
ਪਤਨੀ ਨੂੰ ਤਲਾਕ ਦਿਤੇ ਬਿਨ੍ਹਾਂ ਦੂਸਰਾ ਵਿਆਹ ਕਰਵਾਉਣ ਦੇ ਦੋਸ਼ ਵਿਚ ਥਾਣਾ ਭਿੰਡੀਸੈਦਾਂ ਦੀ ਪੁਲਿਸ ਵਲੋਂ ਗੁਰਨਾਮ ਸਿੰਘ ਵਾਸੀ ਭਿੰਡੀਸੈਦਾ ਵਿਰੁਧ ਮਾਮਲਾ ਦਰਜ ਕੀਤਾ ਗਿਆ ਹੈ
ਅੰਮ੍ਰਿਤਸਰ, 28 ਅਪ੍ਰੈਲ (ਉਪਲ): ਪਤਨੀ ਨੂੰ ਤਲਾਕ ਦਿਤੇ ਬਿਨ੍ਹਾਂ ਦੂਸਰਾ ਵਿਆਹ ਕਰਵਾਉਣ ਦੇ ਦੋਸ਼ ਵਿਚ ਥਾਣਾ ਭਿੰਡੀਸੈਦਾਂ ਦੀ ਪੁਲਿਸ ਵਲੋਂ ਗੁਰਨਾਮ ਸਿੰਘ ਵਾਸੀ ਭਿੰਡੀਸੈਦਾ ਵਿਰੁਧ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੂੰ ਦਿਤੀ ਸ਼ਿਕਾਇਤ ਵਿਚ ਸਰਜੀਤ ਕੌਰ ਨੇ ਦਸਿਆ ਕਿ ਕਥਿਤ ਦੋਸ਼ੀ ਗੁਰਨਾਮ ਸਿੰਘ ਵਲੋਂ ਉਸ ਨੂੰ ਤਲਾਕ ਦਿਤੇ ਬਿਨ੍ਹਾਂ ਦੂਸਰਾ ਵਿਆਹ ਕਰਵਾ ਲਿਆ ਗਿਆ ਜਿਸ ਦੀ ਜਾਂਚ ਕਰਨ ਤੋਂ ਬਾਅਦ ਪੁਲਿਸ ਵਲੋਂ ਦੋਸ਼ੀ ਵਿਰੁਧ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ।