
ਲਿਸ ਵਲੋਂ ਪਰਚਾ ਦਰਜ ਕਰਕੇ ਕੀਤੀ ਜਾ ਰਹੀ ਹੈ ਪੁੱਛਗਿੱਛ
ਤਰਨਤਾਰਨ (ਜਸਬੀਰ ਸਿੰਘ ਛੀਨਾ) : ਸੀ ਆਈ ਏ ਸਟਾਫ਼ ਪੁਲਿਸ ਵੱਲੋਂ ਪਿਸਤੌਲ ਦੀ ਨੋਕ 'ਤੇ ਲੁੱਟਾਂ ਖੋਹਾਂ ਕਰਨ ਵਾਲੇ 4 ਦੋਸ਼ੀਆਂ ਨੂੰ ਮਾਰੂ ਹਥਿਆਰਾਂ ਸਮੇਤ ਕਾਬੂ ਕੀਤਾ ਗਿਆ ਹੈ।
ਐਸਐਸਪੀ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਮਾੜੇ ਅਨਸਰਾਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਵਿਸ਼ਾਲ ਜੀਤ ਸਿੰਘ ਐਸਪੀ, ਦੇਵ ਦੱਤ ਡੀ ਐਸ ਪੀ ਡੀ ਅਤੇ ਸੀ ਆਈ ਏ ਸਟਾਫ਼ ਦੇ ਇੰਸਪੈਕਟਰ ਜਗਬੀਰ ਸਿੰਘ ਨੂੰ ਇਤਲਾਹ ਮਿਲੀ ਕਿ ਵਰਿੰਦਰ ਸਿੰਘ ਉਰਫ ਅੱਬੂ ਪੁੱਤਰ ਅਮਰੀਕ ਸਿੰਘ ਵਾਸੀ ਬੈਕਾਂ ਨੇ 12 ਵਿਆਕਤੀਆ ਦਾ ਗਰੁੱਪ ਬਣਾਇਆ ਹੈ ਅਤੇ ਉਹ ਤਰਨਤਾਰਨ ਜ਼ਿਲ੍ਹੇ ਵਿੱਚ ਵੱਡੀਆਂ ਵੱਡੀਆਂ ਵਾਰਦਾਤਾਂ ਕਰ ਰਹੇ ਹਨ ਅਤੇ ਅੱਜ ਇਹ ਗੈਂਗ ਪਿੰਡ ਬੁੱਘੇ ਵਿੱਚ ਡਾਕੇ ਦੀ ਤਿਆਰੀ ਵਿੱਚ ਹੈ।
photo
ਐਸ ਐਸ ਪੀ ਨੇ ਦੱਸਿਆ ਕਿ ਪੁਲਿਸ ਨੇ ਰੇਡ ਕਰ 4 ਲੁਟੇਰਿਆਂ ਨੂੰ ਕਾਬੂ ਕਰ ਲਿਆ ਅਤੇ 8 ਲੁਟੇਰੇ ਫਰਾਰ ਹੋ ਗਏ। ਫੜੇ ਗਏ ਨੌਜਵਾਨਾਂ ਦੀ ਪਹਿਚਾਨ ਗੁਰਸੇਵਕ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਪੱਧਰੀ ਕਲਾ, ਅਨਮੋਲ ਸਿੰਘ ਪੁੱਤਰ ਕੇਵਲ ਸਿੰਘ ਵਾਸੀ ਬੁੱਘੇ, ਸਰਪੀਤ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਬੈਕਾਂ, ਜਗਪ੍ਰੀਤ ਸਿੰਘ ਪੁੱਤਰ ਸੁਖਚੈਨ ਸਿੰਘ ਵਾਸੀ ਬੈਕਾਂ ਵਜੋਂ ਹੋਈ ਹੈ।
ਮਿਲੀ ਜਾਣਕਾਰੀ ਅਨੁਸਾਰ ਇਨ੍ਹਾਂ ਕੋਲੋਂ ਇੱਕ ਪਿਸਤੌਲ 32 ਐਮ ਐਮ ਸਮੇਤ 2 ਜ਼ਿੰਦਾ ਰੌਂਦ, ਹੌਂਡਾ ਸਿਟੀ ਸਮੇਤ ਦੋ ਕਾਰਾਂ, 920 ਨਸ਼ੀਲੀਆਂ ਗੋਲੀਆਂ, ਇੱਕ ਪਲਸਰ ਮੋਟਰਸਾਇਕਲ ਅਤੇ 3 ਤੇਜ਼ਧਾਰ ਦਾਤਰ ਆਦਿ ਦੀ ਬਰਾਮਦਗੀ ਹੋਈ ਹੈ ਅਤੇ ਪੁਲਿਸ ਵਲੋਂ ਪਰਚਾ ਦਰਜ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ।