ਖ਼ਬਰਾਂ |

ਤਾਜ਼ਾ |

Hoshiarpur Railway Blast News: ਹੁਸ਼ਿਆਰਪੁਰ 'ਚ ਰੇਲਵੇ ਫਾਟਕ 'ਤੇ ਹੋਇਆ ਸਨਸਨੀਖੇਜ਼ ਧਮਾਕਾ, ਦਹਿਸ਼ਤ ਵਿਚ ਲੋਕ

By : GAGANDEEP

Published : Feb 29, 2024, 1:40 pm IST
Updated : Feb 29, 2024, 1:40 pm IST
SHARE ARTICLE
Sensational Blast at the railway gate in Hoshiarpur News in punjabi
Sensational Blast at the railway gate in Hoshiarpur News in punjabi

Hoshiarpur Railway Blast News: ਰੇਲਵੇ ਦਾ ਗੇਟਮੈਨ ਹੋਇਆ ਜ਼ਖ਼ਮੀ

Sensational Blast at the railway gate in Hoshiarpur News in punjabi ; ਹੁਸ਼ਿਆਰਪੁਰ ਦੇ ਹਲਕਾ ਟਾਂਡਾ ਉੜਮੁੜ ਦੇ ਨੇੜੇ ਪੈਂਦੇ ਪਿੰਡ ਪਲਾ ਚੱਕ ਰੇਲਵੇ ਫਾਟਕ 'ਤੇ ਸਨਸਨੀਖੇਜ਼ ਧਮਾਕਾ ਹੋਇਆ ਹੈ। ਇਸ ਧਮਾਕੇ ਵਿਚ ਰੇਲਵੇ ਦਾ ਗੇਟਮੈਨ ਜ਼ਖ਼ਮੀ ਹੋ ਗਿਆ। ਇਸ ਧਮਾਕੇ ਦੀ ਸੂਚਨਾ ਮਿਲਣ 'ਤੇ ਟਾਂਡਾ ਪੁਲਿਸ ਤੇ ਰੇਲਵੇ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ ।

ਇਹ ਵੀ ਪੜ੍ਹੋ: Ajnala news; ਚੜ੍ਹਦੀ ਜਵਾਨੀ 'ਚ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਹੋਈ ਮੌਤ

ਮੌਕੇ 'ਤੇ ਪਹੁੰਚੀ ਪੁਲਿਸ ਨੇ ਜ਼ਖ਼ਮੀ ਗੇਟਮੈਨ ਸੋਨੂੰ ਨੂੰ ਇਲਾਜ ਲਈ ਨੇੜਲੇ ਹਸਪਤਾਲ ਵਿਚ ਭਰਤੀ ਕਰਵਾਇਆ। ਇਸ ਬੰਬ ਨੁਮਾ ਧਮਾਕਾ ਹੋਣ ਕਰਕੇ ਇਲਾਕੇ ਵਿਚ ਦਹਿਸ਼ਤ ਦਾ ਮਹੌਲ ਪੈਦਾ ਹੋ ਗਿਆ। ਲੋਕ ਵੱਡੀ ਗਿਣਤੀ ਵਿਚ ਰੇਲਵੇ ਫਾਟਕ ਨੰਬਰ 71 'ਤੇ ਇਕੱਠੇ ਹੋ ਗਏ।

ਇਹ ਵੀ ਪੜ੍ਹੋ: Punjab News: ਪੰਜਾਬੀ ਫ਼ਿਲਮ 'ਓਏ ਭੋਲੇ ਓਏ' ਦੇ ਅਦਾਕਾਰ ਜਗਜੀਤ ਸੰਧੂ ਨੂੰ ਮਿਲੀ ਅੰਤਰਿਮ ਜ਼ਮਾਨਤ 

ਇਸ ਮੌਕੇ ਜਾਂਚ ਪੜਤਾਲ ਦੌਰਾਨ ਗੱਲਬਾਤ ਕਰਦਿਆਂ ਡੀਐਸਪੀ ਟਾਂਡਾ ਹਰਜੀਤ ਸਿੰਘ ਰੰਧਾਵਾ ਨੇ ਦੱਸਿਆ ਕਿ ਪੜਤਾਲ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਇਹ ਧਮਾਕਾ ਕੋਈ ਵੱਡਾ ਬਿਸਫੋਟ ਨਹੀਂ ਸੀ ਬਲਕਿ ਰੇਲਵੇ ਫਾਟਕ ਨੇੜਲੇ ਖੇਤਾਂ ਵਿੱਚ ਜੰਗਲੀ ਜਾਨਵਰਾਂ ਨੂੰ ਭਜਾਉਣ ਲਈ ਕਿਸੇ ਕਿਸਾਨ ਵਲੋਂ ਗੰਧਕ ਪੋਟਾਸ਼ ਆਟੇ ਵਿਚ ਲਪੇਟ ਖੇਤਾਂ ਵਿਚ ਰੱਖੀ ਗਈ ਸੀ ਜੋ ਕਿ ਕਿਸੇ ਪੰਛੀ ਵਲੋਂ ਚੁੱਕ ਕੇ ਰੇਲਵੇ ਫਾਟਕਾਂ ਨੇੜੇ ਸੁੱਟ ਦਿਤੀ ਗਈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਉਕਤ ਰੇਲਵੇ ਗੇਟਮੈਨ ਦਾ ਘੁੰਮਦੇ ਹੋਏ ਗੰਧਕ ਪੋਟਾਸ਼ 'ਤੇ ਪੈਰ ਰੱਖਿਆ ਗਿਆ , ਜਿਸ ਕਾਰਨ ਧਮਾਕਾ ਹੋ ਗਿਆ ਤੇ ਇਸ ਧਮਾਕੇ ਵਿਚ ਗੇਟਮੈਨ ਜ਼ਖ਼ਮੀ ਹੋ ਗਿਆ ਸੀ।

(For more news apart from Sensational Blast at the railway gate in Hoshiarpur News in punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Big Breaking : ਬਹਿਬਲ ਕਲਾਂ ਗੋਲੀ ਕਾਂਡ 'ਚ ਸੁਖਬੀਰ ਬਾਦਲ ਦੀਆਂ ਵੱਧ ਸਕਦੀਆਂ ਮੁਸ਼ਕਲਾਂ

11 Jun 2026 3:03 PM

ਜਿਮ ਦੇ ਬਾਹਰ ਗੋ.ਲੀ.ਬਾ.ਰੀ ਦਾ ਵੀਡੀਓ ਆ ਗਿਆ ਸਾਹਮਣੇ, ਸੀਸੀਟੀਵੀ ਕੈਮਰੇ 'ਚ ਕੈਦ ਹੋਈ ਪੂਰੀ ਵਾਰਦਾਤ

11 Jun 2026 3:01 PM

ਕਾਗਜ਼ ਚੈੱਕ ਕਰਨ ਲਈ ਰੋਕੇ ਨੌਜਵਾਨਾਂ ਨੇ ਟ੍ਰੈਫਿਕ ਪੁਲਿਸ ਮੁਲਾਜ਼ਮ 'ਤੇ ਕੀਤਾ ਹਮਲਾ

09 Jun 2026 2:53 PM

ਕਿਸਾਨਾਂ ਦੀਆਂ ਇਹ ਮੌ/ਤਾਂ ਪੈਣਗੀਆਂ ਕਿਹੜੇ ਖਾਤੇ? ਹਰ ਸਾਲ 6000 ਤੋਂ ਵੱਧ ਹੁੰਦੀਆਂ ਮੌ/ਤਾਂ ਦਾ ਜ਼ਿੰਮੇਵਾਰ ਕੌਣ ?

08 Jun 2026 3:02 PM

'ਮੈਨੂੰ ਬਿੱਟੂ ਸਾਬ੍ਹ ਨਾਲ਼ ਹਮਦਰਦੀ ਹੈ, ਭਾਜਪਾ ਨੇ ਉਨ੍ਹਾਂ ਨੂੰ ਵਰਤ ਕੇ ਬਾਹਰ ਦਾ ਰਸਤਾ ਦਿਖਾਇਆ' : Malwinder Kang

07 Jun 2026 1:05 PM
Advertisement