Maniac Song Ghoda Controversy : Maniac Song 'ਚ ਘੋੜੇ ਦੀ ਵਰਤੋਂ ਕਰਨ ’ਤੇ ਹਨੀ ਸਿੰਘ ਤੇ ਟੀ-ਸੀਰੀਜ਼ ਕੰਪਨੀ ਦੇ ਮਾਲਕ ਨੂੰ ਨੋਟਿਸ ਜਾਰੀ

By : BALJINDERK

Published : Mar 29, 2025, 2:03 pm IST
Updated : Mar 29, 2025, 4:01 pm IST
SHARE ARTICLE
 Honey Singh
Honey Singh

Maniac Song Ghoda Controversy : NOC ਸਰਟੀਫਿਕੇਟ ਲਏ ਬਗੈਰ ਘੋੜੇ ਦੀ ਵਰਤੋਂ ਕੀਤੀ, ਐਨੀਮਲ ਬੋਰਡ ਆਫ਼ ਇੰਡੀਆ ਨੇ ਜਾਰੀ ਕੀਤਾ ਨੋਟਿਸ

Maniac Song Ghoda Controversy : ਬਾਲੀਵੁੱਡ ਗਾਇਕ ਯੋ-ਯੋ ਹਨੀ ਸਿੰਘ ਦੀਆਂ ਗੀਤ 'ਮਾਨਿਅਕ' ਨੂੰ ਲੈ ਕੇ ਮੁਸ਼ਕਿਲਾਂ ਵਧਦੀਆਂ ਨਜ਼ਰ ਜਾ ਰਹੀਆਂ ਹ। ਹੁਣ ਗੀਤ Maniac ’ਚ 'ਘੋੜੇ' ਵਰਤੋਂ ਕਰਨ ਤੇ ਟੀ-ਸੀਰੀਜ਼ ਕੰਪਨੀ ਦੇ ਮਾਲਕ ਭੂਸ਼ਣ ਕੁਮਾਰ ਨੂੰ ਨੋਟਿਸ ਜਾਰੀ ਹੋਇਆ ਹੈ। ਇਹ ਨੋਟਿਸ ਐਨੀਮਲ ਵੈਲਫੇਅਰ ਬੋਰਡ ਆਫ਼ ਇੰਡੀਆ ਨੇ ਜਾਰੀ ਕੀਤਾ ਹੈ, ਜਿਸ ਵਿੱਚ ਘੋੜੇ ਦੀ ਵਰਤੋਂ 'ਤੇ ਇਤਰਾਜ਼ ਪ੍ਰਗਟਾਇਆ ਹੈ। ਜਾਣਕਾਰੀ ਬੋਰਡ ਨੇ ਇਹ ਸ਼ੋਅ-ਕਾਜ ਨੋਟਿਸ ਪੰਡਿਤ ਰਾਓ ਧਰੇਨਸ਼ਵਰ ਦੀ ਸ਼ਿਕਾਇਤ 'ਤੇ ਜਾਰੀ ਕੀਤਾ ਹੈ। ਇਸ ’ਚ ਹਨੀ ਸਿੰਘ ਦੇ ਗੀਤ 'ਮਾਨਿਅਕ'  ਨੂੰ ਲੈ ਕੇ ਕਿਹਾ ਗਿਆ ਹੈ ਕਿ ਇਸ ਗੀਤ ਵਿੱਚ ਬਿਨਾਂ ਅਗਾਊਂ ਮਨਜ਼ੂਰੀ ਲਏ ਅਤੇ ਬਿਨਾਂ ਕੋਈ ਨੌ-ਅਬਜੈਕਸ਼ਨ (NOC) ਸਰਟੀਫਿਕੇਟ ਦੇ ਘੋੜੇ ਦੀ ਵਰਤੋਂ ਕੀਤੀ ਗਈ ਹੈ, ਜਿਸ 'ਤੇ ਇਤਰਾਜ਼ ਪ੍ਰਗਟਾਇਆ ਗਿਆ ਹੈ।

1

ਇਸ ਸਬੰਧੀ ਟੀ-ਸੀਰੀਜ਼ ਨੇ ਬਿਨਾਂ ਬੋਰਡ ਤੋਂ ਮਨਜ਼ੂਰੀ ਲਏ ਘੋੜੇ ਦੀ ਵਰਤੋਂ ਕੀਤੀ ਹੈ, ਜੋ ਕਿ ਪ੍ਰੀਵੈਨਸ਼ਨ ਆਫ ਕਰੂਏਲਟੀ ਟੂ ਐਨੀਮਲਜ਼ ਐਕਟ 1960 ਦੀ ਧਾਰਾ 26ਏ ਦੀ ਉਲੰਘਣਾ ਹੈ। ਬਿਨਾਂ ਮਨਜੂਰੀ ਜਾਨਵਰਾਂ ਨੂੰ ਪ੍ਰਦਰਸ਼ਿਤ ਕਰਨਾ ਗ਼ੈਰ-ਕਾਨੂੰਨੀ ਹੈ।  ਬੋਰਡ ਨੇ ਨੋਟਿਸ ਰਾਹੀਂ 7 ਦਿਨਾਂ ਦੇ ਅੰਦਰ-ਅੰਦਰ ਟੀ-ਸੀਰੀਜ਼ ਦੇ ਮਾਲਕ ਭੂਸ਼ਣ ਕੁਮਾਰ ਨੂੰ ਸਪੱਸ਼ਟੀਕਰਨ ਦੇਣ ਲਈ ਕਿਹਾ ਹੈ, ਨਹੀਂ ਤਾਂ ਬਿਨਾਂ ਕਿਸੇ ਸੂਚਨਾ ਦੇ ਕਾਰਵਾਈ ਕਰਨ ਬਾਰੇ ਲਿਖਿਆ ਹੈ।

ਜ਼ਿਕਰਯੋਗ ਹੈ ਕਿ 2 ਸਾਲਾਂ ਪਹਿਲਾਂ ਵੀ ਪੰਡਿਤਰਾਓ ਧਰੇਨਵਰ, ਸਹਾਇਕ ਪ੍ਰੋਫੈਸਰ, ਪੋਸਟ ਗ੍ਰੈਜੂਏਟ ਸਰਕਾਰ ਕਾਲਜ, ਸੈਕਟਰ -46 ਚੰਡੀਗੜ੍ਹ ਨੇ ਸੀਪੀ ਗਿੱਲ ਅਤੇ ਸਿੱਧੂ ਮੂਸੇਵਾਲਾ ਨੂੰ ਗੀਤਾਂ 'ਚ ਜਾਨਵਰਾਂ ਦੀ ਵਰਤੋਂ ਕਰਨ ਲਈ ਵੀ ਇਸੇ ਕਿਸਮ ਦਾ ਨੋਟਿਸ ਜਾਰੀ ਕੀਤਾ ਗਿਆ ਸੀ।

1

(For more news apart from Notice issued to Honey Singh and T-Series company owner for using horse in Maniac Song News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement