ਬਹਿਬਲ ਕਲਾਂ ਧਰਨੇ 'ਤੇ ਪਹੁੰਚੇ ਨਵਜੋਤ ਸਿੱਧੂ, ਪੀੜਤ ਪਰਿਵਾਰਾਂ ਨਾਲ ਕੀਤੀ ਗੱਲਬਾਤ
Published : Mar 29, 2022, 5:47 pm IST
Updated : Mar 29, 2022, 8:03 pm IST
SHARE ARTICLE
Navjot Sidhu at Behbal Kalan protest
Navjot Sidhu at Behbal Kalan protest

ਕਿਹਾ -'ਇੰਤਹਾ ਹੋ ਗਈ ਇੰਤਜ਼ਾਰ ਕੀ'

ਬਹਿਬਲ ਕਲਾਂ :  ਬਰਗਾੜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਤੋਂ ਬਾਅਦ ਬਹਿਬਲ ਕਲਾਂ ਅਤੇ ਕੋਟਕਪੂਰਾ ਵਿੱਚ ਵਾਪਰੇ ਗੋਲੀ ਕਾਂਡ ਲਈ ਇਨਸਾਫ਼ ਦੀ ਮੰਗ ਜਾਰੀ ਹੈ।

Navjot Sidhu at Behbal Kalan DharnNavjot Sidhu at Behbal Kalan Dharn

ਪੀੜਤ ਪਰਿਵਾਰਾਂ ਵਲੋਂ ਧਰਨਾ ਲਗਾਇਆ ਗਿਆ ਹੈ ਅਤੇ ਅੱਜ ਇਸੇ ਦੌਰਾਨ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਬਹਿਬਲ ਕਲਾਂ ਪਹੁੰਚੇ। ਇਸ ਦੌਰਾਨ ਉਨ੍ਹਾਂ ਧਰਨੇ ’ਤੇ ਬੈਠੇ ਲੋਕਾਂ ਨਾਲ ਗੱਲਬਾਤ ਕੀਤੀ। 

photo photo

ਇਸ ਤੋਂ ਬਾਅਦ ਸਿੱਧੂ ਨੇ ਆਪਣੇ ਸੋਸ਼ਲ ਅਕਾਊਂਟ 'ਤੇ ਇਸ ਧਰਨੇ ਦੀ ਤਸਵੀਰ ਸਾਂਝੀ ਕੀਤੀ ਅਤੇ ਲਿਖਿਆ ''ਇੰਤਹਾ ਹੋ ਗਈ ਇੰਤਜ਼ਾਰ ਕੀ'। ਇਸ ਮੌਕੇ ਉਨ੍ਹਾਂ ਨਾਲ ਕਾਂਗਰਸੀ ਆਗੂ ਅਸ਼ਵਨੀ ਸੇਖੜੀ, ਨਾਜ਼ਰ ਸਿੰਘ ਮਾਨਸ਼ਾਹੀਆ ਸਮੇਤ ਕਈ ਹੋਰ ਆਗੂ ਹਾਜ਼ਰ ਸਨ।

Navjot Sidhu at Behbal Kalan DharnNavjot Sidhu at Behbal Kalan Dharn

ਦੱਸ ਦੇਈਏ ਕਿ ਬਹਿਬਲ ਕਲਾਂ 'ਚ ਪੁਲਿਸ ਗੋਲੀਬਾਰੀ 'ਚ ਜਾਨ ਗਵਾਉਣ ਵਾਲੇ ਦੋ ਸਿੱਖ ਨੌਜਵਾਨਾਂ ਦੇ ਪਰਿਵਾਰ 6 ਸਾਲਾਂ ਤੋਂ ਇਨਸਾਫ ਦੀ ਉਡੀਕ ਕਰ ਰਹੇ ਹਨ।

ਧਰਨੇ 'ਤੇ ਪਹੁੰਚੇ ਨਵਜੋਤ ਸਿੱਧੂ ਨੇ ਕਿਹਾ ਕਿ ਧਰਮ ਤੋਂ ਬਿਨ੍ਹਾਂ ਕੋਈ ਵੀ ਸੱਤਾ ਕਾਮਯਾਬ ਨਹੀਂ ਹੋ ਸਕਦੀ। ਉਨ੍ਹਾਂ ਕਿਹਾ ਕਿ ਇਹ ਮਸਲਾ ਇਕੱਲੇ ਧਰਨੇ 'ਤੇ ਬੈਠੇ ਪੀੜਤ ਪਰਿਵਾਰਾਂ ਦਾ ਨਹੀਂ ਹੈ ਸਗੋਂ ਇਹ ਨਿਆਂ ਦਾ ਮਾਮਲਾ ਹੈ। ਉਨ੍ਹਾਂ ਕਿਹਾ ਕਿ ਜਿਹੜੀ ਰਾਜਸੱਤਾ ਧਰਮ ਦੀ ਰਾਖੀ ਨਹੀਂ ਕਰ ਸਕਦੀ ਉਸ ਦਾ ਕੋਈ ਵਜੂਦ ਨਹੀਂ ਹੈ।

navjot singh sidhu navjot singh sidhu

ਸਿੱਧੂ ਨੇ ਕਿਹਾ ਕੇ ਮੈਂ ਸੱਤਾ ਛੱਡ ਕੇ ਝੋਲੀਆਂ ਵੀ ਅੱਡਿਆਂ, ਮੁੱਖ ਮੰਤਰੀਆਂ ਦੇ ਸਾਹਮਣੇ ਡੱਟਿਆ ਵੀ, ਤਿੰਨ ਸਿੱਟਾਂ (ਵਿਸ਼ੇਸ਼ ਜਾਂਚ ਟੀਮਾਂ), ਚਾਰ ਗ੍ਰਹਿ ਮੰਤਰੀ ਅਤੇ ਤਿੰਨ ਮੁੱਖ ਮੰਤਰੀ; ਇਹ ਸਭ ਕਪੜੇ ਹੀ ਬਦਲਦੇ ਰਹੇ ਪਰ ਨਿਆਂ ਕਿਸੇ ਨੇ ਨਹੀਂ ਕੀਤਾ। ਉਹ ਇੱਕ ਗੱਲ ਨਹੀਂ ਸਮਝੇ ਕਿ ਇਹ ਪੰਜਾਬ ਦੇ ਲੋਕਾਂ ਲਈ ਇੱਕ ਨਾਸੂਰ ਹੈ ਜੋ ਅੱਜ ਵੀ ਅੱਲਾ ਹੈ। ਇਸ ਲਈ ਜਦੋ ਜਦੋਂ ਵੀ ਮੌਕਾ ਮਿਲਿਆ ਮੈਂ ਇਸ ਮਸਲੇ ਨੂੰ ਚੁੱਕਦਾ ਰਿਹਾ ਹਾਂ ਕਿਉਂਕਿ ਮੈਂ ਇਸ ਪਾਪ ਦਾ ਭਾਗੀਦਾਰ ਨਹੀਂ ਬਣਨਾ ਚਾਹੁੰਦਾ ਸੀ।

ਇਸ ਮੌਕੇ ਉਨ੍ਹਾਂ ਸਿਆਸੀ ਪਾਰਟੀਆਂ 'ਤੇ ਤੰਜ਼ ਕੱਸਦਿਆਂ ਕਿਹਾ ਕਿ ਜਿਹੜੇ ਕਹਿੰਦੇ ਸੀ ਕਿ ਬੇਅਦਬੀ ਕਰਵਾਉਣ ਵਾਲਿਆਂ ਦਾ ਕੱਖ ਨਾ ਰਹੇ ਉਨ੍ਹਾਂ ਦਾ ਕੀ ਰਿਹਾ? ਇੰਨਾ ਹੀ ਨਹੀਂ ਜਿਹੜੇ ਇਨ੍ਹਾਂ ਮਾਮਲਿਆਂ ਵਿਚ ਇਨਸਾਫ ਨਹੀਂ ਕਰ ਸਕੇ, ਚਾਰ ਗ੍ਰਹਿ ਮੰਤਰੀ ਬਦਲੇ ਸਨ, ਉਨ੍ਹਾਂ ਦਾ ਵੀ ਕੀ ਰਿਹਾ?

navjot singh sidhu navjot singh sidhu

ਇਸ ਮੌਕੇ ਬੋਲਦਿਆਂ ਸਿੱਧੂ ਨੇ ਕਿਹਾ ਕਿ ਜਿਸ ਸ਼ਰਤ 'ਤੇ ਪਿੱਛਲੀ ਸਰਕਾਰ ਵਿਚ ਮੁੱਖ ਮੰਤਰੀ ਬਦਲਿਆ ਗਿਆ ਉਹ ਵੀ ਜਿਉਂ ਦੀ ਤਿਉਂ ਰਹਿ ਗਈ। 'ਆਪ' ਸੁਪ੍ਰੀਮੋ ਕੇਜਰੀਵਾਲ ਨੇ ਕਿਹਾ ਸੀ ਕਿ ਸਾਨੂੰ 24 ਘੰਟੇ ਦੀਓ ਦੋਸ਼ੀਆਂ ਨੂੰ ਬਣਦੀ ਸਜ਼ਾ ਦਿੱਤੀ ਜਾਵੇਗੀ।

Kejriwal gives 8 guarantees to teachers for education reforms in PunjabKejriwal gives 8 guarantees to teachers for education reforms in Punjab

ਹੁਣ ਸਰਕਾਰ ਵੀ ਤੁਹਾਡੀ ਹੈ, ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਵੀ ਤੁਹਾਡੇ ਹਨ, ਇਥੋਂ ਤੱਕ ਕਿ ਜਿਸ ਸ਼ਖ਼ਸ ਨੇ ਰਿਪੋਰਟ ਤਿਆਰ ਕੀਤੀ ਉਹ ਵਿਧਾਇਕ ਵੀ ਤੁਹਾਡੀ ਹੀ ਪਾਰਟੀ ਦਾ ਹੈ। ਤੁਸੀਂ 24 ਘੰਟੇ ਕਹੇ ਸਨ, 20 ਦਿਨ ਬੀਤ ਗਏ ਪਰ ਅਸੀਂ ਤੁਹਾਨੂੰ 2 ਮਹੀਨੇ ਦਿੰਦੇ ਹਾਂ। ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਰੋ। ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਜੇਕਰ 'ਆਪ' ਸਰਕਾਰ ਇਹ ਮਸਲਾ ਸੁਲਝਾਏਗੀ ਤਾਂ ਕਰਾਂਗਾ ਜੈ-ਜੈ ਕਰ ਨਹੀਂ ਤਾਂ ਜਿਵੇਂ ਆਪਣੀ ਸਰਕਾਰ ਨੂੰ ਸਵਾਲ ਕਰਦਾ ਸੀ ਇਨ੍ਹਾਂ ਨੂੰ ਵੀ ਸਵਾਲ ਕਰਾਂਗਾ।

SHARE ARTICLE

ਏਜੰਸੀ

Advertisement

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM
Advertisement