ਮੁੱਖ ਮੰਤਰੀ ਦੇ ਨੁਮਾਇੰਦੇ ਨਾਲ ਗੱਲਬਾਤ ਤੋਂ ਬਾਅਦ ਬੇਰੁਜ਼ਗਾਰ ਅਧਿਆਪਕਾਂ ਦਾ ਧਰਨਾ ਸਮਾਪਤ
Published : Aug 7, 2017, 5:43 pm IST
Updated : Mar 29, 2018, 12:02 pm IST
SHARE ARTICLE
Unemployed teachers
Unemployed teachers

ਅੱਜ ਸ਼ਾਮ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਭੇਜੇ ਗਏ ਅਪਣੇ ਨੁੰਮਾਇੰਦੇ ਕੈਪਟਨ ਸੰਦੀਪ ਸੰਧੂ ਨਾਲ ਗੱਲਬਾਤ ਤੋਂ ਬਾਅਦ ਬੇਰੁਜ਼ਗਾਰ ਅਧਿਆਪਕਾਂ ਨੇ ਲੰਮੇ ਸਮੇਂ ਤੋਂ//

ਐਸ.ਏ.ਐਸ. ਨਗਰ, 7 ਅਗੱਸਤ (ਸੁਖਦੀਪ ਸੋਈ/ਗੁਰਮੁਖ ਵਾਲੀਆ) : ਅੱਜ ਸ਼ਾਮ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਭੇਜੇ ਗਏ ਅਪਣੇ ਨੁੰਮਾਇੰਦੇ ਕੈਪਟਨ ਸੰਦੀਪ ਸੰਧੂ ਨਾਲ ਗੱਲਬਾਤ ਤੋਂ ਬਾਅਦ ਬੇਰੁਜ਼ਗਾਰ ਅਧਿਆਪਕਾਂ ਨੇ ਲੰਮੇ ਸਮੇਂ ਤੋਂ ਚਲਿਆ ਆ ਰਿਹਾ ਅਪਣਾ ਧਰਨਾ ਸਮਾਪਤ ਕਰ ਦਿਤਾ ਹੈ। ਕੈਪਟਨ ਸੰਧੂ ਅੱਜ ਸ਼ਾਮ ਧਰਨੇ 'ਤੇ ਬੈਠੇ ਅਤੇ ਟੈਂਕੀ 'ਤੇ ਚੜ੍ਹੇ ਕੁਝ ਬੇਰੁਜ਼ਗਾਰ ਅਧਿਆਪਕਾਂ ਨਾਲ ਗੱਲਬਾਤ ਕਰਨ ਲਈ ਇਥੇ ਪੁੱਜੇ। ਉਨ੍ਹਾਂ ਨੇ ਪ੍ਰਦਰਸ਼ਨ ਕਰ ਰਹੇ ਅਧਿਆਪਕਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀਆਂ ਮੰਨੀਆਂ ਮੰਗਾਂ 'ਤੇ ਸਰਕਾਰ ਬੜੀ ਗੰਭੀਰਤਾ ਨਾਲ ਵਿਚਾਰ ਕਰੇਗੀ ਅਤੇ ਉਨ੍ਹਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਦਿਤਾ ਜਾਵੇਗਾ। ਧਰਨਾ ਸਮਾਪਤੀ ਤੋਂ ਬਾਅਦ ਪੁਲਿਸ ਨੇ ਬੇਰੁਜ਼ਗਾਰ ਅਧਿਆਪਕਾਂ ਨੂੰ ਗੱਡੀਆਂ 'ਚ ਬਿਠਾ ਕੇ ਵੱਖਰੇ-ਵੱਖਰੇ ਥਾਵਾਂ 'ਤੇ ਛੱਡ ਦਿਤਾ। ਵਰਨਣਯੋਗ ਹੈ ਕਿ ਕੈਪਟਨ ਸੰਧੂ ਪਹਿਲਾਂ ਵੀ ਇਕ-ਦੋ ਵਾਰ ਇਨ੍ਹਾਂ ਅਧਿਆਪਕਾਂ ਨਾਲ ਗੱਲਬਾਤ ਕਰਨ ਲਈ ਆਏ ਸਨ ਪਰ ਉਸ ਸਮੇਂ ਗੱਲ ਕਿਸੇ ਸਿਰੇ ਨਹੀਂ ਸੀ ਲੱਗੀ। ਇਸਤੋਂ ਪਹਿਲਾਂ ਅੱਜ ਸਵੇਰੇ ਤੋਂ ਸੋਹਾਣਾ ਵਿਖੇ ਧਰਨੇ ਉਪਰ ਬੈਠੇ ਬੇਰੁਜ਼ਗਾਰ ਅਧਿਆਪਕਾਂ ਵਲੋਂ ਸੜਕ ਜਾਮ ਕੀਤੀ ਨੂੰ 32 ਘੰਟੇ ਤੋਂ ਵੱਧ ਦਾ ਸਮਾਂ ਬੀਤ ਗਿਆ ਹੈ ਪਰ ਇਸਦੇ ਬਾਵਜੂਦ ਇਹ ਅਧਿਆਪਕ ਸੜਕ ਜਾਮ ਰੱਖਣ ਅਤੇ ਅਪਣਾ ਸੰਘਰਸ਼ ਚਲਦਾ ਰੱਖਣ ਲਈ ਅੜੇ ਹੋਏ ਹਨ। ਬੀਤੀ ਸ਼ਾਮ ਪੁਲਿਸ ਨੇ ਇਨ੍ਹਾਂ ਬੇਰੁਜ਼ਗਾਰ ਅਧਿਆਪਕਾਂ ਦਾ ਲੰਗਰ ਪਾਣੀ ਵੀ ਬੰਦ ਕਰ ਦਿਤਾ ਗਿਆ ਸੀ ਪਰ ਫਿਰ ਵੀ ਇਹ ਬੇਰੁਜ਼ਗਾਰ ਅਧਿਆਪਕ ਉਥੇ ਡਟੇ ਹੋਏ ਹਨ। ਪੁਲਿਸ ਨੇ ਇਨ੍ਹਾਂ ਅਧਿਆਪਕਾਂ ਲਈ ਗੁਰਦਵਾਰਾ ਸਾਹਿਬ ਵਿਚੋਂ ਆਉਂਦਾ ਲੰਗਰ ਵੀ ਰੋਕ ਦਿਤਾ ਹੈ ਅਤੇ ਕਿਹਾ ਹੈ ਕਿ ਜਿਸਨੇ ਵੀ ਲੰਗਰ ਪਾਣੀ ਛਕਣਾ ਹੈ, ਉਹ ਖ਼ੁਦ ਗੁਰਦਵਾਰਾ ਸਾਹਿਬ ਵਿਚ ਜਾ ਕੇ ਛਕੇ। ਜਿਹੜਾ ਵੀ ਬੇਰੁਜ਼ਗਾਰ ਅਧਿਆਪਕ ਧਰਨੇ ਵਾਲੀ ਥਾਂ ਤੋਂ ਰੋਟੀ ਖਾਣ ਲਈ ਚਲਾ ਜਾਂਦਾ ਹੈ ਤਾਂ ਉਸ ਨੂੰ ਪੁਲਿਸ ਵਲੋਂ ਧਰਨੇ ਵਾਲੀ ਥਾਂ ਹੀ ਆਉਣ ਨਹੀਂ ਦਿਤਾ ਜਾ ਰਿਹਾ। ਦੂਜੇ ਪਾਸੇ ਬੇਰੁਜ਼ਗਾਰ ਅਧਿਆਪਕਾਂ ਵਲੋਂ ਸੜਕ 'ਤੇ ਲਾਏ ਜਾਮ ਕਾਰਨ ਆਵਾਜਾਈ ਕਾਫੀ ਪ੍ਰਭਾਵਿਤ ਹੋਈ, ਜਿਸ ਕਾਰਨ ਆਮ ਲੋਕਾਂ ਨੂੰ ਵੀ ਇਹ ਪਰੇਸ਼ਾਨੀ ਝੱਲਣੀ ਪੈ ਰਹੀ ਹੈ।
ਧਰਨਾਕਾਰੀਆਂ ਨੇ ਦੋਸ਼ ਲਾਇਆ ਕਿ ਪੁਲਿਸ ਨੇ ਵਾਟਰ ਵਰਕਸ ਨੇੜੇ ਬਣਿਆ ਬਾਥਰੂਮ ਵੀ ਬੰਦ ਕਰ ਦਿਤਾ ਹੈ, ਜਿਸ ਕਾਰਨ ਮਹਿਲਾ ਬੇਰੁਜ਼ਗਾਰ ਅਧਿਆਪਕਾਂ ਨੂੰ ਬਾਥਰੂਮ ਜਾਣ ਵਿਚ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਦੌਰਾਨ ਪ੍ਰਸ਼ਾਸਨ ਇਨ੍ਹਾਂ ਧਰਨਾਕਾਰੀ ਅਧਿਆਪਕਾਂ ਨੂੰ ਮਨਾਉਣ ਵਿਚ ਨਾਕਾਮ ਸਾਬਤ ਹੋਇਆ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਧਰਨਾਕਾਰੀਆਂ ਵਲੋਂ ਜਾਮ ਕੀਤੀ ਸੜਕ ਖੁਲਵਾਉਣ ਲਈ ਕੀਤੀ ਗਈ ਹਰ ਕੋਸ਼ਿਸ਼ ਨਾਕਾਮ ਰਹੀ ਹੈ, ਜਿਸ ਕਰਕੇ ਆਮ ਲੋਕਾਂ ਦੀਆਂ ਤਕਲੀਫਾਂ ਵੱਧ ਰਹੀਆਂ ਹਨ ਅਤੇ ਇਸ ਕਾਰਨ ਸੰਘਰਸ਼ਕਾਰੀ ਅਧਿਆਪਕਾਂ ਨਾਲ ਆਮ ਲੋਕਾਂ ਦੀ ਹਮਦਰਦੀ ਵੀ ਘੱਟ ਹੁੰਦੀ ਜਾ ਰਹੀ ਹੈ।
ਸੋਹਾਣਾ ਵਾਟਰ ਵਰਕਸ ਦੀ ਮੁਲਾਜ਼ਮ ਲਕਸ਼ਮੀ ਬਾਈ ਨੇ ਦਸਿਆ ਕਿ ਉਸ ਨੂੰ ਅਪਣੇ ਲਈ ਵੀ ਸਬਜ਼ੀ ਲਿਆਉਣ ਨਹੀਂ ਦਿਤੀ ਗਈ, ਜਿਸ ਕਾਰਨ ਉਹ ਵੀ ਧਰਨਾਕਾਰੀਆਂ ਵਾਂਗ ਹੀ ਕੱਲ ਦੀ ਭੁੱਖੀ ਹੈ। ਦੂਜੇ ਪਾਸੇ ਧਰਨਾਕਾਰੀ ਬੇਰੁਜ਼ਗਾਰ ਅਧਿਆਪਕਾਂ ਵਲੋਂ ਬੀਤੇ ਕਲ ਤੋਂ ਸੜਕ ਜਾਮ ਕੀਤੇ ਜਾਣ ਕਾਰਨ ਰਾਹਗੀਰ, ਸੈਕਟਰ 70 ਦੀਆਂ ਵੱਖ-ਵੱਖ ਸੁਸਾਇਟੀਆਂ ਦੇ ਵਸਨੀਕ ਅਤੇ ਸੋਹਾਣਾ ਪਿੰਡ ਅਤੇ ਹੋਰ ਪਿੰਡਾਂ ਦੇ ਲੋਕ ਬਹੁਤ ਹੀ ਜ਼ਿਆਦਾ ਪ੍ਰੇਸ਼ਾਨ ਹਨ। ਨੇੜਲੇ ਗੁਰਦਵਾਰਾ ਸਿੰਘ ਸ਼ਹੀਦਾਂ ਦੇ ਕਈ ਸ਼ਰਧਾਲੂਆਂ ਨੇ ਦੋਸ਼ ਲਗਾਇਆ ਕਿ ਇਹ ਬੇਰੁਜ਼ਗਾਰ ਅਧਿਆਪਕ ਗੁਰਦਵਾਰਾ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਦਾ ਰਸਤਾ ਹੀ ਰੋਕੀ ਬੇਠੇ ਹਨ। ਇਸਤੋਂ ਇਲਾਵਾ ਮੁਹਾਲੀ ਤੋਂ ਲਾਂਡਰਾ, ਰਾਜਪੁਰਾ ਅਤੇ ਪਟਿਆਲਾ ਜਾਣ ਵਾਲੇ ਲੋਕਾਂ ਨੂੰ ਵੀ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੁਹਾਲੀ ਤੋਂ ਪਟਿਆਲਾ ਜਾਣ ਵਾਲੀਆਂ ਬੱਸਾਂ ਨੂੰ ਵੀ ਬਦਲਵੇਂ ਰਸਤੇ ਭੇਜਿਆ ਜਾ ਰਿਹਾ ਹੈ, ਜਿਸ ਕਾਰਨ ਬੱਸਾਂ ਵਿਚ ਸਫਰ ਕਰਨ ਵਾਲੇ ਲੋਕਾਂ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।  ਇਸ ਤੋਂ ਇਲਾਵਾ ਧਰਨੇ ਵਾਲੀ ਥਾਂ ਨੇੜਲੀਆਂ ਕਾਲੋਨੀਆਂ, ਸੈਕਟਰ 70 ਦੀਆਂ ਵੱਖ ਵੱਖ ਸੁਸਾਇਟੀਆਂ ਅਤੇ ਸੋਹਾਣਾਂ ਪਿੰਡ ਵਾਸੀਆਂ ਨੂੰ ਵੀ ਧਰਨਾਕਾਰੀਆਂ ਵਲੋਂ ਸੜਕ ਜਾਮ ਕਰਨ ਨਾਲ ਬਹੁਤ ਹੀ  ਪ੍ਰੇਸਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਇਲਾਕੇ ਦੇ ਲੋਕਾਂ ਵਿਚ ਧਰਨਾ ਕਾਰੀਆਂ ਪ੍ਰਤੀ ਰੋਸ ਦੀ ਲਹਿਰ ਫੈਲ ਗਈ ਹੈ।
ਰਾਜਨੇਤਾ ਲੱਗੇ ਧਰਨੇ ਨੂੰ ਕੈਸ਼ ਕਰਨ : ਇਸ ਦੌਰਾਨ ਬੇਰੁਜਗਾਰ ਅਧਿਆਪਕਾਂ ਦਾ ਇਹ ਧਰਨਾ ਰਾਜਸੀ ਰੁੱਖ ਅਖਤਿਆਰ ਕਰ ਰਿਹਾ ਹੈ। ਅੱਜ ਵੱਖ ਵੱਖ ਪਾਰਟੀਆਂ ਦੇ ਆਗੂਆਂ ਨੇ ਬੇਰੁਜਗਾਰ ਅਧਿਆਪਕਾਂ ਦੇ ਧਰਨੇ ਨੂੰ ਆਪਣੀ ਹਮਾਇਤ ਦੇਣ ਦਾ ਐਲਾਨ ਕਰ ਦਿਤਾ ਹੈ।
ਅੱਜ ਆਮ ਆਦਮੀ ਪਾਰਟੀ ਦੇ ਜੋਨਲ ਇੰਚਾਰਜ ਮਾਲਵਾ ਸ ਦਲਬੀਰ ਸਿੰਘ ਢਿੱਲੋਂ, ਜਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਧਾਲੀਵਾਲ ਅਤੇ ਮਿਉਂਸਪਲ ਕਾਰਪੋਰੇਸ਼ਨ ਖੇਤਰ ਦੇ ਪ੍ਰਧਾਨ ਨਰਿੰਦਰ ਸ਼ੇਰਗਿਲ ਸਾਥੀਆਂ ਸਮੇਤ ਖਾਣ ਪੀਣ ਦਾ ਸਮਾਨ ਲੈ ਕੇ ਧਰਨਾਕਾਰੀਆਂ ਕੋਲ ਪਹੁੰਚੇ ਅਤੇ ਉਨ੍ਹਾਂ ਨੂੰ ਖਾਣ ਪੀਣ ਦਾ ਸਮਾਨ ਵੰਡਿਆ।  ਇਸ ਮੌਕੇ ਬੇਰੁਜਗਾਰ ਅਧਿਆਪਕ ਯੂਨੀਅਨ ਦੀ ਪ੍ਰਧਾਨ ਮੈਡਮ ਪੂਨਮ ਨੇ ਆਪ ਆਗੂਆਂ ਨੂੰ ਰੱਖੜੀ ਬੰਨੀ ਅਤੇ ਅਪਣੀਆਂ ਸਮਸਿਆਵਾਂ ਦਸੀਆਂ। ਇਸ ਉਪਰੰਤ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਏ.ਡੀ.ਸੀ. ਮਾਨ ਨਾਲ ਮੁਲਾਕਾਤ ਕੀਤੀ ਅਤੇ ਧਰਨਾਕਾਰੀਆਂ ਨੂੰ ਲੰਗਰ ਪਾਣੀ ਬਹਾਲ ਕਰਨ ਦੀ ਮੰਗ ਕੀਤੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement