
ਪੰਜਾਬੀ ਗਾਇਕ ਸਿੱਪੀ ਗਿੱਲ ਵਿਰੁਧ ਅਸ਼ਲੀਲ ਗਾਣੇ ਗਾਉਣ ਦੇ ਦੋਸ਼ ਲਗਾਉਂਦੇ ਹੋਏ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਹੈ। ਇਹ ਸ਼ਿਕਾਇਤ ਆਰਟੀਆਈ ਕਾਰਕੁੰਨ
ਚੰਡੀਗੜ੍ਹ (ਨੀਲ ਭਲਿੰਦਰ ਸਿੰਘ) : ਪੰਜਾਬੀ ਗਾਇਕ ਸਿੱਪੀ ਗਿੱਲ ਵਿਰੁਧ ਅਸ਼ਲੀਲ ਗਾਣੇ ਗਾਉਣ ਦੇ ਦੋਸ਼ ਲਗਾਉਂਦੇ ਹੋਏ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਹੈ। ਇਹ ਸ਼ਿਕਾਇਤ ਆਰਟੀਆਈ ਕਾਰਕੁੰਨ ਪਰਵਿੰਦਰ ਸਿੰਘ ਕਿੱਤਣਾ ਨੇ ਨਵਾਂ ਸ਼ਹਿਰ ਪੁਲਿਸ ਕੋਲ ਕੀਤੀ ਹੈ। ਦਸ ਦਈਏ ਕਿ ਪਰਵਿੰਦਰ ਇਸ ਤੋਂ ਪਹਿਲਾਂ ਬਾਲੀਵੁੱਡ ਗਾਇਕ ਹਨੀ ਸਿੰਘ ਵਿਰੁਧ ਵੀ ਮੁਕੱਦਮਾ ਦਰਜ ਕਰਵਾਇਆ ਸੀ।
Police Complaint against Punjabi singer Sippy Gill
ਜਿਸਨੇ ਪਹਿਲਾਂ ਵੀ ਬਾਲੀਵੁੱਡਗਾਇਕ ਹਨੀ ਸਿੰਘ 'ਤੇ ਮੁਕੱਦਮਾ ਦਰਜਕਰਵਾਇਆ ਸੀ। ਸ਼ਿਕਾਇਤ ਵਿਚ ਕਿਹਾ ਗਿਆ ਹੈ ਕਿ ਸਿੱਪੀ ਗਿੱਲ ਨੇ ਇਕ ਗੀਤ "ਕੁੜੀ ਏਂ ਤੂੰ ਅਫ਼ੀਮ ਅਫ਼ਗਾਨੀ ਵਰਗੀ'' ਗਾਇਆ ਹੈ। ਇਹ ਗੀਤ ਨਾ ਸਿਰਫ਼ ਅਸ਼ਲੀਲ ਹੈ ਬਲਕਿ ਔਰਤਾਂ ਲਈ ਨਿਰਾਦਰ ਦੀ ਭਾਵਨਾ ਨਾਲ ਭਰਿਆ ਹੋਇਆ ਹੈ। ਸ਼ਿਕਾਇਤ ਕਰਤਾ ਦਾ ਕਹਿਣਾ ਹੈ ਕਿ ਭਾਵੇਂ ਇਹ ਗਾਣਾ ਲਗਭਗ ਦੋ ਸਾਲ ਪਹਿਲਾਂ ਤੋਂ ਚੱਲ ਰਿਹਾ ਹੈ ਪਰ ਉਸ ਨੂੰ ਇਸ ਬਾਰੇ ਕੁੱਝ ਦਿਨ ਪਹਿਲਾਂ ਹੀ ਪਤਾ ਚੱਲਿਆ ਹੈ। ਅਜਿਹੇ ਗੀਤ ਗਾਉਣਾ ਇੰਡੀਅਨ ਪੀਨਲ ਕੋਡ ਦੀ ਧਾਰਾ 294 ਤਹਿਤ ਅਪਰਾਧ ਹੈ। ਸ਼ਿਕਾਇਤ ਕਰਤਾ ਨੇ ਕਿਹਾ ਹੈ ਕਿ ਉਨ੍ਹਾਂ ਦੀ ਸਿੱਪੀ ਗਿੱਲ ਨਾਲ ਨਾ ਤਾਂ ਕੋਈ ਰੰਜਿਸ਼ ਹੈ ਅਤੇ ਨਾ ਹੀ ਉਹ ਉਸ ਨੂੰ ਨਿੱਜੀ ਤੌਰ 'ਤੇ ਜਾਣਦੇ ਹਨ।
Police Complaint against Punjabi singer Sippy Gill
ਦਸਣਯੋਗ ਹੈ ਕਿ ਪਰਵਿੰਦਰ ਸਿੰਘ ਕਿੱਤਣਾ ਨੇ 'ਹੈਲਪ' ਸੰਸਥਾ ਵਲੋਂ 2013 ਵਿਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਇਕ ਜਨਹਿਤ ਪਟੀਸ਼ਨ ਦਾਇਰ ਕਰਕੇ ਅਸ਼ਲੀਲ ਗਾਣੇ ਰੋਕਣ ਲਈ ਉਚਿਤ ਪ੍ਰਬੰਧ ਕੀਤੇ ਜਾਣ ਦੀ ਮੰਗ ਕੀਤੀ ਸੀ। ਇਸਦੇ ਚਲਦਿਆਂ ਬਾਲੀਵੁੱਡ ਗਾਇਕ ਹਨੀ ਸਿੰਘ 'ਤੇ ਮੁਕੱਦਮਾ ਦਰਜ ਹੋਇਆ ਸੀ।
Police Complaint against Punjabi singer Sippy Gill
ਭਾਵੇਂ ਜਨਹਿਤ ਪਟੀਸ਼ਨ ਹਾਈਕੋਰਟ ਨੇ ਖ਼ਤਮ ਕਰ ਦਿੱਤੀ ਸੀ ਪਰ ਹਨੀ ਸਿੰਘ ਵਲੋਂ ਪਰਚਾ ਰੱਦ ਕਰਵਾਉਣ ਲਈ ਲਗਾਇਆ ਕੇਸ ਹਾਲੇ ਵੀ ਹਾਈ ਕੋਰਟ ਵਿਚ ਚੱਲ ਰਿਹਾ ਹੈ। ਪਰਵਿੰਦਰ ਸਿੰਘ ਕਿੱਤਣਾ ਨੇ ਨਵਾਂ ਸ਼ਹਿਰ ਪੁਲਿਸ ਨੂੰ ਸੁਪਰੀਮ ਕੋਰਟ ਵਲੋਂ ਜਾਰੀ ਉਨ੍ਹਾਂ ਹਦਾਇਤਾਂ ਦੀ ਕਾਪੀ ਵੀ ਦਿਤੀ ਹੈ, ਜਿਨ੍ਹਾਂ ਤਹਿਤ ਪੁਲਿਸ ਦੁਆਰਾ ਹੱਥ ਪਾਉਣ ਯੋਗ ਜ਼ੁਰਮ ਵਿਚ ਪਰਚਾ ਦਰਜ ਕਰਨਾ ਜ਼ਰੂਰੀ ਕਰਾਰ ਦਿੱਤਾ ਗਿਆ। ਐਸ.ਐਸ.ਪੀ. ਸ਼ਹੀਦ ਭਗਤ ਸਿੰਘ ਨਗਰ ਸਤਿੰਦਰ ਸਿੰਘ ਨੇ ਇਹ ਦਰਖਾਸਤ ਜਾਂਚ ਕਰਨ ਵਾਸਤੇ ਡੀਐਸਪੀ ਸਪੈਸ਼ਲ ਬ੍ਰਾਂਚ ਨੂੰ ਮਾਰਕ ਕਰ ਦਿਤੀ ਹੈ।