
2018 ਵਿਚ ਸਟੱਡੀ ਵੀਜ਼ਾ ‘ਤੇ ਪੜ੍ਹਾਈ ਕਰਨ ਲਈ ਗਿਆ ਸੀ ਕੈਨੇਡਾ
ਜਲੰਧਰ : ਅੱਜ ਦੇ ਦੌਰ ਵਿੱਚ ਹਰ ਕੋਈ ਚਾਹੇ ਮੁੰਡਾ ਹੋਵੇ ਜਾਂ ਕੁੜੀ ਬਾਹਰ ਜਾ ਕੇ ਪੜਾਈ ਕਰਨਾ ਚਾਹੁੰਦੇ ਹਨ ਤੇ ਮਾਪੇ ਉਹਨਾਂ ਦੀ ਇੱਛਾ ਨੂੰ ਲੱਖਾਂ ਰੁਪਏ ਖਰਚ ਕੇ ਪੂਰਾ ਵੀ ਕਰ ਦਿੰਦੇ ਹਨ ਪਰ ਕਿਸੇ ਨੂੰ ਇਹ ਨਹੀਂ ਪਤਾ ਹੁੰਦਾ ਕਿ ਬੇਗਾਨੇ ਦੇਸ਼ ਵਿੱਚ ਉਹਨਾਂ ਨਾਲ ਅਣਹੋਣੀ ਘਟਨਾ ਵਾਪਰ ਜੇ ਗਈ।
Death
ਅਜਿਹੀ ਹੀ ਖ਼ਬਰ ਕੈਨੇਡਾ ਤੋਂ ਆਈ ਹੈ। ਜਿਥੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਪੰਜਾਬੀ ਨੌਜਵਾਨ ਸੁਨਿਹਰੀ ਭਵਿੱਖ ਲਈ ਕੈਨੇਡਾ ਗਿਆ ਸੀ।
Tragic accident
ਸੜਕ ਹਾਦਸੇ ਵਿੱਚ ਮਾਰੇ ਗਏ ਪੰਜਾਬੀ ਨੌਜਵਾਨ ਦੀ ਪਹਿਚਾਣ ਸੁਮੀਤ ਕਟਾਰੀਆ ਵਜੋਂ ਹੋਈ ਹੈ, ਜੋ ਕਿ 26 ਸਾਲ ਦਾ ਸੀ। ਸੁਮੀਤ 2018 ਵਿਚ ਸਟੱਡੀ ਵੀਜ਼ਾ ‘ਤੇ ਪੜ੍ਹਾਈ ਕਰਨ ਲਈ ਕੈਨੇਡਾ ਗਿਆ ਸੀ।
ਮਿਲੀ ਜਾਣਕਾਰੀ ਅਨੁਸਾਰ ਬੀਤੀ ਰਾਤ ਸੁਮੀਤ ਕੈਨੇਡਾ ਦੇ ਬਰੈਂਪਟਨ ਵਿਖੇ ਬੀਤੀ ਰਾਤ 9:15 ਵਜੇ ਮੇਵਿਸ/ਕਲੇਮਨਟਾਇਨ ਖੇਤਰ ਵਿੱਚ ਇੱਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ, ਜਿਸ ਵਿੱਚ ਉਸਦੀ ਮੌਤ ਹੋ ਗਈ। ਮ੍ਰਿਤਕ ਪੰਜਾਬ ਦੇ ਜ਼ਿਲਾ ਫਰੀਜਦਕੋਟ ਦਾ ਰਹਿਣ ਵਾਲਾ ਸੀ।