ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲੇ ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸੁੱਖੂ, ਵਾਟਰ ਸੈੱਸ ਨੂੰ ਲੈ ਕੇ ਹੋਈ ਚਰਚਾ
Published : Mar 29, 2023, 12:41 pm IST
Updated : Mar 29, 2023, 12:42 pm IST
SHARE ARTICLE
Sukhvinder Sukhu meets Bhagwant Mann
Sukhvinder Sukhu meets Bhagwant Mann

ਵਾਟਰ ਸੈੱਸ ਨੂੰ ਲੈ ਕੇ ਗਲਤਫਹਿਮੀ ਪੈਦਾ ਹੋਈ ਹੈ: ਸੁਖਵਿੰਦਰ ਸੁੱਖੂ

 

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਵਿਚਕਾਰ ਅੱਜ ਅਹਿਮ ਮੀਟਿੰਗ ਹੋਈ। ਇਸ ਤੋਂ ਬਾਅਦ ਦੋਵਾਂ ਮੁੱਖ ਮੰਤਰੀਆਂ ਨੇ ਸਾਂਝੀ ਪ੍ਰੈਸ ਕਾਨਫਰੰਸ ਕਰਕੇ ਮੀਟਿੰਗ ਬਾਰੇ ਜਾਣਕਾਰੀ ਦਿੱਤੀ। ਇਸ ਦੌਰਾਨ ਵਾਟਰ ਸੈੱਸ ਨੂੰ ਲੈ ਕੇ ਚਰਚਾ ਹੋਈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਅਤੇ ਹਿਮਾਚਲ ਆਪਸ 'ਚ ਭਰਾ ਹਨ। ਉਹਨਾਂ ਕਿਹਾ ਦੋਵੇਂ ਸੂਬੇ ਸੈਰ-ਸਪਾਟੇ ਨੂੰ ਲੈ ਕੇ ਮਿਲ ਕੇ ਕੰਮ ਕਰਨਗੇ। ਇਸ ਤੋਂ ਇਲਾਵਾ ਪਠਾਨਕੋਟ ਤੋਂ ਡਲਹੋਜ਼ੀ ਰੋਪਵੇਅ, ਅਨੰਦਪੁਰ ਸਾਹਿਬ ਤੋਂ ਨੈਣਾ ਦੇਵੀ ਰੋਪਵੇਅ ਆਦਿ ਪ੍ਰਾਜੈਕਟ ਸਾਂਝੇ ਹੋ ਸਕਦੇ ਹਨ।

ਇਹ ਵੀ ਪੜ੍ਹੋ: ਚੰਡੀਗੜ੍ਹ ਕੰਜ਼ਿਊਮਰ ਕਮਿਸ਼ਨ ਨੇ Indiabulls ਨੂੰ ਲਗਾਇਆ 20,000 ਰੁਪਏ ਹਰਜਾਨਾ

ਸੀਐਮ ਸੁੱਖੂ ਨੇ ਦੱਸਿਆ ਕਿ ਉਹ ਸੀਐਮ ਭਗਵੰਤ ਮਾਨ ਦੇ ਨਾਸ਼ਤੇ ਦੇ ਸੱਦੇ ‘ਤੇ ਆਏ ਹਨ। ਸੀਐਮ ਮਾਨ ਨੇ ਦੱਸਿਆ ਕਿ ਮੀਟਿੰਗ ਵਿਚ ਸੀਐਮ ਸੁੱਖੂ ਨਾਲ ਬਿਜਲੀ ਸਬੰਧੀ ਗੱਲਬਾਤ ਹੋਈ ਕਿਉਂਕਿ ਪੰਜਾਬ ਨੂੰ ਕਣਕ ਦੇ ਸੀਜ਼ਨ ਦੌਰਾਨ ਵਾਧੂ ਬਿਜਲੀ ਦੀ ਲੋੜ ਹੁੰਦੀ ਹੈ। ਉਹਨਾਂ ਦੱਸਿਆ ਕਿ ਬਿਜਲੀ ਸਪਲਾਈ ਲਈ ਹਿਮਾਚਲ ਸਰਕਾਰ ਨਾਲ ਗੱਲਬਾਤ ਚੱਲ ਰਹੀ ਹੈ। ਪੰਜਾਬ ਨੂੰ ਦੂਰ-ਦੁਰਾਡੇ ਦੇ ਰਾਜਾਂ ਤੋਂ ਮਹਿੰਗੀ ਬਿਜਲੀ ਮਿਲਦੀ ਹੈ ਪਰ ਹਿਮਾਚਲ ਤੋਂ ਬਿਜਲੀ ਮਿਲਣ ਨਾਲ ਟਰਾਂਸਮਿਸ਼ਨ ਦੇ ਵਾਧੂ ਖਰਚੇ ਬਚਣਗੇ। ਹਿਮਾਚਲ ਸਰਕਾਰ ਨੇ ਕਿਸੇ ਨਾ ਕਿਸੇ ਸੂਬੇ ਨੂੰ ਬਿਜਲੀ ਦੇਣੀ ਹੁੰਦੀ ਹੈ। ਇਸ ਕਾਰਨ ਦੋਵਾਂ ਸੂਬਿਆਂ ਦੀਆਂ ਸਰਕਾਰਾਂ ਮਿਲ ਕੇ ਕੰਮ ਕਰਨਗੀਆਂ।

ਇਹ ਵੀ ਪੜ੍ਹੋ: ਮੈਕਸੀਕੋ: ਪ੍ਰਵਾਸੀ ਨਜ਼ਰਬੰਦੀ ਕੇਂਦਰ 'ਚ ਲੱਗੀ ਅੱਗ, 40 ਲੋਕਾਂ ਦੀ ਮੌਤ ਅਤੇ ਕਈ ਗੰਭੀਰ ਜ਼ਖਮੀ

ਉਧਰ ਸੁਖਵਿੰਦਰ ਸੁੱਖੂ ਨੇ ਕਿਹਾ ਕਿ ਵਾਟਰ ਸੈੱਸ ਨੂੰ ਲੈ ਕੇ ਗਲਤਫਹਿਮੀ ਪੈਦਾ ਹੋਈ ਹੈ, ਅਸੀਂ ਪਾਣੀ 'ਤੇ ਸੈੱਸ ਨਹੀਂ ਲਗਾਇਆ। ਅਸੀਂ ਸਿਰਫ਼ ਹਾਈਡ੍ਰੋ ਪ੍ਰਾਜੈਕਟਾਂ ਉੱਤੇ ਵਾਟਰ ਸੈੱਸ ਲਗਾਇਆ ਹੈ। ਪੰਜਾਬ ਦਾ ਹਿਮਾਚਲ ਵਿਚ ਕੋਈ ਹਾਈਡ੍ਰੋ ਪ੍ਰਾਜੈਕਟ ਨਹੀਂ ਹੈ। ਇਸ ਨਾਲ ਪੰਜਾਬ ਅਤੇ ਹਰਿਆਣਾ ਦਾ ਕੋਈ ਨੁਕਸਾਨ ਨਹੀਂ ਹੋਵੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement