ਜ਼ੀਰਕਪੁਰ ਵਿਖੇ ਫੈਕਟਰੀ ਦਾ ਸ਼ੈੱਡ ਡਿੱਗਣ ਕਾਰਨ 2 ਦੀ ਮੌਤ, ਕਈ ਮਜ਼ਦੂਰ ਜ਼ਖ਼ਮੀ
Published : Mar 29, 2022, 9:19 pm IST
Updated : Mar 29, 2022, 9:19 pm IST
SHARE ARTICLE
Two killed, several injured in factory shed collapse in Zirakpur
Two killed, several injured in factory shed collapse in Zirakpur

ਹਾਦਸੇ ਸਮੇਂ ਕਰੀਬ 30 ਮਜ਼ਦੂਰ ਉਸਾਰੀ ਦੇ ਕੰਮ 'ਚ ਲੱਗੇ ਹੋਏ ਸਨ, ਜਿਨ੍ਹਾਂ ਵਿਚੋਂ ਕੁਝ ਕਰੀਬ 40 ਫੁੱਟ ਦੀ ਉਚਾਈ ’ਤੇ ਸ਼ੈੱਡ ਦੀਆਂ ਚਾਦਰਾਂ ਵਿਛਾਉਣ ਦਾ ਕੰਮ ਕਰ ਰਹੇ ਸਨ।



ਚੰਡੀਗੜ੍ਹ: ਜ਼ੀਰਕਪੁਰ ਵਿਚ ਇਕ ਫੈਕਟਰੀ ਵਿਚ ਵਾਪਰੇ ਦਰਦਨਾਕ ਹਾਦਸੇ ਵਿਚ ਦੋ ਔਰਤਾਂ ਦੀ ਮੌਤ ਹੋ ਗਈ ਹੈ। ਜਦਕਿ 2 ਹੋਰ ਮਜ਼ਦੂਰ ਗੰਭੀਰ ਜ਼ਖਮੀ ਹਨ। ਇਸ ਤੋਂ ਇਲਾਵਾ ਕੁਝ ਹੋਰ ਮਜ਼ਦੂਰਾਂ ਨੂੰ ਵੀ ਸੱਟਾਂ ਲੱਗੀਆਂ ਹਨ। ਘਟਨਾ ਜ਼ੀਰਕਪੁਰ ਦੇ ਪਿੰਡ ਰਾਮਪੁਰ ਕਲਾਂ ਨੇੜੇ ਇਕ ਨਵੀਂ ਉਸਾਰੀ ਫੈਕਟਰੀ ਵਿਚ ਵਾਪਰੀ। ਪੁਲਿਸ ਮੁਤਾਬਕ ਇਹ ਹਾਦਸਾ ਸਵੇਰੇ ਕਰੀਬ 11 ਵਜੇ ਦੇ ਕਰੀਬ ਵਾਪਰਿਆ।

Two killed, several injured in factory shed collapse in ZirakpurTwo killed, several injured in factory shed collapse in Zirakpur

ਦਰਅਸਲ ਫੈਕਟਰੀ ਵਿਚ ਲੱਗੇ ਲੋਹੇ ਦੇ ਵੱਡੇ ਸ਼ੈੱਡ ਹੇਠਾਂ ਆ ਡਿੱਗੇ। ਇਸ ਦੀ ਲਪੇਟ ਵਿਚ ਆ ਕੇ ਇਹ ਮਜ਼ਦੂਰ ਜ਼ਖ਼ਮੀ ਹੋ ਗਏ। ਜਦੋਂ ਇਹ ਹਾਦਸਾ ਵਾਪਰਿਆ ਤਾਂ ਇੱਥੇ ਉਸਾਰੀ ਦਾ ਕੰਮ ਚੱਲ ਰਿਹਾ ਸੀ। ਘਟਨਾ ਤੋਂ ਤੁਰੰਤ ਬਾਅਦ ਜ਼ਖ਼ਮੀਆਂ ਨੂੰ ਡੇਰਾਬੱਸੀ ਦੇ ਸਿਵਲ ਹਸਪਤਾਲ ਅਤੇ ਜੀਐਮਸੀਐਚ-32 ਵਿਚ ਦਾਖ਼ਲ ਕਰਵਾਇਆ ਗਿਆ। ਉੱਥੇ ਦੋ ਔਰਤਾਂ ਦੀ ਮੌਤ ਹੋ ਗਈ, ਦੋ ਮਜ਼ਦੂਰਾਂ ਦਾ ਇਲਾਜ ਚੱਲ ਰਿਹਾ ਹੈ।

Two killed, several injured in factory shed collapse in ZirakpurTwo killed, several injured in factory shed collapse in Zirakpur

ਮਿਲੀ ਜਾਣਕਾਰੀ ਮੁਤਾਬਕ ਹਾਦਸੇ ਦੌਰਾਨ 30 ਦੇ ਕਰੀਬ ਮਜ਼ਦੂਰ ਉਸਾਰੀ ਦੇ ਕੰਮ 'ਚ ਲੱਗੇ ਹੋਏ ਸਨ, ਜਿਨ੍ਹਾਂ ਵਿਚੋਂ ਕੁਝ ਕਰੀਬ 40 ਫੁੱਟ ਦੀ ਉਚਾਈ ’ਤੇ ਸ਼ੈੱਡ ਦੀਆਂ ਚਾਦਰਾਂ ਵਿਛਾਉਣ ਦਾ ਕੰਮ ਕਰ ਰਹੇ ਸਨ। ਦੱਸਿਆ ਗਿਆ ਹੈ ਕਿ ਇਥੇ ਟਾਇਰ ਦੀ ਫੈਕਟਰੀ ਲਗਾਉਣ ਦਾ ਕੰਮ ਚੱਲ ਰਿਹਾ ਸੀ। ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਫੈਕਟਰੀ ਪਟਿਆਲਾ ਜ਼ਿਲ੍ਹੇ ਦੇ ਇਕ ਵਿਧਾਇਕ ਦੇ ਭਰਾ ਦੀ ਦੱਸੀ ਜਾ ਰਹੀ ਹੈ।

Tragic accidentAccident

ਇੱਥੇ ਕੰਮ ਕਰਦੇ ਇਕ ਮਜ਼ਦੂਰ ਅਨੁਸਾਰ ਜਦੋਂ ਉਹ ਸ਼ੈੱਡ ਵਿਛਾਉਣ ਦਾ ਕੰਮ ਕਰ ਰਿਹਾ ਸੀ ਤਾਂ ਸ਼ੈੱਡ ਲੋਹੇ ਦੇ ਐਂਗਲ ਸਮੇਤ ਹੇਠਾਂ ਡਿੱਗ ਗਿਆ। ਹੇਠਾਂ ਮਜ਼ਦੂਰ ਕੰਮ ਕਰ ਰਹੇ ਸਨ। ਫੈਕਟਰੀ ਵਿਚ ਸ਼ੈੱਡ ਬਣਾਉਣ ਦਾ ਠੇਕਾ ਰਾਜਸਥਾਨ ਦੇ ਇਕ ਠੇਕੇਦਾਰ ਨੂੰ ਦਿੱਤਾ ਗਿਆ ਹੈ। ਜਦਕਿ ਫਰਸ਼ ਬਣਾਉਣ ਦਾ ਕੰਮ ਕਿਸੇ ਹੋਰ ਠੇਕੇਦਾਰ ਵੱਲੋਂ ਕੀਤਾ ਜਾ ਰਿਹਾ ਸੀ। ਜ਼ੀਰਕਪੁਰ ਨਗਰ ਕੌਂਸਲ ਦੇ ਈਓ ਗਿਰੀਸ਼ ਵਰਮਾ, ਐਸਐਚਓ ਓਂਕਾਰ ਸਿੰਘ ਬਰਾੜ, ਡੀਐਸਪੀ ਨਵਨੀਤ ਮਾਹਲ, ਨੋਡਲ ਅਫ਼ਸਰ ਰਿਸ਼ਭ ਗਰਗ ਮੌਕੇ ’ਤੇ ਪਹੁੰਚੇ। ਉਹਨਾਂ ਤੋਂ ਇਲਾਵਾ ਫਾਇਰ ਵਿਭਾਗ ਦੀ ਟੀਮ ਅਤੇ ਐਂਬੂਲੈਂਸ ਨੂੰ ਵੀ ਮੌਕੇ 'ਤੇ ਬੁਲਾਇਆ ਗਿਆ। ਪ੍ਰਸ਼ਾਸਨਿਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਕਿਸੇ ਠੇਕੇਦਾਰ ਆਦਿ ਦੀ ਲਾਪਰਵਾਹੀ ਜਾਂ ਘਟੀਆ ਸਮੱਗਰੀ ਦੀ ਵਰਤੋਂ ਕਰਨ ਦੀ ਘਟਨਾ ਸਾਹਮਣੇ ਆਈ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Congress ਨੂੰ ਕੋਸਣ ਵਾਲੇ ਖੱਬੇਪੱਖੀ ਗਾਂਧੀ ਕਿਵੇਂ ਬਣੇ ਕਾਂਗਰਸੀ? Preneet Kaur ਨੂੰ ਹਰਾਉਣ ਵਾਲ਼ੇ ਗਾਂਧੀ ਨੂੰ ਇਸ..

02 May 2024 1:40 PM

ਮਜ਼ਦੂਰਾਂ ਦੇ ਨਾਂ 'ਤੇ ਛੁੱਟੀ ਮਨਾਉਣ ਵਾਲਿਓ ਸੁਣ ਲਓ ਮਜ਼ਦੂਰਾਂ ਦੇ ਦੁੱਖੜੇ "ਸਾਨੂੰ ਛੁੱਟੀ ਨਹੀਂ ਕੰਮ ਚਾਹੀਦਾ ਹੈ

02 May 2024 12:57 PM

Amritpal Singh ਦੀ ਮਾਤਾ ਦਾ Valtoha ਨੂੰ ਮੋੜਵਾਂ ਜਵਾਬ "ਸਾਡੇ ਨਾਲ ਕਦੇ ਨਹੀਂ ਹੋਈ ਚੋਣ ਲੜਨ ਬਾਰੇ ਗੱਲ"

02 May 2024 12:29 PM

ਪੱਥਰੀ ਕੱਢਣ ਵਾਲੇ ਬਾਬਿਆਂ ਤੋਂ ਸਾਵਧਾਨ! ਖਰਾਬ ਹੋ ਸਕਦੀ ਹੈ Kidney ਜਾਂ Liver..ਸਮੇਂ ਸਿਰ ਇਲਾਜ ਲਈ ਮਾਹਰ ਡਾਕਟਰ...

02 May 2024 12:13 PM

Sukhjinder Singh Randhawa Exclusive Interview || ਹਥਿਆਈ ਗੁਰਦਾਸਪੁਰ ਦੀ ਟਿਕਟ? ਹਰ ਮਸਲੇ 'ਤੇ ਤਿੱਖੇ ਸਵਾਲ

02 May 2024 10:32 AM
Advertisement