
ਕਿਸਾਨੀ ਅੰਦੋਲਨ ਵਿਚ ਸ਼ਾਮਲ ਹੋਣ ਜਾ ਰਹੇ 3 ਧੀਆਂ ਦੇ ਪਿਉ ਨੇ ਤੋੜਿਆ ਦਮ
ਫ਼ਿਰੋਜ਼ਪੁਰ, 28 ਜਨਵਰੀ (ਗੁਰਬਚਨ ਸਿੰਘ ਸੋਨੂੰ) : ਫ਼ਿਰੋਜ਼ਪੁਰ ਦੇ ਅਧੀਨ ਪੈਂਦੇ ਪਿੰਡ ਕਰੀ ਕਲਾਂ ਦੇ ਇਕ ਪ੍ਰਵਾਰ 'ਤੇ ਉਸ ਸਮੇਂ ਦੁੱਖਾਂ ਦਾ ਪਹਾੜ ਟੁੱਟ ਪਿਆ, ਜਦੋਂ ਕਿਸਾਨੀ ਅੰਦੋਲਨ ਵਿਚ ਸ਼ਾਮਲ ਹੋਣ ਜਾ ਰਹੇ ਨੌਜਵਾਨ ਕਿਸਾਨ ਦੀ ਅਚਨਚੇਤ ਮੌਤ ਹੋ ਗਈ |
ਪਿੰਡ ਦੇ ਨੰਬਰਦਾਰ ਨੇ ਦਸਿਆ ਕਿ ਮਿ੍ਤਕ ਪੇ੍ਰਮ ਸਿੰਘ ਕਿਸਾਨੀ ਅੰਦੋਲਨ ਵਿਚ ਸ਼ਾਮਲ ਹੋਣ ਲਈ ਜਾ ਰਿਹਾ ਸੀ | ਬੱਸ ਅੱਡੇ 'ਤੇ ਅਚਾਨਕ ਉਸ ਨੂੰ ਘਬਰਾਹਟ ਮਹਿਸੂਸ ਹੋਈ, ਜਿਸ ਤੋਂ ਬਾਅਦ ਉਸ ਨੂੰ ਪਿੰਡ ਦੇ ਡਾਕਟਰ ਕੋਲ ਲਿਜਾਇਆ ਗਿਆ | ਉਥੇ ਸਿਹਤ ਜ਼ਿਆਦਾ ਵਿਗੜਣ ਕਾਰਨ ਉਸ ਨੂੰ ਦਿਲ ਦਾ ਦੌਰਾ ਪੈ ਗਿਆ, ਜਿਸ ਕਾਰਨ ਉਸ ਨੇ ਦਮ ਤੋੜ ਦਿਤਾ | ਮਿ੍ਤਕ ਦੀ ਪਤਨੀ ਦਾ ਕਹਿਣਾ ਹੈ ਕਿ ਉਸ ਦੇ ਘਰ ਤਿੰਨ ਧੀਆਂ ਹਨ ਅਤੇ ਉਸ ਲਈ ਘਰ ਦਾ ਗੁਜ਼ਾਰਾ ਕਰਨਾ ਬਹੁਤ ਔਖਾ ਹੋ ਗਿਆ ਹੈ | ਮਿ੍ਤਕ ਦੀ ਪਤਨੀ ਅਤੇ ਪ੍ਰਵਾਰ ਵਲੋਂ ਆਰਥਿਕ ਮੱਦਦ ਦੀ ਮੰਗ ਕੀਤੀ ਗਈ ਹੈ |
ਪੁਲਿਸ ਵਲੋਂ ਪ੍ਰਵਾਰ ਦੇ ਬਿਆਨਾਂ ਦੇ ਆਧਾਰ 'ਤੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ |
ਫੋਟੋ ਫਾਈਲ: 28 ਐੱਫਜੈੱਡਆਰ 0image3