
Amritsar Bulldozer News: ਮੁਲਜ਼ਮ 'ਤੇ 7 ਮਾਮਲੇ ਹਨ ਦਰਜ
ਪੰਜਾਬ ਵਿਚ ਯੁੱਧ ਨਸ਼ਿਆਂ ਵਿਰੁਧ ਮੁਹਿੰਮ ਜ਼ੋਰਾ ਸ਼ੋਰਾਂ 'ਤੇ ਚੱਲ ਰਹੀ ਹੈ। ਜਿਥੇ ਨਸ਼ਾ ਤਸਕਰਾਂ ਦੀ ਫੜੋ ਫੜਾਈ ਲਈ ਪੁਲਿਸ ਨੇ ਅੱਡੀ ਚੋਟੀ ਦਾ ਜ਼ੋਰ ਲਗਾ ਰੱਖਿਆ ਹੈ, ਉਥੇ ਹੀ ਪੰਜਾਬ ਪੁਲਿਸ ਨੇ ਨਸ਼ਾ ਤਸਕਰਾਂ ਨੂੰ ਸਬਕ ਸਿਖਾਉਣ ਲਈ ਬੁਲਡੋਜ਼ਰ ਐਕਸ਼ਨ ਦਾ ਤਰੀਕਾ ਵੀ ਲੱਭ ਲਿਆ ਹੈ।
ਜਿਹੜੇ ਨਸ਼ਾ ਤਸਕਰ ਜੇਲਾਂ ਵਿਚ ਜਾਣ ਤੋਂ ਬਾਅਦ ਜ਼ਮਾਨਤਾਂ 'ਤੇ ਆ ਕੇ ਫਿਰ ਨਸ਼ਾ ਵੇਚਣ ਲੱਗ ਪੈਂਦੇ ਹਨ। ਉਨ੍ਹਾਂ 'ਤੇ ਪੁਲਿਸ ਦੀ ਸਖ਼ਤੀ ਬੁਲਡੋਜ਼ਰ ਐਕਸ਼ਨ ਦੇ ਰੂਪ ਵਿਚ ਨਿਕਲਦੀ ਹੈ। ਪਿਛਲੇ ਇਕ ਮਹੀਨੇ ਵਿਚ ਪੁਲਿਸ ਨੇ ਇਹ ਐਕਸ਼ਨ ਕਰੀਬ 20 ਤੋਂ 25 ਨਸ਼ਾ ਤਸਕਰਾਂ ਵਿਰੁਧ ਕੀਤਾ ਹੈ।
ਤਾਜ਼ਾ ਐਕਸ਼ਨ ਅੰਮ੍ਰਿਤਸਰ ਦੇ ਭੋਰਸ਼ੀ ਰਾਜਪੂਤਾਂ ਵਿਚ ਹੋਇਆ ਹੈ। ਪੁਲਿਸ ਦੇ ਉਚ ਅਧਿਕਾਰੀਆਂ ਅਨੁਸਾਰ ਜਿਥੇ ਬੁਲਡੋਜ਼ਰ ਐਕਸ਼ਨ ਹੋਇਆ ਹੈ ਉਥੇ
ਮੁਲਜ਼ਮ ਰਣਜੋਧ ਸਿੰਘ 'ਤੇ ਐਨਡੀਪੀਐਸ ਤਹਿਤ 7 ਮਾਮਲੇ ਦਰਜ ਹਨ।
ਉਸ ਦੇ ਪ੍ਰਵਾਰਕ ਮੈਂਬਰ ਵੀ ਕਾਫ਼ੀ ਲੰਬੇ ਸਮੇਂ ਤੋਂ ਨਸ਼ੇ ਦੇ ਕਾਰੋਬਾਰ ਵਿਚ ਲਿਪਤ ਸਨ ਤੇ ਇਸ ਵੇਲੇ ਉਹ ਪੁਲਿਸ ਦੀ ਗ੍ਰਿਫ਼ਤ ਵਿਚੋਂ ਬਾਹਰ ਹਨ। ਪੁਲਿਸ ਨੇ ਅਜਿਹੇ ਨਸ਼ਾ ਤਸਕਰਾਂ ਨੂੰ ਸਬਕ ਸਿਖਾਉਣ ਲਈ ਅੱਜ ਬੁਲਡੋਜ਼ਰ ਨਾਲ ਉਨ੍ਹਾਂ ਦਾ ਘਰ ਢਾਹ ਦਿੱਤਾ ਹੈ।