ਸਕੇ ਭਰਾਵਾਂ ਦੀ ਮੌਤ ਹੋਣ ਕਾਰਨ ਘਰ ਵਿਚ ਪਿਆ ਚੀਕ-ਚਿਹਾੜਾ
Published : Mar 29, 2021, 7:05 am IST
Updated : Mar 29, 2021, 7:05 am IST
SHARE ARTICLE
image
image

ਸਕੇ ਭਰਾਵਾਂ ਦੀ ਮੌਤ ਹੋਣ ਕਾਰਨ ਘਰ ਵਿਚ ਪਿਆ ਚੀਕ-ਚਿਹਾੜਾ

ਮਿ੍ਤਕ ਭਰਾ ਦੀ ਲਾਸ਼ ਲੈ ਕੇ ਆ ਰਿਹਾ ਵੱਡਾ ਭਰਾ ਵੀ ਹੋਇਆ ਹਾਦਸੇ ਦਾ ਸ਼ਿਕਾਰ

ਫ਼ਿਲੌਰ, 28 ਮਾਰਚ (ਪਪ): ਫ਼ਿਲੌਰ ਤੋਂ ਅਜਿਹੀ ਦੁਖਦਾਈ ਘਟਨਾ ਸਾਹਮਣੇ ਆਈ ਹੈ ਜਿਸ ਬਾਰੇ ਸੁਣ ਤੁਹਾਡੀਆਂ ਵੀ ਅੱਖਾਂ ਨਮ ਹੋ ਜਾਣਗੀਆਂ | ਇਥੇ ਇਕ ਪਰਵਾਰ 'ਚ ਦੋ ਸਕੇ ਭਰਾਵਾਂ ਦੀ ਮੌਤ ਹੋਣ ਨਾਲ ਘਰ ਵਿਚ ਚੀਕ-ਚਿਹਾੜਾ ਪੈ ਗਿਆ | ਵੱਡੇ ਭਰਾ ਦੇ ਮੂੰਹ ਵਿਚੋਂ ਝੱਗ ਨਿਕਲ ਰਹੀ ਸੀ, ਜਦਕਿ ਦੂਜਾ ਭਰਾ ਉਸ ਦੇ ਕੋਲ ਹੀ ਮਿ੍ਤਕ ਪਿਆ ਸੀ | ਦੋਵਾਂ ਨੂੰ  ਮੌਕੇ 'ਤੇ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਮਿ੍ਤਕ ਐਲਾਨ ਦਿਤਾ | ਉਥੇ ਹੀ ਜਦੋਂ ਤੀਜਾ ਵੱਡਾ ਭਰਾ ਮਿ੍ਤਕ ਦੀ ਲਾਸ਼ ਲੈ ਕੇ ਆ ਰਿਹਾ ਸੀ ਤਾਂ ਰਸਤੇ 'ਚ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ ਪਰ ਉਕਤ ਭਰਾ ਦੀ ਜਾਨ ਵਾਲ-ਵਾਲ ਬਚੀ | 
ਮਿਲੀ ਜਾਣਕਾਰੀ ਮੁਤਾਬਕ ਧਨੀਆ ਸਬਜ਼ੀ ਮੰਡੀ ਦੇ ਰਹਿਣ ਵਾਲੇ ਗਗਨ ਬੱਤੀ ਦੀ ਘਰ 'ਚ ਬੈਠੇ ਅਚਾਨਕ ਸਿਹਤ ਖ਼ਰਾਬ ਹੋ ਗਈ ਅਤੇ ਉਹ ਅਪਣੇ ਕਮਰੇ 'ਚ ਹੀ ਡਿੱਗ ਪਿਆ | ਇਸ ਦੌਰਾਨ ਉਸ ਦੇ ਮੂੰਹ 'ਚੋਂ ਝੱਗ ਨਿਕਲਣ ਲੱਗੀ | ਮੌਕੇ 'ਤੇ ਛੋਟਾ ਭਰਾ ਦੀਪੂ (30) ਅਪਣੇ ਭਰਾ ਦੇ ਕਮਰੇ 'ਚ ਗਿਆ ਅਤੇ ਗਗਨ ਨੂੰ  ਉਠਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਾ ਉਠਿਆ | ਇਸੇ ਦੌਰਾਨ ਹੀ ਛੋਟਾ ਭਰਾ ਦੀਪੂ ਗਗਨ ਦੀ ਮੌਤ ਦਾ ਵਿਛੋੜਾ ਸਹਾਰ ਨਾ ਸਕਿਆ ਅਤੇ ਉਸ ਦੇ ਕੋਲ ਹੀ ਡਿੱਗ ਗਿਆ | 

ਪਰਵਾਰ ਵਾਲਿਆਂ ਵਲੋਂ ਦੋਹਾਂ ਨੂੰ  ਨਿਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ  ਡੀ.ਐਮ.ਸੀ. ਲੁਧਿਆਣਾ ਰੈਫ਼ਰ ਕਰ ਦਿਤਾ | ਡਾਕਟਰਾਂ ਨੇ ਦੋਵੇਂ ਭਰਾਵਾਂ ਨੂੰ  ਮਿ੍ਤਕ ਐਲਾਨ ਦਿਤਾ |  ਜਦੋਂ ਦੋਵੇਂ ਭਰਾਵਾਂ ਨੂੰ  ਦਯਾਨੰਦ ਹਸਪਤਾਲ ਦੇ ਡਾਕਟਰਾਂ ਨੇ ਮਿ੍ਤਕ ਐਲਾਨ ਦਿਤਾ ਤਾਂ ਉਨ੍ਹਾਂ ਨੇ ਇਕ ਭਰਾ ਦੀ ਲਾਸ਼ ਜਾਂਚ ਲਈ ਅਪਣੇ ਕਬਜ਼ੇ 'ਚ ਲੈ ਲਈ ਅਤੇ ਦੂਜੇ ਦੀ ਲਾਸ਼ ਵੱਡੇ ਭਰਾ ਅਜੇ ਨੂੰ  ਦੇ ਦਿਤੀ | ਜਿਵੇਂ ਹੀ ਅਜੇ ਮਿ੍ਤਕ ਭਰਾ ਨੂੰ  ਲੈ ਕੇ ਫ਼ਿਲੌਰ ਲਈ ਰਵਾਨਾ ਹੋਇਆ ਤਾਂ ਰਸਤੇ 'ਚ ਉਸ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ ਜਿਸ 'ਚ ਉਹ ਵਾਲ-ਵਾਲ ਬੱਚ ਗਏ |
ਫ਼ੋਟੋ : ਫਿਲੌਰ ਏ, ਬੀ

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement