ਸਰੀਰਕ ਸਿਖਿਆ ਦਾ ਵਿਸ਼ਾ 9ਵੀਂ ਤੋਂ 12ਵੀਂ ਦੇ ਵਿਦਿਆਰਥੀਆਂ ਲਈ ਕੀਤਾ ਜ਼ਰੂਰੀ
Published : Mar 29, 2018, 3:35 pm IST
Updated : Mar 29, 2018, 3:35 pm IST
SHARE ARTICLE
cbsc
cbsc

ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ.ਬੀ.ਐਸ.ਈ.) ਨੂੰ ਹੁਣ ਸਿੱਖਿਆ ਦੇ ਨਾਲ-ਨਾਲ ਵਿਦਿਆਰਥੀਆਂ ਦੀ ਸਿਹਤ ਦੀ ਵੀ ਚਿੰਤਾ ਹੋਣ ਲਗੀ ਹੈ। ਇਹੀ...

ਲੁਧਿਆਣਾ : ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ.ਬੀ.ਐਸ.ਈ.) ਨੂੰ ਹੁਣ ਸਿੱਖਿਆ ਦੇ ਨਾਲ-ਨਾਲ ਵਿਦਿਆਰਥੀਆਂ ਦੀ ਸਿਹਤ ਦੀ ਵੀ ਚਿੰਤਾ ਹੋਣ ਲਗੀ ਹੈ। ਇਹੀ ਵਜ੍ਹਾ ਹੈ ਕਿ ਵਿਦਿਆਰਥੀਆਂ ਨੂੰ ਖੇਡਾਂ 'ਚ ਭਾਗ ਲੈਣ ਲਈ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਬੋਰਡ ਨੇ 9ਵੀਂ ਤੋਂ 12ਵੀਂ ਤਕ ਦੇ ਵਿਦਿਆਰਥੀਆਂ ਲਈ ਸਕੂਲਾਂ 'ਚ ਹੈਲਥ ਐਂਡ ਫਿਜ਼ੀਕਲ ਐਜੂਕੇਸ਼ਨ ਵਿਸ਼ੇ ਨੂੰ ਜ਼ਰੂਰੀ ਕਰ ਦਿਤਾ ਹੈ।

cbsccbsc

 ਬੋਰਡ ਨੇ ਸਕੂਲਾਂ ਨੂੰ ਇਸ ਜ਼ਰੂਰੀ ਰੂਪ 'ਚ ਲਾਗੂ ਕਰਨ ਦੇ ਨਿਰਦੇਸ਼ ਵੀ ਦਿਤੇ ਹਨ। ਜਿਨ੍ਹਾਂ ਮੁਤਾਬਕ ਸਕੂਲਾਂ ਨੂੰ ਰੋਜ਼ਾਨਾ ਇਸ ਵਿਸ਼ੇ ਦੀ ਇਕ ਕਲਾਸ ਜ਼ਰੂਰੀ ਲਾਉਣੀ ਹੋਵੇਗੀ। ਜਾਣਕਾਰੀ ਮੁਤਾਬਕ ਕਈ ਸਕੂਲ ਫਿਜ਼ੀਕਲ ਐਜੂਕੇਸ਼ਨ ਨੂੰ ਇਸ ਲਈ ਜ਼ਰੂਰੀ ਵਿਸ਼ਾ ਨਹੀਂ ਬਣਾਉਂਦੇ ਕਿ ਕਿਤੇ ਹੋਰ ਵਿਸ਼ੇ 'ਚ ਵਿਦਿਆਰਥੀ ਪੜ੍ਹਾਈ 'ਚ ਪੱਛੜ ਗਿਆ ਤਾਂ ਉਸ ਦੇ ਸਕੂਲ ਦਾ ਰਿਜ਼ਲਟ ਪ੍ਰਭਾਵਿਤ ਹੋਵੇਗਾ। ਬੋਰਡ ਨੇ ਬੱਚਿਆਂ ਦੇ ਵਿਕਾਸ ਲਈ ਫਿਜ਼ੀਕਲ ਐਜੂਕੇਸ਼ਨ ਵਿਸ਼ੇ ਨੂੰ ਮੁੱਖ ਧਾਰਾ 'ਚ ਲਿਆਉਣ ਦਾ ਯਤਨ ਕੀਤਾ ਹੈ। ਨਵੇਂ ਸੈਸ਼ਨ ਨਾਲ ਸਕੂਲਾਂ 'ਚ ਹੁਣ ਇਹ ਵਿਸ਼ਾ 9ਵੀਂ ਤੋਂ 12ਵੀਂ ਦੇ ਵਿਦਿਆਰਥੀਆਂ ਲਈ ਜ਼ਰੂਰੀ ਹੋਵੇਗਾ।

cbsccbsc

ਟਾਈਮ ਟੇਬਲ 'ਚ ਰਖਣਾ ਹੋਵੇਗਾ ਇਕ ਪੀਰੀਅਡ : ਸੀ.ਬੀ.ਐਸ.ਈ .ਦੇ ਹੁਕਮਾਂ ਦੇ ਮੁਤਾਬਕ ਸਕੂਲਾਂ ਨੂੰ ਨਵਾਂ ਟਾਈਮ ਟੇਬਲ ਬਣਾਉਂਦੇ ਸਮੇਂ ਇਕ ਪੀਰੀਅਡ ਇਸ ਵਿਸ਼ੇ ਦੇ ਸਾਰੇ ਵਿਦਿਆਰਥੀਆਂ ਲਈ ਰੱਖਣਾ ਹੋਵੇਗਾ। ਕੁਝ ਸਕੂਲ ਪ੍ਰਿਸੀਪਲਾਂ ਮੁਤਾਬਕ ਬੋਰਡ ਦਾ ਇਹ ਚੰਗਾ ਫ਼ੈਸਲਾ ਹੈ, ਜੇਕਰ ਵਿਦਿਆਰਥੀ ਸਕੂਲ ਸਮੇਂ ਦੌਰਾਨ ਖੇਡਾਂ 'ਚ ਭਾਗ ਲੈਣਗੇ ਤਾਂ ਨਿਸ਼ਚਿਤ ਹੀ ਉਨ੍ਹਾਂ ਦੀ ਸਿਹਤ ਵੀ ਠੀਕ ਰਹੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM
Advertisement