Punjab Vidhan Sabha Budget Session: ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਭਲਕੇ
Published : Feb 29, 2024, 10:27 am IST
Updated : Feb 29, 2024, 10:31 am IST
SHARE ARTICLE
Punjab Vidhan Sabha Budget Session
Punjab Vidhan Sabha Budget Session

ਇਸ 6ਵੇਂ ਇਜਲਾਸ ਵਿਚ ਕੇਵਲ 10 ਬੈਠਕਾਂ ਹੋਣਗੀਆਂ, ਸ਼ੁਕਰਵਾਰ ਸਵੇਰੇ 11 ਵਜੇ ਰਾਜਪਾਲ ਦਾ ਭਾਸ਼ਣ, 2 ਵਜੇ ਸ਼ਰਧਾਂਜਲੀਆਂ

Punjab Vidhan Sabha Budget Session: ਚੰਡੀਗੜ੍ਹ  (ਜੀ.ਸੀ. ਭਾਰਦਵਾਜ) : ਪੰਜਾਬ ਵਿਚ ਮੌਜੂਦਾ 16ਵੀਂ ਵਿਧਾਨ ਸਭਾ ਦਾ ਬਜਟ ਇਜਲਾਸ ਪਰਸੋਂ 1 ਮਾਰਚ ਨੂੰ ਸਵੇਰੇ 11 ਵਜੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੇ ਮਹੱਤਵਪੂਰਨ ਭਾਸ਼ਣ ਨਾਲ ਸ਼ੁਰੂ ਹੋ ਰਿਹਾ ਹੈ ਜਿਸ ਵਾਸਤੇ ਸੁਰੱਖਿਆ ਦੇ ਕਰੜੇ ਪ੍ਰਬੰਧ ਕਰਨੇ ਆਰੰਭ ਹੋ ਗਏ ਹਨ। ਤਿੰਨ ਚੌਥਾਈ ਬਹੁਮਤ ਨਾਲ 2022 ਵਿਚ ਆਈ ‘ਆਪ’ ਪਾਰਟੀ ਦੀ ਸਰਕਾਰ ਨੂੰ 2 ਸਾਲ ਪੂਰੇ ਹੋਣ ਅਤੇ ਆਉਂਦੀਆਂ ਲੋਕ ਸਭਾ ਚੋਣਾਂ ਲਈ ਅਪਣੀਆਂ ਸਫ਼ਲਤਾਵਾਂ ਦਾ ਹਾਊਸ ਅੰਦਰ ਤੇ ਬਾਹਰ ਗੁਣਗਾਨ ਕਰਨ ਦਾ ਮੌਕਾ ‘ਆਪ’ ਸਰਕਾਰ ਨੂੰ ਮਿਲਿਆ ਜਿਸ ਦਾ ਭਰਪੂਰ ਫ਼ਾਇਦਾ ਇਹ ਜ਼ਰੂਰ ਕਰੇਗੀ।

ਰੋਜ਼ਾਨਾ ਸਪੋਕਸਮੈਨ ਨਾਲ ਅੱਜ ਇਥੇ ਗੱਲਬਾਤ ਕਰਦਿਆਂ ਵਿਧਾਨ ਸਭਾ ਦੇ ਸਕੱਤਰ ਰਾਮ ਲੋਕ ਖਟਾਣਾ ਨੇ ਦਸਿਆ ਕਿ ਰਾਜਪਾਲ ਦੇ ਭਾਸ਼ਣ ਅਤੇ ਹੋਰ ਬੈਠਕਾਂ ਵਿਚ ਪੇਪਰਲੈਸ ਕਾਰਵਾਈ ਰਾਹੀਂ ਸਫ਼ਲਤਾ ਪੂਰਵਕ ਸਰਕਾਰੀ ਕੰਮ ਨੂੰ ਨੇਪਰੇ ਚਾੜ੍ਹਨ ਵਾਸਤੇ ਅੱਜ ਅਤੇ ਕਲ੍ਹ ਸਵੇਰੇ ਸ਼ਾਮ ਪੂਰਾ ਸਟਾਫ਼ ਅਤੇ ਸੁਰੱਖਿਆ ਕਰਮੀ ਲੱਗੇ ਹੋਏ ਹਨ। ਸਕੱਤਰ ਰਾਮ ਲੋਕ ਨੇ ਦਸਿਆ ਕਿ ਸਵੇਰੇ ਰਾਜਪਾਲ ਦੇ ਭਾਸ਼ਣ ਮਗਰੋਂ 1 ਮਾਰਚ ਨੂੰ ਬਾਅਦ ਦੁਪਹਿਰ 2 ਵਜੇ ਵਾਲੀ ਬੈਠਕ ਵਿਚ ਵਿਛੜੀਆਂ ਰੂਹਾਂ ਨੂੰ ਹਾਊਸ ਸ਼ਰਧਾਂਜਲੀਆਂ ਦੇਵੇਗਾ। ਰਾਜਪਾਲ ਦੇ ਭਾਸ਼ਣ 'ਤੇ ਵਿਧਾਇਕਾਂ ਨੂੰ ਬਹਿਸ ਲਈ ਇਕ-ਇਕ ਦਿਨ ਮਿਲੇਗਾ। 

ਇਨ੍ਹਾਂ ਵਿਚ ਸਾਬਕਾ ਵਿਧਾਇਕ ਰਣਜੀਤ ਸਿੰਘ ਤਲਵੰਡੀ, ਪ੍ਰਕਾਸ਼ ਸਿੰਘ ਗੜ੍ਹਦੀਵਾਲਾਅਤੇ ਬਲਦੇਵ ਰਾਜ ਚਾਵਲਾ ਦਾ ਨਾਮ ਸ਼ਾਮਲ ਹੈ। ਇਹ ਤਿੰਨੋਂ ਪਿਛਲੇ ਸਾਲ ਅਕਤੂਬਰ ਨਵੰਬਰ ਦੇ ਇਜਲਾਸ ਉਪਰੰਤ ਅਤੇ ਪਰਸੋਂ ਸ਼ੁੁਰੂ ਹੋਣ ਵਾਲੇ ਸੈਸ਼ਨ ਦੇ ਵਕਫ਼ੇ ਦੌਰਾਨ ਅਕਾਲ ਚਲਾਣਾ ਕਰ ਗਏ ਸਨ। ਸਾਲ 2024-25 ਦੇ ਬਜਟ ਅਨੁਮਾਨ 5 ਮਾਰਚ ਨੂੰ ਵਿੱਤ ਮੰਤਰੀ ਹਰਪਾਲ ਚੀਮਾ ਵਲੋਂ ਸਦਨ ਵਿਚ ਪੇਸ਼ ਕੀਤੇ ਜਾਣਗੇ। ਇਨ੍ਹਾਂ ਬਜਟ ਪ੍ਰਸਤਾਵਾਂ ਵਿਚ ਆਉਂਦੀਆਂ ਲੋਕ ਸਭਾ ਚੋਣਾਂ ਵਿਚ ਵੋਟਾਂ ਦਾ ਲਾਭ ਲੈਣ ਲਈ ‘ਆਪ’ ਸਰਕਾਰ ਵਿੱਤ ਮੰਤਰੀ ਰਾਹੀਂ ਸਾਲ 2023-24 ਦੇ 1,96,462 ਕਰੋੜ ਦੇ ਬਜਟ ਵਿਚ 15 ਤੋਂ 20 ਫ਼ੀ ਸਦੀ ਵੱਧ ਰਕਮ ਦੇ ਆਕਾਰ ਵਾਲਾ ਪ੍ਰਸਤਾਵ ਸਾਲ 2024-25 ਵਾਸਤੇ ਵਿਧਾਨ ਸਭਾ ਵਿਚ ਪੇਸ਼ ਕਰਨਗੇ।

ਇਨ੍ਹਾਂ ਬਜਟ ਪ੍ਰਸਤਾਵਾਂ ’ਤੇ ਬਹਿਸ ਕਰਨ ਲਈ ਕੇਵਲ 1 ਬੈਠਕ ਯਾਨੀ 6 ਮਾਰਚ ਨੂੰ ਰੱਖੀ ਗਈ ਹੈ ਅਤੇ ਰਾਜਪਾਲ ਦੇ ਭਾਸ਼ਣ ’ਤੇ ਧਨਵਾਦ ਮਤੇ ’ਤੇ ਵਿਚਾਰ ਰੱਖਣ ਵਾਸਤੇ ਵੀ ਕੇਵਲ ਇਕ ਬੈਠਕ ਰੱਖੀ ਗਈ ਹੈ। ਜਾਰੀ ਪ੍ਰੋਗਰਾਮ ਮੁਤਾਬਕ ਕੁਲ 10 ਬੈਠਕਾਂ ਵਾਲੇ ਇਸ ਛੋਟੇ ਜਿਹੇ ਬਜਟ ਸੈਸ਼ਨ ਦੌਰਾਨ ਇਕ ਮਾਰਚ ਤੋਂ 15 ਮਾਰਚ ਤਕ ਕੁਲ 15 ਦਿਨਾਂਵਿਚ 5 ਛੁੱਟੀਆਂ ਹੋਣਗੀਆਂ, ਤਿੰਨ ਗ਼ੈਰ ਸਰਕਾਰੀ ਕੰਮਕਾਜ ਦੇ ਦਿਨ ਅਤੇ ਬਾਕੀ 7 ਦਿਨ ਬੈਠਕਾਂ ਹੋਣਗੀਆਂ ਜਿਨ੍ਹਾਂ ਵਿਚ ਕੁਲ ਬਿਲ ਪਾਸ ਹੋਣਗੇ ਅਤੇ ਸਾਲ 2023-24 ਦੌਰਾਨ ਹੋਏ ਵਾਧੂ ਖ਼ਰਚਿਆਂ ਤੇ ਗ੍ਰਾਂਟਾਂ ਸਬੰਧੀ ਅਨੁਪੂਰਕ ਮੰਗਾਂ ਨੂੰ ਪ੍ਰਵਾਨ ਕੀਤਾ ਜਾਵੇਗਾ। 

ਰੋਜ਼ਾਨਾ ਸਪੋਕਸਮੈਨ ਨੂੰ ਇਹ ਵੀ ਪਤਾ ਲੱਗਾ ਹੈ ਕਿ ਪਹਿਲੇ ਦਿਨ ਸਵੇਰੇ ਰਾਜਪਾਲ ਦੇ ਭਾਸ਼ਣ ਮਗਰੋਂ ਸਪੀਕਰ ਸ.ਕੁਲਤਾਰ ਸਿੰਘ ਸੰਧਵਾਂ ਦੀ ਪ੍ਰਧਾਨਗੀ ਹੇਠ ਵਿਧਾਨ ਸਭਾ ਦੀ ਬਿਜਨੈੱਸ ਸਲਾਹਕਾਰ ਕਮੇਟੀ ਦੀ ਬੈਠਕ ਹੋਵੇਗੀ। ਇਸ ਬੈਠਕ ਵਿਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਸੰਸਦੀ ਮਾਮਲਿਆਂ ਦੇ ਮੰਤਰੀ ਬਲਕਾਰ ਸਿੰਘ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਸਪੈਸ਼ਲ ਇਨਵਾਇਟੀ ਦੇ ਤੌਰ’ਤੇ ਬੀ.ਐਸ.ਪੀ. ਦੇ ਵਿਧਾਇਕ ਨਛੱਤਰ ਪਾਲ, ਬੀਜੇਪੀ ਦੇ ਜੰਗੀ ਲਾਲ ਮਹਾਜਨ ਅਤੇ ਅਕਾਲੀ ਦਲ ਦੇ ਮਨਪ੍ਰੀਤ ਇਆਲੀ ਸ਼ਾਮਲ ਹੋਣਗੇ। ਇਹ ਵੀ ਪਤਾ ਲੱਗਾ ਹੈ ਕਿ ਵਿਰੋਧੀ ਧਿਰ ਬਜਟ ਸੈਸ਼ਨ ਦੀਆਂ ਬੈਠਕਾਂ ਵਧਾਉਣ ਲਈ ਇਸ ਬਿਜਨੈਸ ਸਲਾਹਕਾਰ ਕਮੇਟੀ ਵਿਚ ਜ਼ੋਰਦਾਰ ਮੰਗ ਉਠਾਏਗਾ ਤਾਕਿ ਲੋਕਾਂ ਦੇ ਮਸਲੇ ਵਿਚਾਰੇ ਜਾ ਸਕਣ।

(For more Punjabi news apart from Punjab Vidhan Sabha Budget Session, stay tuned to Rozana Spokesman)

SHARE ARTICLE

ਏਜੰਸੀ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement