ਨਾਜਾਇਜ਼ ਕਬਜ਼ੇ ਹਟਾਉਣ ਗਏ ਅਧਿਕਾਰੀਆਂ ਨਾਲ ਭਿੜੇ ਦੁਕਾਨਦਾਰ,ਹੋਈ ਤਿੱਖੀ ਬਹਿਸਬਾਜ਼ੀ
Published : Jan 29, 2025, 5:44 pm IST
Updated : Jan 29, 2025, 5:44 pm IST
SHARE ARTICLE
remove-illegal-possession
remove-illegal-possession

ਅਧਿਕਾਰੀਆਂ ਨਾਲ ਭਿੜੇ ਦੁਕਾਨਦਾਰ,ਹੋਈ ਤਿੱਖੀ ਬਹਿਸਬਾਜ਼ੀ

ਸ਼ਹਿਰ ਵਿੱਚ ਦਿਨੋ ਦਿਨ ਵਿਗੜਦੀ ਜਾ ਰਹੀ ਟ੍ਰੈਫਿਕ ਵਿਵਸਥਾ ਨੂੰ ਸੁਚਾਰੂ ਕਰਨ ਲਈ ਬਜ਼ਾਰਾਂ ਵਿੱਚ ਦੁਕਾਨਦਾਰਾਂ ਵੱਲੋਂ ਕੀਤੀ ਗਈ ਨਜਾਇਜ਼  ਉਸਾਰੀ ਦੇ ਵਿਰੁੱਧ ਜ਼ਿਲ੍ਾ ਪ੍ਰਸ਼ਾਸਨ ਦੀ ਮੁਹਿੰਮ ਤੇਜ਼ ਹੋ ਗਈ ਹੈ। ਅੱਜ ਸਵੇਰੇ ਤੜਕਸਾਰ 4 ਵਜੇ ਦੇ ਕਰੀਬ ਏਡੀਸੀ ਹਰਜਿੰਦਰ ਸਿੰਘ ਬੇਦੀ ਆਪ ਸੜਕਾਂ ਤੇ ਨਿਕਲ ਆਏ।

ਉਹਨਾਂ ਦੇ ਨਾਲ ਨਗਰ ਕੌਂਸਲ ਦੇ ਈਓ ਤੇ ਪੁਲਿਸ ਦੀ ਟੀਮ ਵੀ ਸੀ। ਏਡੀਸੀ ਦੀ ਅਗਵਾਈ ਵਿੱਚ ਪੀਲੇ ਪੰਜੇ ਯਾਨੀ ਜੇਸੀਬੀ ਨੇ ਬਾਜ਼ਾਰ ਵਿੱਚ ਖੂਬ ਤੋੜਫੋੜ ਕੀਤੀ ਅਤੇ ਨਜਾਇਜ਼ ਤੌਰ ਤੇ ਸੜਕਾਂ ਤੇ ਦੁਕਾਨਦਾਰਾਂ ਵੱਲੋਂ ਕੀਤੀ ਗਈ ਉਸਾਰੀ ਅਤੇ ਥੜੇ , ਦੁਕਾਨਾਂ ਦੇ ਬਾਹਰ ਨਿਕਲੀਆਂ ਟੀਨਾਂਂ ਅਤੇ ਸਿਮੇਟ ਦੀਆਂ ਸੈ਼ਡਾਂ ਤੋੜ ਦਿੱਤੀਆਂ ਤੇ ਬਾਹਰ ਪਏ ਬੋਰਡ ਅਤੇ ਟੇਬਲ ਆਦਿ ਵੀ ਚੁੱਕ ਕੇ ਲੈ ਗਏ।

ਇਸ ਦੌਰਾਨ ਦੁਕਾਨਦਾਰਾਂ ਨਾਲ ਅਧਿਕਾਰੀਆਂ ਦੀ ਤਿੱਖੀ ਬਹਿਸਬਾਜ਼ੀ ਵੀ ਹੁੰਦੀ ਦੇਖੀ ਗਈ ਪਰ ਏਡੀਸੀ ਜਨਰਲ ਹਰਜਿੰਦਰ ਸਿੰਘ ਬੇਦੀ ਨੇ ਕਿਹਾ ਕਿ ਉਹ ਇਸੇ ਸ਼ਹਿਰ ਦੇ ਹਨ ਅਤੇ ਸ਼ਹਿਰ ਵਿੱਚ ਵਿਗੜਦੀ ਟਰੈਫਿਕ ਸਮੱਸਿਆ ਨੂੰ ਲੈ ਕੇ ਚਿੰਤਿਤ ਹਨ।

ਜਦੋਂ ਕਾਗਜ਼ ਦੇਖੇ ਹਨ ਤਾਂ ਪਤਾ ਲੱਗਿਆ ਹੈ ਕਿ ਬਾਜ਼ਾਰ ਦੀਆਂ ਸੜਕਾਂ ਤਾਂ ਜਿੰਨੀਆਂ ਨਜ਼ਰ ਆਉਂਦੀਆਂ ਹਨ ਉਸ ਤੋਂ ਦੁਗਨੀਆਂ ਚੋਰੀਆਂ ਹਨ ਪਰ ਨਜਾਇਜ਼ ਉਸਾਰੀਆਂ ਅਤੇ ਕਬਜ਼ੇ ਕਾਰਨ ਹੀ ਇਹ ਸਮੱਸਿਆ ਬਣੀ ਹੋਈ ਹੈ ਇਸ ਲਈ ਪ੍ਰਸ਼ਾਸਨ ਨੇ ਇਹ ਮੁਹਿੰਮ ਸ਼ੁਰੂ ਕੀਤੀ ਹੈ ਤੇ ਲਗਾਤਾਰ ਜਾਰੀ ਰਹੇਗੀ।

 

Location: India, Punjab, Gurdaspur

SHARE ARTICLE

ਏਜੰਸੀ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement