ਸੁਮੇਧ ਸੈਣੀ ਨੇ ਬਹਿਬਲ ਕਲਾਂ ਕੇਸ ਦੇ ਦੋਸ਼ ਪੱਤਰ ਨੂੰ ਦਿਤੀ ਚੁਨੌਤੀ
Published : Jan 29, 2021, 1:20 am IST
Updated : Jan 29, 2021, 1:20 am IST
SHARE ARTICLE
image
image

ਸੁਮੇਧ ਸੈਣੀ ਨੇ ਬਹਿਬਲ ਕਲਾਂ ਕੇਸ ਦੇ ਦੋਸ਼ ਪੱਤਰ ਨੂੰ ਦਿਤੀ ਚੁਨੌਤੀ

ਚੰਡੀਗੜ੍ਹ, 28 ਜਨਵਰੀ (ਸੁਰਜੀਤ ਸਿੰਘ ਸੱਤੀ) : ਸਾਬਕਾ ਪੁਲਿਸ ਮੁਖੀ ਸੁਮੇਧ ਸੈਣੀ ਨੇ ਬਹਿਬਲਕਲਾਂ ਗੋਲੀ ਕਾਂਡ ਕੇਸ ’ਚ ਪੁਲਿਸ ਵਲੋਂ ਫ਼ਰੀਦਕੋਟ ਅਦਾਲਤ ’ਚ ਦਾਖ਼ਲ ਕੀਤੇ ਦੋਸ਼ ਪੱਤਰ ਨੂੰ ਹਾਈਕੋਰਟ ’ਚ ਚੁਣੌਤੀ ਦਿਤੀ ਹੈ। ਸੈਣੀ ਦੀ ਪਟੀਸ਼ਨ ਦੀ ਸੁਣਵਾਈ ਪਹਿਲਾਂ ਚਲ ਰਹੇ ਸਬੰਧਤ ਦੋ ਹੋਰ ਕੇਸਾਂ ਦੇ ਨਾਲ ਹੀ ਇਕ ਫ਼ਰਵਰੀ ਨੂੰ ਹੋਵੇਗੀ। ਸੈਣੀ ਨੇ ਪਟੀਸ਼ਨ ’ਚ ਦੋਸ਼ ਲਗਾਇਆ ਕਿ ਇਸ ਮਾਮਲੇ ’ਚ ਪਹਿਲਾਂ ਉਸ ਦਾ ਨਾਂ ਸ਼ਾਮਲ ਨਹੀਂ ਸੀ ਤੇ ਬਾਅਦ ਵਿਚ ਸ਼ਾਮਲ ਕੀਤਾ ਗਿਆ ਹੈ। ਸੈਣੀ ਨੇ ਦੋਸ਼ ਲਗਾਇਆ ਕਿ ਜਾਂਚ ਸਹੀ ਨਹੀਂ ਹੈ ਤੇ ਦੋਸ਼ ਪੱਤਰ ਰੱਦ ਕੀਤੇ ਜਾਣੇ ਚਾਹੀਦੇ ਹਨ। ਪੁਲਿਸ ਨੇ ਤਤਕਾਲੀ ਆਈ.ਜੀ ਪਰਮਰਾਜ ਸਿੰਘ ਉਮਰਾਨੰਗਲ ਤੇ ਸੈਣੀ ਵਿਰੁਧ ਦੋਸ਼ ਪੱਤਰ ਦਾਖ਼ਲ ਕੀਤੇ ਸੀ। ਸੈਣੀ ਦੇ ਵਕੀਲ ਨੇ ਅੱਜ ਹਾਈਕੋਰਟ ਦਾ ਧਿਆਨ ਦਿਵਾਇਆ ਕਿ ਇਸ ਤੋਂ ਪਹਿਲਾਂ ਬਹਿਬਲਕਲਾਂ ਗੋਲੀ ਕਾਂਡ ਵੇਲੇ ਦੇ ਤਤਕਾਲੀ ਸਬੰਧਤ ਥਾਣਾ ਮੁਖੀ ਗੁਰਦੀਪ ਸਿੰਘ ਨੇ ਵੀ ਜਾਂਚ ਨੂੰ ਗ਼ਲਤ ਕਰਾਰ ਦਿੰਦਿਆਂ ਝੂਠਾ ਫਸਾਉਣ ਦਾ ਦੋਸ਼ ਲਗਾ ਕੇ ਦੋਸ਼ ਪੱਤਰ ਰੱਦ ਕਰਨ ਅਤੇ ਮਾਮਲੇ ਦੀ ਜਾਂਚ ਸੀਬੀਆਈ ਕੋਲੋਂ ਕਰਵਾਉਣ ਦੀ ਮੰਗ ਕੀਤੀ ਸੀ ਤੇ ਉਮਰਾਨੰਗਲ ਨੇ ਵੀ ਅਜਿਹੇ ਦੋਸ਼ਾਂ ਵਾਲੀ ਪਟੀਸ਼ਨ ਦਾਖ਼ਲ ਕੀਤੀ ਸੀ ਤੇ ਇਨ੍ਹਾਂ ਦੋਵੇ ਪਟੀਸ਼ਨਾਂ ਦੀ ਸੁਣਵਾਈ ਇੱਕੋ ਬੈਂਚ ਕਰ ਰਹੀ ਹੈ, ਲਿਹਾਜ਼ਾ ਸੈਣੀ ਦੀ ਪਟੀਸ਼ਨ ਵੀ ਉਨ੍ਹਾਂ ਕੇਸਾਂ ਦੇ ਨਾਲ ਹੀ ਸੁਣੀ ਜਾਵੇ। ਇਸੇ ’ਤੇ ਬੈਂਚ ਨੇ ਸੁਣਵਾਈ ਦੂਜੇ ਕੇਸਾਂ ਨਾਲ ਜੋੜ ਦਿਤੀ ਹੈ।

SHARE ARTICLE

ਏਜੰਸੀ

Advertisement

ਕਈ ਖੁਲਾਸੇ ਕਰਨ ਤੋਂ ਬਾਅਦ ਸਾਬਕਾ ਅਸਫਰ ਨੇ ਚੋਣ ਮੈਦਾਨ 'ਚ ਮਾਰੀ ਛਾਲ , ਭਾਜਪਾ ਨੂੰ ਛੱਡਕੇ ਆਏ ਅਫ਼ਸਰ ਤੋਂ ਸੁਣੋ .....

20 May 2024 11:46 AM

Bhagwant LIVE | ਫਰੀਦਕੋਟ 'ਚ CM ਮਾਨ ਦਾ ਧਮਾਕੇਦਾਰ ਭਾਸ਼ਣ, ਵਿਰੋਧੀਆਂ 'ਤੇ ਸਾਧੇ ਨਿਸ਼ਾਨੇ!

20 May 2024 11:09 AM

Punjab Weather Alert : ਮੌਸਮ ਨੂੰ ਲੈ ਕੇ Red Alert ਜਾਰੀ, ਸੂਬੇ ਦੇ 10 ਜ਼ਿਲ੍ਹਿਆਂ ਦਾ ਪਾਰਾ 44 ਡਿਗਰੀ ਤੋਂ ਪਾਰ

20 May 2024 10:52 AM

Bank Fraud :ਬੈਂਕ ਖਾਤਿਆਂ 'ਤੇ ਧਿਆਨ ਰੱਖਿਆ ਕਰੋ! ਇਸ ਬੰਦੇ ਦੇ ਖਾਤੇ 'ਚੋਂ ਕਢਾ ਲਏ ਗਏ 65 ਲੱਖ ਅਤੇ 90 ਹਜ਼ਾਰ ਰੁਪਏ

20 May 2024 10:40 AM

Organic Farming : ਕਿਸਾਨ ਨੇ ਸਮਝਾਏ ਜੈਵਿਕ ਖੇਤੀ ਦੇ ਲਾਭ, ਹੋ ਰਿਹਾ ਮੋਟਾ ਮੁਨਾਫ਼ਾ

20 May 2024 10:07 AM
Advertisement