Punjab News : ਅੰਮ੍ਰਿਤਸਰ ਮੇਅਰ ਦੀ ਚੋਣ ਸਬੰਧੀ ਕਾਂਗਰਸ ਦੀ ਪਟੀਸ਼ਨ ਖ਼ਾਰਜ ਹੋਣ ਤੋਂ ਬਾਅਦ ਬੋਲੇ ਨੀਲ ਗਰਗ 

By : BALJINDERK

Published : Jan 29, 2025, 2:16 pm IST
Updated : Jan 29, 2025, 2:31 pm IST
SHARE ARTICLE
‘ਆਪ’ ਦੇ ਸੀਨੀਅਰ ਬੁਲਾਰਾ ਨੀਲ ਗਰਗ ਗੱਲਬਾਤ ਕਰਦੇ ਹੋਏ
‘ਆਪ’ ਦੇ ਸੀਨੀਅਰ ਬੁਲਾਰਾ ਨੀਲ ਗਰਗ ਗੱਲਬਾਤ ਕਰਦੇ ਹੋਏ

Punjab News : ਕਿਹਾ- ਪੰਜਾਬ ਦੀ ਕਾਂਗਰਸ ਲੀਡਰਸ਼ਿਪ ਨੇ ਹਾਈ ਕੋਰਟ ’ਚ ਵਹਾਏ ਮਗਰਮੱਛ ਦੇ ਹੰਝੂ, ਉਸ ਦਾ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਗਿਆ  

Punjab News in Punjabi : ਅੰਮ੍ਰਿਤਸਰ ਮੇਅਰ ਦੀ ਚੋਣ ਸਬੰਧੀ ਕਾਂਗਰਸ ਦੀ ਪਟੀਸ਼ਨ ਖ਼ਾਰਜ ਹੋਣ ਤੋਂ ਬਾਅਦ ਆਪ ਦੇ ਸੀਨੀਅਰ ਬੁਲਾਰੇ ਨੀਲ ਗਰਗ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ’ਚ ਮੇਅਰ ਦੀ ਚੋਣ ਨੂੰ ਲੈ ਕੇ ਪੰਜਾਬ ਦੀ ਕਾਂਗਰਸ ਲੀਡਰਸ਼ਿਪ ਨੇ ਪਿਛਲੇ ਤਿੰਨ ਦਿਨਾਂ ’ਚ ਹਾਈ ਕੋਰਟ ’ਚ ਡਰਾਮਾ ਕੀਤਾ ਹੈ। ਉਨ੍ਹਾਂ ਨੇ ਜੋ ਹਾਈ ਕੋਰਟ ’ਚ ਮਗਰਮੱਛ ਦੇ ਹੰਝੂ ਵਹਾਏ ਉਸ ਦਾ ਅੱਜ ਮਾਨਯੋਗ ਹਾਈ ਕੋਰਟ ਨੇ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਰ ਦਿੱਤਾ ਹੈ।  ਉਨ੍ਹਾਂ ਕਿਹਾ ਕਿ ਸੱਚ ਹਮੇਸ਼ਾ ਜਿੱਤਦਾ ਹੁੰਦਾ ਹੈ। 

ਇਸ ਮੌਕੇ ਨੀਲ ਗਰਗ ਨੇ ਕਿਹਾ ਕਿ ਅਸੀਂ ਪਹਿਲੇ ਦਿਨ ਤੋਂ ਕਹਿ ਰਹੇ ਹਾਂ ਕਿ ਜਿਹੜੀ ਚੋਣ ਹੋਈ ਹੈ ਬਿਲਕੁਲ ਕੌਰਮ ਦੇ ਮੁਤਾਬਕ ਹੋਈ ਹੈ। ਉਥੇ ਹਾਊਸ ਦਾ ਬਹੁਮਤ ਵੀ ਆਮ ਆਦਮੀ ਦੇ ਨਾਲ ਸੀ। ਇਸੇ ਤਰ੍ਹਾਂ ਦੀ ਡਰਾਮੇਬਾਜ਼ੀ ਕਾਂਗਰਸ ਨੇ ਪੰਚਾਇਤੀ ਚੋਣ ’ਚ ਵੀ ਕੀਤੀ ਸੀ। ਉਦੋਂ ਵੀ ਬਹੁਤ ਰੌਲਾ ਪਾਇਆ ਸੀ। ਉਹ ਕੇਸ ਮਾਨਯੋਗ ਹਾਈ ਕੋਰਟ ਦੇ ਸਾਹਮਣੇ ਵੀ ਗਿਆ, ਉਦੋਂ ਵੀ ਇਨ੍ਹਾਂ ਨੂੰ ਮੂੰਹ ਦੀ ਖਾਣੀ ਪਈ ਸੀ। 

ਉਨ੍ਹਾਂ ਕਿਹਾ ਕਿ ਮੈਂ ਕਾਂਗਰਸ ਦੀ ਲੀਡਰਸ਼ਿਪ ਨੂੰ ਇਹੀ ਸਲਾਹ ਦੇਵਾਂਗਾ ਇਹੋ ਜਿਹੀ ਡਰਾਮੇਬਾਜ਼ੀ ਕਰਨ ਤੋਂ ਬਾਜ਼ ਆਉ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਕਰ ਕੇ ਤੁਸੀਂ ਆਮ ਆਦਮੀ ਪਾਰਟੀ ਨੂੰ ਬਦਨਾਮ ਨਹੀਂ ਕਰ ਸਕਦੇ, ਪਾਰਟੀ ਹਮੇਸ਼ਾ ਹੀ ਲੋਕਤੰਤਰ ਦੀਆਂ ਕਦਰਾਂ ਵਿਚ ਵਿਸ਼ਵਾਸ ਰੱਖਦੀ ਹੈ।  ਇਸੇ ਕਰ ਕੇ ਅੰਮ੍ਰਿਤਸਰ ਵਿਚ ਜੋ ਮੇਅਰ ਬਣਿਆ ਹੈ ਉਹ ਲੋਕਤੰਤਰ ਦੀਆਂ ਕਦਰਾਂ ਕਾਰਨ ਹੀ ਬਣਿਆ ਹੈ।

(For more news apart from Neel Garg spoke after Congress petition regarding election Amritsar mayor was rejected News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement