
Khanuri Border News : 65ਵੇਂ ਦਿਨ ਮਰਨ ਵਰਤ ’ਤੇ ਬੈਠੇ ਡੱਲੇਵਾਲ ਨੇ ਵੱਧ ਤੋਂ ਵੱਧ ਲੋਕਾਂ ਨੂੰ ਮੋਰਚੇ ’ਚ ਪਹੁੰਚਣ ਦੀ ਕੀਤੀ ਅਪੀਲ
Khanuri Border News in Punjabi : ਦਾਤਾਸਿੰਘਵਾਲਾ-ਖਨੌਰੀ ਕਿਸਾਨ ਮੋਰਚਾ ਉੱਪਰ ਜਗਜੀਤ ਸਿੰਘ ਡੱਲੇਵਾਲ ਜੀ ਦਾ ਮਰਨ ਵਰਤ ਅੱਜ 65ਵੇਂ ਦਿਨ ਵੀ ਜਾਰੀ ਹੈ। ਰਤਨਾਪੁਰਾ ਮੋਰਚੇ ਉੱਪਰ 11 ਫ਼ਰਵਰੀ ਨੂੰ ਹੋਣ ਵਾਲੀ ਮਹਾਂਪੰਚਾਇਤ ਦੀ ਰੂਪ-ਰੇਖਾ ਤਿਆਰ ਕਰਨ ਲਈ ਅੱਜ ਰਤਨਾਪੁਰਾ ਮੋਰਚੇ ਵਿਖੇ ਸਮੁੱਚੀ ਕਮੇਟੀ ਦੀ ਮੀਟਿੰਗ ਹੋਈ। ਮੀਟਿੰਗ ਦੌਰਾਨ ਇਹ ਫ਼ੈਸਲਾ ਕੀਤਾ ਗਿਆ ਕਿ 11 ਫ਼ਰਵਰੀ ਨੂੰ ਹਰ ਪਿੰਡ ਤੋਂ ਕਿਸਾਨ ਵੱਡੀ ਗਿਣਤੀ ’ਚ ਰਤਨਾਪੁਰਾ ਮੋਰਚੇ ਉੱਪਰ ਪਹੁੰਚ ਕੇ ਮਹਾਂਪੰਚਾਇਤ ਨੂੰ ਸਫ਼ਲ ਬਣਾਉਣਗੇ।
ਅੱਜ ਚੰਡੀਗੜ੍ਹ ਤੋਂ ਕੇਂਦਰ ਸਰਕਾਰ ਦੇ ਅਧਿਕਾਰੀ ਜਗਜੀਤ ਸਿੰਘ ਡੱਲੇਵਾਲ ਜੀ ਦੀ ਸਿਹਤ ਦਾ ਹਾਲ ਜਾਣਨ ਲਈ ਕਿਸਾਨ ਮੋਰਚੇ ’ਚ ਪਹੁੰਚੇ ਅਤੇ ਉਨ੍ਹਾਂ ਨੂੰ ਬੇਨਤੀ ਵੀ ਕੀਤੀ ਕਿ ਉਹ 14 ਫਰਵਰੀ ਤੱਕ ਸਿਹਤ ਸਹੂਲਤਾਂ ਲੈ ਕੇ ਕੇਂਦਰ ਸਰਕਾਰ ਨਾਲ ਹੋਣ ਵਾਲੀ ਮੀਟਿੰਗ ’ਚ ਜ਼ਰੂਰ ਹਾਜ਼ਰ ਹੋਣ। ਕੱਲ੍ਹ ਸਵੇਰੇ 10.30 ਵਜੇ ਦਾਤਾਸਿੰਘਵਾਲਾ-ਖਨੌਰੀ ਕਿਸਾਨ ਮੋਰਚਾ ਉੱਪਰ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ ਅਤੇ ਮੋਰਚੇ ਨੂੰ ਹੋਰ ਮਜ਼ਬੂਤ ਕਰਨ ਲਈ ਅਰਦਾਸ ਕੀਤੀ ਜਾਵੇਗੀ, ਜਿਸ ’ਚ ਕਿਸਾਨਾਂ ਨੂੰ ਵੱਡੀ ਗਿਣਤੀ ਵਿੱਚ ਪਹੁੰਚਣ ਦੀ ਅਪੀਲ ਕੀਤੀ ਗਈ।
(For more news apart from Sri Akhand Path will be observed at Khanuri border tomorrow, prayers will be offered strengthen front News in Punjabi, stay tuned to Rozana Spokesman)