
Amritsar News : ਪ੍ਰਤੀ ਯਾਤਰੂ ਤੋਂ ਬੱਸ ਸਫ਼ਰ ਦੇ ਵਸੂਲੇ ਜਾਣਗੇ 60 U.S. ਡਾਲਰ (17,200 ਰੁਪਏ)
Amitsar News in Punjabi : ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਵਲੋਂ ਸਾਂਝੇ ਤੌਰ 'ਤੇ ਮਨਾਏ ਜਾ ਰਹੇ ਖ਼ਾਲਸਾ ਸਾਜਨਾ ਦਿਵਸ ਮੌਕੇ ਪਾਕਿ ਸਥਿਤ ਗੁਰਧਾਮਾਂ ਦੀ ਯਾਤਰਾ ਤੇ ਜਾਣ ਵਾਲੇ ਭਾਰਤੀ ਕਰੰਸੀ ਦੀ ਬਜਾਏ ਡਾਲਰ ਲਿਆਉਣ ਦੀ ਹਦਾਇਤ ਦਿੱਤੀ ਹੈ। ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਦੇ ਵਧੀਕ ਸਕੱਤਰ (ਸ਼ਰਾਈਨਜ਼) ਸੈਫ਼ਉੱਲਾ ਖੋਖਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਭਾਰਤੀ ਸੰਗਤ ਆਪਣੇ ਨਾਲ ਪਾਕਿ ਆਉਣ ਲੱਗਿਆਂ ਪ੍ਰਤੀ ਯਾਤਰੂ ਦੇ ਹਿਸਾਬ ਨਾਲ ਬੱਸ ਯਾਤਰਾ ਖ਼ਰਚ ਲਈ ਭਾਰਤੀ ਕਰੰਸੀ ਦੀ ਜਗ੍ਹਾ 60 ਯੂ. ਐੱਸ. ਡਾਲਰ (ਪਾਕਿਸਤਾਨੀ ਕਰੰਸੀ ਮੁਤਾਬਿਕ 17,200 ਰੁਪਏ) ਲੈ ਕੇ ਆਉਣ।
ਉਨ੍ਹਾਂ ਕਿ ਭਾਰਤੀ ਕਰੰਸੀ ਦਾ ਪਾਕਿ ’ਚ ਵੱਧਦਾ-ਘੱਟਦਾ ਰਹਿੰਦਾ ਹੈ ਅਤੇ ਕੁਝ ਭਾਰਤੀ ਯਾਤਰੂ ਵਾਹਗਾ ਸਟੇਸ਼ਨ 'ਤੇ ਇਸ ਨੂੰ ਲੈ ਕੇ ਹਰ ਵਾਰ ਕਾਫੀ ਬਹਿਸ ਕਰਦੇ ਹਨ। ਇਸ ਦੇ ਇਲਾਵਾਪਾਕਿ ’ਚਬੈਂਕਾਂ ਤੋਂ ਇਲਾਵਾ ਬਹੁਤ ਸਾਰੇ ਲੋਕ ਭਾਰਤੀ ਕਰੰਸੀ ਲੈਣ ਤੋਂ ਇਨਕਾਰ ਵੀ ਕਰ ਦਿੰਦੇ ਹਨ, ਕਿਉਂਕਿ ਉਨ੍ਹਾਂ ਨੂੰ ਅਗਾਂਹ ਇਹ ਕਰੰਸੀ ਤਬਦੀਲ ਕਰਨ ’ਚ ਮੁਸ਼ਕਿਲ ਆਉਂਦੀ ਹੈ। ਉਨ੍ਹਾਂ ਕਿਹਾ ਕਿ ਹਰ ਯਾਤਰੂ ਲਈ ਬੱਸ ਸਫ਼ਰ ਦੀ ਟਿਕਟ ਲੈਣਾ ਲਾਜ਼ਮੀ ਹੈ ਅਤੇ ਟਿਕਟ ਨਾ ਲੈਣ ਵਾਲਿਆਂ ਨੂੰ ਯਾਤਰਾ ਦੀ ਮਨਜੂਰੀ ਨਹੀਂ ਦਿੱਤੀ ਜਾਵੇਗੀ।
ਏਅਰ ਕੰਡਸੀਡਰ ਬੱਸਾਂ ਰਾਹੀਂ ਕਰਵਾਈ ਜਾਵੇਗੀ ਯਾਤਰਾ
ਦੱਸਿਆ ਜਾ ਰਿਹਾ ਹੈ ਕਿ ਪਾਕਿ ਵਲੋਂ ਵਸੂਲੇ ਜਾਣ ਵਾਲੇ ਬੱਸ ਖ਼ਰਚ ਨਾਲ ਭਾਰਤੀ ਯਾਤਰੂਆਂ ਨੂੰ ਵਾਹਗਾ ਤੋਂ ਏਅਰ ਕੰਡਸ਼ੀਨਡ ਬੱਸਾਂ ਰਾਹੀਂ ਸ੍ਰੀ ਨਨਕਾਣਾ ਸਾਹਿਬ, ਅਬਦਾਲ, ਨਾਰੋਵਾਲ, ਏਮਨਾਬਾਦ ਸਥਿਤ ਗੁਰਦੁਆਰਿਆਂ ਦੀ ਫਾਰੂਖਾਬਾਦ ਅਤੇ ਯਾਤਰਾ ਕਰਾਉਣ ਉਪਰੰਤ 10 ਦਿਨਾਂ ਬਾਅਦ ਵਾਪਸ ਵਾਹਗਾ ਵਿਖੇ ਛੱਡਿਆ ਜਾਵੇਗਾ।
(For more news apart from Pilgrims going to Pakistan on the occasion of Baisakhi instructed to bring dollars for travel expenses News in Punjabi, stay tuned to Rozana Spokesman)