ਅਪਣੇ ਆਪ ਨੂੰ ਪੱਤਰਕਾਰ ਦਸ ਕੇ ਗ਼ਰੀਬਾਂ ਤੋਂ ਪੈਸੇ ਠੱਗਣ ਵਾਲੇ ਵਿਰੁਧ ਪੁਲਿਸ ਨੇ ਕੀਤਾ ਮਾਮਲਾ ਦਰਜ
Published : Apr 29, 2020, 7:56 am IST
Updated : Apr 29, 2020, 7:56 am IST
SHARE ARTICLE
File Photo
File Photo

ਕੋਰੋਨਾ ਵਾਇਰਸ ਦੇ ਖਤਰੇ ਨੂੰ ਲੈ ਕੇ ਪੰਜਾਬ ਸਰਕਾਰ ਵਲੋਂ ਲਾਕਡਾਊਨ ਕੀਤਾ ਗਿਆ ਹੈ ਲੋਕ ਘਰਾਂ ਅੰਦਰ ਹਨ ਹਰ ਇਕ ਦਾ ਕਾਰੋਬਾਰ ਬੰਦ ਹੈ ਅਤੇ ਲੁਧਿਆਣਾ

ਲੁਧਿਆਣਾ, 28  ਅਪ੍ਰੈਲ (ਕਿਰਨਵੀਰ ਸਿੰਘ ਮਾਂਗਟ) : ਕੋਰੋਨਾ ਵਾਇਰਸ ਦੇ ਖਤਰੇ ਨੂੰ ਲੈ ਕੇ ਪੰਜਾਬ ਸਰਕਾਰ ਵਲੋਂ ਲਾਕਡਾਊਨ ਕੀਤਾ ਗਿਆ ਹੈ ਲੋਕ ਘਰਾਂ ਅੰਦਰ ਹਨ ਹਰ ਇਕ ਦਾ ਕਾਰੋਬਾਰ ਬੰਦ ਹੈ ਅਤੇ ਲੁਧਿਆਣਾ ਵਿਚ ਜ਼ਿਆਦਾਤਰ ਪ੍ਰਵਾਸੀ ਮਜ਼ਦੂਰ ਅਪਣੀ ਰੋਜ਼ੀ ਰੋਟੀ ਲਈ ਆ ਕੇ ਵਸੇ ਹੋਏ ਹਨ ਫੈਕਟਰੀਆਂ ਬੰਦ ਹੋਣ ਕਾਰਨ ਜਿਨ੍ਹਾਂ ਨੂੰ ਖਾਣ ਪੀਣ ਦੀ ਦਿੱਕਤ ਨਾ ਆਵੇ ਇਸ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਹਰ ਜ਼ਰੂਰਤਮੰਦ ਨੂੰ ਘਰ ਘਰ ਰਾਸ਼ਨ ਪਹੁੰਚਾਉਣ ਦਾ ਇੱਕ ਮੁਹਿੰਮ ਚਲਾਈ ਹੋਈ ਹੈ।

File photoFile photo

ਜਿਸ ਵਿਚ ਪੰਜਾਬ ਸਰਕਾਰ ਅਤੇ ਹੋਰ ਸ਼ਹਿਰ ਦੀਆਂ ਕਈ ਸਮਾਜਿਕ ਸੰਸਥਾਵਾਂ ਜ਼ਰੂਰਤਮੰਦ ਲੋਕਾਂ ਨੂੰ ਘਰ ਘਰ ਰਾਸ਼ਨ ਦੇ ਰਹੀਆਂ ਹਨ। ਉੱਥੇ ਹੀ ਕੁੱਝ ਲੋਕ ਅਪਣੇ ਆਪ ਨੂੰ ਪੱਤਰਕਾਰ ਦੱਸ ਕੇ ਇਨ੍ਹਾਂ ਗਰੀਬਾਂ ਨੂੰ ਵੀ ਲੁੱਟਣ ਤੋਂ ਗੁਰੇਜ਼ ਨਹੀਂ ਕਰਦੇ ਜਿਸ ਦੀ ਤਾਜ਼ਾ ਮਿਸਾਲ ਸਾਹਮਣੇ ਆਈ ਥਾਣਾ ਮੋਤੀ ਨਗਰ ਅਧੀਨ ਪੈਂਦੇ ਕੈਲਾਸ਼ ਨਗਰ ਵਿਚ ਜ਼ਿਆਦਾਤਰ ਜ਼ਰੂਰਤਮੰਦ ਪਰਵਾਸੀ ਲੋਕ ਰਹਿੰਦੇ ਹਨ ਨਗਰ ਦੇ ਅਜੇ ਕੁਮਾਰ ਅਤੇ ਹੋਰ ਕਈ ਮਜ਼ਦੂਰਾਂ ਨੇ ਮਿਲ ਕੇ ਥਾਣਾ ਮੋਤੀ ਨਗਰ ਪੁਲਿਸ ਨੂੰ ਸ਼ਿਕਾਇਤ ਵਿਚ ਦਸਿਆ ਕਿ ਉਨ੍ਹਾਂ ਕੋਲ ਇਕ ਵਿਅਕਤੀ ਜੋ ਅਪਣੇ ਆਪ ਨੂੰ ਪੱਤਰਕਾਰ ਦੱਸ ਰਿਹਾ ਸੀ,

ਜਿਸ ਨੇ ਕਿਹਾ ਕਿ ਉਹ ਇਕ ਪੰਜਾਬੀ ਚੈਨਲ ਦਾ ਪੱਤਰਕਾਰ ਹੈ, ਉਹ ਉਨ੍ਹਾਂ ਨੂੰ ਰਾਸ਼ਨ ਲੈ ਕੇ ਦੇ ਸਕਦਾ ਹੈ ਪਰ ਉਨ੍ਹਾਂ ਨੂੰ ਸੌ ਜਾਂ ਦੋ ਦੋ ਸੌ ਰੁਪਏ ਦੇਣੇ ਪੈਣਗੇ। ਉਸ ਦੀ ਗੱਲ ਵਿਚ ਆ ਕੇ ਭੁੱਖੇ ਅਤੇ ਮਜਬੂਰ ਲੋਕਾਂ ਨੇ ਉਸ ਨੂੰ ਸੌ ਦੋ ਸੌ ਰੁਪਏ ਇਕੱਠੇ ਕਰ ਕੇ ਉਸ ਦੇ ਦਿਤੇ ਅਤੇ ਉਹ ਪੈਸੇ ਲੈ ਕੇ ਚਲਾ ਗਿਆ ਅਤੇ ਕਹਿਣ ਲੱਗਾ ਕਿ ਮੈਂ ਸਰਕਾਰ ਤੋਂ ਤੁਹਾਨੂੰ ਰਾਸ਼ਨ ਦੁਆਵਾਂਗਾ। ਇਨ੍ਹਾਂ ਮਜਬੂਰ ਲੋਕਾਂ ਦੀ ਸ਼ਿਕਾਇਤ ਸੁਣਦੇ ਹੀ ਥਾਣਾ ਮੋਤੀ ਨਗਰ ਪੁਲਿਸ ਨੇ ਰੀਪੋਰਟਰ ਅਖਵਾਉਣ ਵਾਲੇ ਵਿਅਕਤੀ ਵਿਰੁਧ ਧਾਰਾ 420 ਆਈਪੀਸੀ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਅਨੁਸਾਰ ਜਲਦੀ ਹੀ ਦੋਸ਼ੀ ਨੂੰ ਕਾਬੂ ਕਰਕੇ ਅਗਲੀ ਕਾਰਵਾਈ ਕੀਤੀ ਜਾਵੇਗੀ।

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM
Advertisement