ਅੰਮ੍ਰਿਤਸਰ ਦਾ ਗੰਦਾ ਪਾਣੀ ਸਾਫ਼ ਕਰਨ ਤੋਂ 'ਨੀਰੀ' ਨੇ ਹੱਥ ਖੜੇ ਕੀਤੇ : ਸਿੱਧੂ
Published : Apr 29, 2018, 3:42 am IST
Updated : Apr 29, 2018, 3:42 am IST
SHARE ARTICLE
Navjot Singh sidhu
Navjot Singh sidhu

ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜਿਆਂ ਤੋਂ ਕਿਤੇ ਵੱਧ ਗੰਦਾ ਹੈ ਪਾਣੀ

ਅੰਮ੍ਰਿਤਸਰ, 28 ਅਪ੍ਰੈਲ (ਸੁਖਵਿੰਦਰਜੀਤ ਸਿੰਘ ਬਹੋੜੂ) : ਅੰਮ੍ਰਿਤਸਰ ਸ਼ਹਿਰ ਨੂੰ ਸਮਾਰਟ ਸਿਟੀ ਵਜੋਂ ਤਿਆਰ ਕਰਨ ਵਾਸਤੇ ਸਮਾਰਟ ਸਿਟੀ ਦੀ ਕੇਂਦਰ ਤੋਂ ਆਈ ਟੀਮ ਨੇ ਜਿਸ ਸੰਸਥਾ ਨੂੰ ਸ਼ਹਿਰ ਦਾ ਗੰਦਾ ਪਾਣੀ ਸਾਫ਼ ਕਰਨ ਲਈ ਰਾਜ਼ੀ ਕੀਤਾ ਸੀ ਅਤੇ ਪੰਜਾਬ ਸਰਕਾਰ ਦੀ ਤਰਫੋਂ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਇਸ ਸੰਸਥਾ ਨਾਲ ਸਮਝੌਤਾ ਕੀਤਾ ਸੀ, ਉਹ ਸੰਸਥਾ ਸ਼ਹਿਰ ਦਾ ਬਦ ਤੋਂ ਬਦਤਰ ਹੋਇਆ ਪਾਣੀ ਵੇਖ ਕੇ ਭੱਜ ਗਈ ਹੈ। ਇਹ ਪ੍ਰਗਟਾਵਾ ਕਰਦਿਆਂ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਨੈਸ਼ਨਲ ਇੰਸਟੀਚਿਊਟ ਆਫ਼ ਟੈਕਨਾਲੋਜੀ (ਆਈ. ਆਈ. ਟੀ.) ਦਿੱਲੀ ਦੀ ਸੰਸਥਾ ਨੀਰੀ (ਨੈਸ਼ਨਲ ਇਨਵਾਇਰਮੈਂਟ ਇੰਜੀਨੀਅਰਿੰਗ ਰੀਸਰਚ ਇੰਸਟੀਚਿਊਟ) ਨੇ ਇਹ ਕੰਮ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਪਾਣੀ ਵਿਚ ਗੰਦਗੀ ਦੀ ਮਾਤਰਾ ਸਬੰਧੀ ਦਿਤੇ ਹੋਏ ਅੰਕੜੇ ਵੇਖ ਕੇ ਸ਼ੁਰੂ ਕਰਨ ਦਾ ਫ਼ੈਸਲਾ ਲਿਆ ਸੀ

sidhuNavjot Singh sidhu

ਪਰ ਜਿਉਂ ਹੀ ਉਨ੍ਹਾਂ ਨੇ ਖ਼ੁਦ ਇਸ ਗੰਦੇ ਪਾਣੀ ਦੀ ਜਾਂਚ ਕੀਤੀ ਤਾਂ ਇਸ ਦੀ ਗੰਦਗੀ ਵੇਖ ਕੇ ਉਨ੍ਹਾਂ ਹੱਥ ਖੜੇ ਕਰ ਦਿਤੇ। ਸ. ਸਿੱਧੂ ਨੇ ਨੀਰੀ ਵਲੋਂ ਆਏ ਪੱਤਰ ਦਾ ਹਵਾਲਾ ਦਿੰਦਿਆਂ ਕਿਹਾ ਕਿ ਸੰਸਥਾ ਅਨੁਸਾਰ ਉਹ ਕਿਸੇ ਵੀ ਸ਼ਹਿਰ ਦਾ ਪਾਣੀ 60 ਤੋਂ 70 ਫ਼ੀ ਸਦੀ ਜੈਵਿਕ ਢੰਗ ਜਿਸ ਅਨੁਸਾਰ ਪਾਣੀ ਵਿਚ ਪੌਦੇ ਲਗਾ ਕੇ ਦੂਸ਼ਿਤ ਮਾਦਾ ਘੱਟ ਕੀਤਾ ਜਾਂਦਾ ਹੈ, ਨਾਲ ਸਾਫ਼ ਕਰ ਸਕਦੇ ਹਨ ਪਰ ਅੰਮ੍ਰਿਤਸਰ ਸ਼ਹਿਰ ਦਾ ਗੰਦਾ ਪਾਣੀ ਇਸ ਤਕਨੀਕ ਨਾਲ ਸਾਫ਼ ਨਹੀਂ ਹੋ ਸਕਦਾ ਕਿਉਂਕਿ ਜੇ ਇਹ 70 ਫ਼ੀ ਸਦੀ ਤਕ ਸਾਫ਼ ਵੀ ਕਰ ਦਿਤਾ ਜਾਵੇ ਤਾਂ ਵੀ ਜ਼ਹਿਰੀਲਾ ਮਾਦਾ ਮਨੁੱਖ ਲਈ ਬਰਦਾਸ਼ਤ ਕਰ ਸਕਣ ਦੀ ਸਮਰੱਥਾ ਤੋਂ ਕਿਤੇ ਵੱਧ ਰਹੇਗਾ। ਸਿੱਧੂ ਨੇ ਦਸਿਆ ਕਿ ਗੰਦੇ ਪਾਣੀ ਵਿਚ ਸੀ. ਓ. ਡੀ. (ਕੈਮੀਕਲ ਆਕਸੀਜਨ ਡਿਮਾਂਡ) 250 ਤਕ ਚਾਹੀਦਾ ਹੈ ਪਰ ਅੰਮ੍ਰਿਤਸਰ ਦੇ ਗੰਦੇ ਪਾਣੀ ਵਿਚ ਇਹ 1346 ਤੋਂ ਵੀ ਵੱਧ ਹੈ। ਇਸੇ ਤਰ੍ਹਾਂ ਟੋਟਲ ਸਸਪੈਂਡਿਡ ਸਾਲਿਡ (ਟੀ ਐਸ ਐਸ) ਦੀ ਮਾਤਰਾ 100 ਤੋਂ ਹੇਠਾਂ ਚਾਹੀਦੀ ਹੈ ਪਰ ਸਾਡੇ ਪਾਣੀ ਵਿਚ 1455 ਹੈ। ਇਸੇ ਤਰ੍ਹਾਂ ਬੀ. ਓ. ਡੀ. (ਬਾਇਉ ਕੈਮੀਕਲ ਆਕਸੀਜਨ ਡਿਮਾਂਡ) 30 ਤੋਂ ਹੇਠਾਂ ਹੋਣਾ ਚਾਹੀਦਾ ਹੈ ਜੋ 180 ਤੋਂ ਵੀ ਵੱਧ ਹੈ। ਉਨ੍ਹਾਂ ਕਿਹਾ ਕਿ ਉਹ ਹੁਣ ਇਹ ਮਾਮਲਾ ਦੁਬਾਰਾ ਮੁੱਖ ਮੰਤਰੀ ਕੋਲ ਚੁਕਣਗੇ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

LIVE BULLETIN | ਚੰਨੀ ਦੇ ਮਖ਼ੌਲ ਨੂੰ ਲੈ ਕੇ ਕੀ ਬੋਲ ਪਈ 'ਬੀਬੀ' ? STF ਨੇ ਫੜ੍ਹ ਲਏ ਲਾਰੈਂਸ ਗੈਂਗ ਦੇ 5 ਸ਼ੂਟਰ

14 May 2024 4:37 PM

ਯਾਰ Karamjit Anmol ਲਈ ਪ੍ਰਚਾਰ ਕਰਨ ਪਹੁੰਚੇ Gippy Grewal ਤੇ Binnu Dhillon Road Show 'ਚ ਲਾਏ ਨਾਅਰੇ...

14 May 2024 4:25 PM

Sukhjinder Randhawa Exclusive Interview- ਮਜੀਠੀਆ ਤਾਂ ਕੰਸ ਮਾਮਾ ਬਣ ਗਿਆ, ਇਸੇ ਬੰਦੇ ਕਰਕੇ ਖ਼ਤਮ ਹੋਇਆ ਅਕਾਲੀ..

14 May 2024 3:41 PM

ਲੋਕ ਸਭਾ ਚੋਣਾਂ ਦੌਰਾਨ ਰੋਪੜ ਦੇ ਲੋਕਾਂ ਦਾ ਮੂਡ.. ਕਹਿੰਦੇ ਹਰ ਸਾਲ ਬਾਹਰੋਂ ਆਇਆ MP ਦੇ ਜਾਂਦਾ ਮਿੱਠੀਆਂ ਗੋਲੀਆਂ

14 May 2024 3:28 PM

Anandpur Sahib ਤੋਂ BJP ਦੇ ਉਮੀਦਵਾਰ Subash Sharma ਦਾ Exclusive Interview

14 May 2024 3:18 PM
Advertisement