ਹਜ਼ਾਰਾਂ ਕਿਸਾਨਾਂ-ਮਜ਼ਦੂਰਾਂ ਵਲੋਂ ਪ੍ਰਵਾਰਾਂ ਸਮੇਤ 11 ਜ਼ਿਲ੍ਹਿਆਂ ਦੇ 361 ਪਿੰਡਾਂ 'ਚ ਕੀਤੇ ਮੁਜ਼ਾਹਰੇ
Published : Apr 29, 2020, 11:34 am IST
Updated : Apr 29, 2020, 11:34 am IST
SHARE ARTICLE
ਹਜ਼ਾਰਾਂ ਕਿਸਾਨਾਂ-ਮਜ਼ਦੂਰਾਂ ਵਲੋਂ ਪ੍ਰਵਾਰਾਂ ਸਮੇਤ 11 ਜ਼ਿਲ੍ਹਿਆਂ ਦੇ 361 ਪਿੰਡਾਂ 'ਚ ਕੀਤੇ ਮੁਜ਼ਾਹਰੇ
ਹਜ਼ਾਰਾਂ ਕਿਸਾਨਾਂ-ਮਜ਼ਦੂਰਾਂ ਵਲੋਂ ਪ੍ਰਵਾਰਾਂ ਸਮੇਤ 11 ਜ਼ਿਲ੍ਹਿਆਂ ਦੇ 361 ਪਿੰਡਾਂ 'ਚ ਕੀਤੇ ਮੁਜ਼ਾਹਰੇ

1 ਮੰਡੀ ਵਿਚ 1 ਦਿਨ 1 ਪਿੰਡ ਕਣਕ ਦੀ ਖ੍ਰੀਦ ਦੇ ਫ਼ੈਸਲੇ ਨੂੰ ਜਥੇਬੰਦਕ ਸ਼ਕਤੀ ਨਾਲ ਲਾਗੂ ਦਾ ਐਲਾਨ ਕੀਤਾ : ਪਨੂੰ

ਅੰਮ੍ਰਿਤਸਰ, 28 ਅਪ੍ਰੈਲ (ਸੁਖਵਿੰਦਰਜੀਤ ਸਿੰਘ ਬਹੋੜੂ) : ਪੰਜਾਬ ਵਿਚ ਕਿਸਾਨਾਂ ਦੀਆਂ ਮੁਸ਼ਕਲਾਂ ਤੇ ਕਣਕ ਦੀ ਖ੍ਰੀਦ ਸਬੰਧੀ ਠੋਸ ਨੁਕਤਿਆਂ ਤੋ ਅਣਜਾਣ ਤੇ ਲੋਕਾਂ ਨਾਲੋ ਟੁੱਟ ਚੁੱਕਾ ਮੁੱਖ ਮੰਤਰੀ ਪੰਜਾਬ ਤੇ ਅਫਸਰਸ਼ਾਹੀ ਦੇ ਤੁਗਲਕੀ ਤੇ ਜਮੀਨੀ ਪੱਧਰ ਉੱਤੇ ਲਾਗੂ ਨਾਂ ਹੋਣ ਵਾਲੇ ਫੈਸਲਿਆਂ ਤੇ ਫੇਲ ਹੋ ਚੁੱਕੀ ਪਾਸ ਪ੍ਰਣਾਲੀ ਤੇ 1 ਮੰਡੀ ਵਿਚ 1 ਦਿਨ ਵਿੱਚ 1 ਪਿੰਡ ਦੇ ਕਿਸਾਨਾਂ ਦੀ ਕਣਕ ਖ੍ਰੀਦਣ ਦੇ ਨਾਦਰਸ਼ਾਹੀ ਫੁਰਮਾਨਾਂ ਨੂੰ ਪੂਰੀ ਤਰਾਂ ਰੱਦ ਕਰਦਿਆਂ ਤੇ ਪੈਰਾਂ ਵਿਚ ਮਧੋਲਦਿਆਂ ਅੱਜ ਹਜਾਰਾਂ ਕਿਸਾਨਾਂ ਮਜ਼ਦੂਰਾਂ ਵਲੋ ਅੱਜ ਪ੍ਰਵਾਰਾਂ ਸਮੇਤ ਪੰਜਾ ਦੇ 11 ਜ਼ਿਲ੍ਹਿਆਂ ਦੇ ਸੈਕੜੇ ਪਿੰਡਾਂ ਅਤੇ ਦਾਣਾ ਮੰਡੀਆਂ 'ਚ ਕਾਫ਼ਲੇ ਬੰਨ ਕੇ ਵਿਸ਼ਾਲ ਰੋਸ ਮਾਰਚ ਅਤੇ ਰੋਸ ਮੁਜਾਹਰੇ ਕੀਤੇ ਗਏ ਅਤੇ ਅੇਲਾਨ ਕੀਤਾ ਕਿ ਕਿਸੇ ਵੀ ਕੀਮਤ ਉੱਤੇ ਪੰਜਾਬ ਸਰਕਾਰ ਦੀਆਂ ਕਣਕ ਦੀ ਖ੍ਰੀਦ ਨੂੰ ਲਟਕਾਉਣ ਵਾਲੀਆਂ ਸਕੀਮਾਂ ਨੂੰ ਲਾਗੂ ਨਹੀ ਹੋਣ ਦਿਤਾ ਜਾਵੇ ਤੇ ਮੰਡੀਆਂ 'ਚ ਬਿਨਾਂ ਸ਼ਰਤ ਦੇ ਕਣਕ ਦੀਆਂ ਟਰਾਲੀਆਂ ਜਥੇਬੰਦਕ ਤਾਕਤ ਨਾਲ ਦਾਖ਼ਲ ਕੀਤੀਆਂ ਜਾਣਗੀਆਂ।


ਰੋਸ ਮੁਜਾਹਰਿਆਂ ਸਬੰਧੀ ਪੰਜਾਬ ਭਰ ਤੋ ਸੂਬਾ ਹੈੱਡਕੁਆਰਟਰ ਵਿਖੇ ਆਈਆਂ ਰਿਪਰਟਾਂ ਬਾਰੇ ਪ੍ਰੱੈਸ ਬਿਆਨ ਜਾਰੀ ਕਰਦਿਆਂ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਤੇ ਜਨ: ਸਕੱਤਰ ਸਰਵਣ ਸਿੰਘ ਪੰਧੇਰ ਨੇ ਦਸਿਆ ਕਿ ਲਗਾਤਾਰ 3 ਦਿਨ ਪੰਜਾਬ 'ਚ ਰੋਸ ਮਜ਼ਾਹਰੇ ਕਰਨ ਦੀ ਕੜੀ ਵਜੋ ਅੱਜ ਪਹਿਲੇ ਦਿਨ 361 ਪਿੰਡਾਂ 'ਚ ਅੰਦੋਲਨ ਤਹਿਤ ਰੋਸ ਮੁਜ਼ਾਹਰੇ ਕੀਤੇ ਕੀਤੇ ਤੇ ਮੰਗ ਕੀਤੀ ਕਿ ਕਣਕ ਖ੍ਰੀਦ ਵਿਚ ਲਾਈਆਂ ਜਾ ਰਹੀਆਂ ਜ਼ਮੀਨੀ ਹਕੀਕਤ ਨਾਲ ਮੇਲ ਨਾਂ ਖਾਂਦੀਆਂ ਸ਼ਰਤਾਂ ਹਟਾ ਕੇ ਬਾਰਦਾਨਾਂ ਸਿੱਧਾ ਪਿੰਡਾਂ 'ਚ ਦਿਤਾ ਜਾਵੇ ਤੇ ਤੁਲਾਈ ਚੁਕਾਈ ਕਰਵਾ ਕੇ 48 ਘੰਟਿਆਂ 'ਚ ਕਿਸਾਨਾਂ ਨੂੰ ਪੇਮੈਂਟ ਦਿਤੀ ਜਾਵੇ, ਕਣਕ ਦੀ ਫਸਲ ਉੱਤੇ ਪ੍ਰਤੀ ਕੁਇੰਟਲ 200 ਰੁਪਏ ਬੋਨਸ ਦਿਤਾ ਜਾਵੇ, ਦੇਸ਼ ਦੀ ਕੁੱਲ ਘਰੇਲੂ ਉਤਪਾਦ ਦਾ 10 ਫ਼ੀ ਸਦੀ ਲੱਗਭਗ 10 ਲੱਖ ਕਰੋੜ ਦਾ ਪੈਕੇਜ ਕਿਸਾਨਾਂ ਤੇ 42 ਕਰੋੜ ਗਰੀਬ ਤੇ ਬੇਰੁਜ਼ਗਾਰ ਹੋ ਗਏ ਕਾਮਿਆਂ ਲਈ ਤੁਰੰਤ ਦਿਤਾ ਜਾਵੇ,5 ਏਕੜ ਤੱਕ ਦੇ ਕਿਸਾਨਾਂ ਦੇ ਕਿੱਤੇ ਦੇ ਸਾਰੇ ਕੰਮਾਂ ਨੂੰ ਮਨਰੇਗਾ ਸਕੀਮ ਅਧੀਨ ਲਿਆਦਾ ਜਾਵੇ, 365 ਦਿਨ ਕੰਮ ਤੇ ਦਿਹਾੜੀ ਦੁੱਗਣੀ ਕੀਤੀ ਜਾਵੇ, ਕੋਈ ਵੀ ਕਿਸਾਨ ਕਣਕ ਦੇ ਨਾੜ ਨੂੰ ਅੱਗ ਨਹੀ ਲਗਾਉਣਾ ਚਾਹੁੰਦਾ ਇਸ ਲਈ ਕਣਕ ਦੇ ਨਾੜ ਦੀ ਸੰਭਾਲ ਲਈ 6 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜਾ ਦਿਤਾ ਜਾਵੇ। ਕਿਸਾਨਾਂ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਖ਼ਤਮ ਕਰਨ, ਖੇਤੀ ਉਤਪਾਦਨ ਮਾਰਕੀਟ ਕਮੇਟੀ ਐਕਟ  ਵਿਚ ਕੀਤੀ ਸੋਧ ਰੱਦ ਕੀਤੀ ਜਾਵੇ।


ਇਨਾਂ ਦੀ ਸਰਕਾਰੀ ਖ੍ਰੀਦ ਦੀ ਗਰੰਟੀ ਕੀਤੀ ਜਾਵੇ,ਖੇਤੀ ਮੰਡੀ ਤੋੜ ਕੇ ਕਾਰਪੋਰੇਟ ਕੰਪਨੀ ਦੇ ਹਵਾਲੇ ਕਰਨ ਦੇ ਕੀਤੇ ਫੈਸਲੇ ਵਾਪਸ ਲਏ ਜਾਣ,ਭਾਰੀ ਬਰਸਾਤਾਂ ਨਾਲ ਤਬਾਹ ਹੋਈਆਂ ਫਸਲਾਂ ਦਾ 2018-19 ਅਤੇ 2019-20 ਦਾ ਮੁਆਵਜਾ ਤੁਰੰਤ ਦਿੱਤਾ ਜਾਵੇ,ਨਿੱਜੀਕਰਨ, ਉਦਾਰੀਕਰਨ ਦੇ ਰਸਤੇ ਚੱਲ ਕੇ ਸਕੂਲ,ਹਸਪਤਾਲ,ਬਿਜਲੀ ਤੇ ਹੋਰ ਜਨਤਕ ਅਦਾਰਿਆਂ ਦਾ ਭੋਗ ਪਾ ਕੇ ਕਾਰਪੋਰੇਟ ਘਰਾਣਿਆਂ ਦੇ ਹੱਥ ਦੇਣ ਦਾ ਖਾਮਿਆਜਾ ਅੱਜ ਕੋਵਿਡ-19 ਦੇ ਚੱਲਦਿਆਂ ਦੇਸ਼ ਦੇ 130 ਕਰੋੜ (99%)ਲੋਕ ਭੋਗ ਰਹੇ ਹਨ ਤੇ ਖਰਬਾਂ ਰੁਪਏ ਦੀ ਲੁੱਟ-ਖਸੁੱਟ ਕਰਨ ਵਾਲੇ ਕਾਰਪੋਰੇਟ ਘਰਾਣੇ ਅੱਜ ਸਮਾਜਿਕ ਜਿੰਮੇਵਾਰੀ ਤੋ ਭੱਜ ਗਏ ਹਨ ਤੇ ਕੇਂਦਰ ਤੇ ਸੂਬਾਂ ਸਰਕਾਰਾਂ ਮੂੰਹ ਲਟਕਾ ਫਿਰ ਉਨਾਂ ਨੂੰ ਬੇਬਸੀ ਵਿੱਚ ਵੱਡੇ ਆਰਥਿਕ ਪੈਕੇਜ ਦੇਣ ਦੀਆਂ ਤਿਆਰੀਆਂ ਕਰ ਰਹੇ ਹਨ,ਇਸ ਲਈ ਅੱਜ ਦੇ ਰੋਸ ਮੁਜਾਹਰਿਆਂ ਵਿੱਚ ਸਕੁਲ,ਹਸਪਤਾਲ ਸਰਕਾਰੀ ਕੰਟਰੋਲ ਹੇਠ ਕਰਨ ਤੇ ਬਿਜਲੀ ਠੇਕੇਦਾਰੀ ਅਥਾਰਟੀ ਬਿੱਲ 2020 ਦੀ ਤਜਵੀਜ ਨੂੰ ਰੱਦ ਕਰਨ ਦੀ ਮੰਗ ਵੀ ਜੋਰਦਾਰ ਢੰਗ ਨਾਲ ਕੀਤੀ ਗਈ ਤੇ ਸੂਬਿਆਂ ਦੇ ਬਿਜਲੀ ਬੋਰਡਾਂ ਨੂੰ 2003 ਐਕਟ ਰੱਦ ਕਰਕੇ ਪਹਿਲੇ ਸਰੂਪ ਵਿੱਚ ਬਹਾਲ ਕੀਤਾ ਜਾਵੇ।ਰੋਸ ਮੁਜਾਹਰਿਆਂ ਨੂੰ ਸਵਿੰਦਰ ਸਿੰਘ ਚੁਤਾਲਾ,ਸੁਖਵਿੰਦਰ ਸਿੰਘ ਸਭਰਾ ਤਰਨਤਾਰਨ,ਲਖਵਿੰਦਰ ਸਿੰਘ ਗੁਰਬਚਨ ਸਿੰਘ ਚੱਬਾ ਅੰਮ੍ਰਿਤਸਰ,ਰਣਬੀਰ ਸਿੰਘ,ਗੁਰਪ੍ਰੀਤ ਸਿੰਘ ਗੁਰਦਾਸਪੁਰ ਆਦਿ ਹਾਜਰ ਸਨ ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement