ ਕਿ ਬੀਜੇਪੀ ਦੀ ਹਮਾਇਤ ਨਾ ਕਰਾਂ ਪਰ ਮੈਂ ਉਨ੍ਹਾਂ ਦਾ ਸਾਥ ਦਿਤਾ ਤੇ ਅੱਜ ਪਛਤਾ ਰਿਹਾ ਹਾਂ | ਮੈਂ ਗਿ੍ਫ਼ਤਾਰ ਹੋਣ ਲਈ ਤਿਆਰ ਹਾਂ ਪਰ ਮੇਰੇ ਸਾਥੀਆਂ ਨੂੰ ਸੁਰੱਖਿਅਤ ਜਾਣ ਦਿਤਾ ਜਾਵੇ | ਹੁਣ ਸਰਕਾਰ ਉਨ੍ਹਾਂ ਨੂੰ ਇਥੇ ਚੁਕ ਕੇ ਰਸਤੇ ਵਿਚ ਮਾਰਦੀ ਹੈ |
ਯੂਪੀ ਗੇਟ ਉੱਤੇ ਧਰਨਾ ਵਾਲੀ ਥਾਂ ਨੂੰ ਖ਼ਾਲੀ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕਿਸਾਨਾਂ ਨੂੰ ਅਲਟੀਮੇਟਮ ਦੇ ਦਿਤਾ ਗਿਆ ਹੈ | ਅੱਜ ਰਾਤ ਤਕ ਧਰਨਾ ਵਾਲੀ ਥਾਂ ਖ਼ਾਲੀ ਹੋ ਸਕਦੀ ਹੈ | ਜ਼ਿਲ੍ਹਾ ਮੈਜਿਸimageਟਰੇਟ ਅਜੇ ਸ਼ੰਕਰ ਪਾਂਡੇ ਸਮੇਤ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀ ਅਤੇ ਸੀਨੀਅਰ ਪੁਲਿਸ ਅਧਿਕਾਰੀ ਮੌਕੇ 'ਤੇ ਮੌਜੂਦ ਹਨ | ਜ਼ਿਲ੍ਹਾ ਪ੍ਰਸ਼ਾਸਨ ਵਲੋਂ ਧਰਨੇ ਵਾਲੀ ਥਾਂ ਨੂੰ ਖ਼ਾਲੀ ਕਰਵਾਉਣ ਲਈ ਪੂਰੀ ਤਿਆਰੀ ਕਰ ਲਈ ਗਈ ਹੈ | (ਏਜੰਸੀ)