ਚਾਉਕੇ ਵਿਖੇ ਟਕਸਾਲੀ ਕਾਂਗਰਸੀ ਸਣੇ ਦੋ ਹੋਰ ਵਿਰੁਧ ਪਾਵਰਕਾਮ ਨੇ ਮਾਮਲਾ ਦਰਜ ਕਰਵਾਇਆ, ਗਿ੍ਰਫ਼ਤਾਰ
Published : Apr 29, 2020, 9:38 am IST
Updated : Apr 29, 2020, 9:38 am IST
SHARE ARTICLE
File Photo
File Photo

ਸਿਆਸੀ ਰੰਜ਼ਿਸ਼ ਤਹਿਤ ਕੀਤਾ ਮਾਮਲਾ ਦਰਜ : ਗੁਰਪਿਆਰ ਸਿੰਘ 

ਬਠਿੰਡਾ (ਦਿਹਾਤੀ) 28 ਅਪ੍ਰੈਲ (ਲੁਭਾਸ਼ ਸਿੰਗਲਾ/ਗੁਰਪ੍ਰੀਤ ਸਿੰਘ) : ਵਿਧਾਨ ਸਭਾ ਹਲਕਾ ਮੋੜ ਦੇ ਪਿੰਡ ਚਾਉਕੇ ਦੇ ਟਕਸਾਲੀ ਕਾਂਗਰਸੀ ਆਗੂ ਸਣੇ ਤਿੰਨ ਉਪਰ ਪਾਵਰਕਾਮ ਦੇ ਅਧਿਕਾਰੀ ਵਲੋਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਵਾਉਣ ਦੀ ਖ਼ਬਰ ਪ੍ਰਾਪਤ ਹੋਈ ਹੈ ਜਦਕਿ ਦਰਜ ਹੋਏ ਮਾਮਲੇ ਦੇ ਤੁਰਤ ਬਾਅਦ ਹੀ ਕਾਂਗਰਸ ਆਗੂ ਨੂੰ ਪੁਲਿਸ ਵਲੋਂ ਦਬੋਚ ਕੇ ਨਿਆਂਇਕ ਹਿਰਾਸਤ ਵਿਚ ਵੀ ਭੇਜ ਦਿਤਾ ਗਿਆ ਹੈ, ਪਰ ਉਕਤ ਪੁਲਿਸ ਕੇਸ ਨੇ ਹਲਕੇ ਅੰਦਰ ਕਈ ਤਰ੍ਹਾਂ ਦੀਆ ਚਰਚਾਵਾਂ ਛੇੜ ਦਿਤੀਆ ਹਨ।

ਮਿਲੀ ਜਾਣਕਾਰੀ ਅਨੁਸਾਰ ਚਾਉਕੇ ਵਿਖੇ ਪਾਵਰਕਾਮ ਦੇ ਕਰਮਚਾਰੀ ਇਕ ਪਾਸੇ ਨਵÄ ਪਾਈ ਤਾਰ ਪਾ ਕੇ ਪੁਰਾਣੀ ਤਾਰ ਨੂੰ ਉਤਾਰਣ ਗਏ ਸਨ ਜਦਕਿ ਕਾਂਗਰਸ ਆਗੂ ਗੁਰਪਿਆਰ ਸਿੰਘ ਅਤੇ ਕੱੁਝ ਵਿਅਕਤੀ ਹੋਰ ਉਸ ਤਾਰ ਉਪਰ ਵਧੇਰੇ ਲੋਡ ਪੈਣ ਕਾਰਨ ਮੁੜ-ਸੜ ਜਾਣ ਦੀ ਸੂਰਤ ਵਿਚ ਮੁਹੱਲੇ ਵਾਲਿਆਂ ਨੂੰ ਆ ਰਹੀ ਦਿੱਕਤ ਦਾ ਹਵਾਲਾ ਦੇ ਕੇ ਇਸ ਨੂੰ ਨਾ ਉਤਾਰਣ ਦੀ ਦਲੀਲ ਦੇ ਰਹੇ ਸਨ। 

ਜਿਸ ਕਾਰਨ ਦੋਵੇ ਧਿਰਾਂ ਵਿਚ ਕਿਹਾ ਸੁਣੀ ਹੋ ਗਈ, ਪਰ ਮਾਮਲੇ ਨੇ ਯੂ ਟਰਨ ਲੈਦਿਆਂ ਪਾਵਰ ਕਾਮ ਦੇ ਅਸ਼ੋਕ ਕੁਮਾਰ ਸਹਾਇਕ ਕਾਰਜਕਾਰੀ ਇੰਜੀਨੀਅਰ ਅਰਧ ਸ਼ਹਿਰੀ ਮੋੜ ਵਲੋ ਥਾਣਾ ਰਾਮਪੁਰਾ ਸਦਰ ਵਿਖੇ ਮਾਮਲੇ ਵਿਚ ਕਾਨੂੰਨੀ ਕਾਰਵਾਈ ਕਰਨ ਲਈ ਅਪੀਲ ਕਰਦਿਆਂ ਲਿਖਤੀ ਦਰਖ਼ਾਸਤ ਦਿਤੀ ਗਈ। ਜਿਸ ਵਿਚ ਸਪੱਸ਼ਟ ਤੋਰ ’ਤੇ ਅਸੋਕ ਕੁਮਾਰ ਸਹਾਇਕ ਕਾਰਜਕਾਰੀ ਇੰਜੀਨੀਅਰ ਨੇ ਲਿਖਿਆ ਕਿ ਬੀਤੇ ਦਿਨੀ ਉਨ੍ਹਾਂ ਦੇ ਕਰਮਚਾਰੀ ਪਿੰਡ ਚਾਉਕੇ ਵਿਖੇ ਵਾਧੂ ਕੇਵਲ ਲਾਹੁਣ ਗਏ ਸੀ ਜੋ ਕੇਵਲ ਲਾਹੁਣ ਤੋ ਬਾਅਦ ਪਿੰਡ ਦੇ ਕੁੱਝ ਵਿਅਕਤੀਆ ਨੇ ਬਿਜਲੀ ਬੋਰਡ ਦੇ ਕਰਮਚਾਰੀਆ ਨਾਲ ਦੁਰਵਿਵਹਾਰ, ਗਾਲੀ ਗਲੋਚ, ਧਮਕੀਆ ਦੇਣ, ਸਰਕਾਰੀ ਡਿਊਟੀ ਵਿਚ ਵਿਘਨ ਪਾਉਣ ਦੇ ਨਾਲ 110 ਮੀਟਰ ਤਾਰ ਖੋਹ ਲਈ। 

ਥਾਣਾ ਸਦਰ ਰਾਮਪੁਰਾ ਦੀ ਪੁਲਿਸ ਦੇ ਚੌਂਕੀ ਇੰਚਾਰਜ ਬਲਜੀਤ ਸਿੰਘ ਵੱਲੋ ਪਾਵਰਕਾਮ ਦੇ ਅਧਿਕਾਰੀ ਦੇ ਪੱਤਰ ਨੂੰ ਆਧਾਰ ਬਣਾ ਕੇ ਗੁਰਪਿਆਰ ਸਿੰਘ, ਜਲੋਰ ਸਿੰਘ ਅਤੇ ਜਸਪਾਲ ਸਿੰਘ ਵਾਸੀਅਨ ਚਾਉਕੇ ਵਿਰੁਧ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਫ਼ੋਰੀ ਗੁਰਪਿਆਰ ਸਿੰਘ ਵਾਸੀਅਨ ਚਾਉਕੇ ਨੂੰ ਹਿਰਾਸਤ ਵਿਚ ਵੀ ਲੈ ਲਿਆ। ਥਾਣਾ ਸਦਰ ਰਾਮਪੁਰਾ ਦੇ ਮੁਖੀ ਭੂਪਿੰਦਰਜੀਤ ਸਿੰਘ ਨੇ ਦਾਅਵਾ ਜਤਾਇਆ ਕਿ ਨਾਮਜ਼ਦ ਵਿਅਕਤੀ ਦੇ ਘਰੋਂ ਖੋਹੀ ਤਾਰ ਵੀ ਬਰਾਮਦ ਕੀਤੀ ਗਈ ਹੈ।

ਪਰ ਦੂਜੇ ਪਾਸੇ ਗ੍ਰਿਫ਼ਤਾਰ ਹੋਏ ਗੁਰਪਿਆਰ ਸਿੰਘ ਕਾਂਗਰਸ ਆਗੂ ਨੇ ਇਸ ਮਾਮਲੇ ਨੂੰ ਸਿਆਸੀ ਅਤੇ ਪੁਲਿਸ ਦੀ ਨਿੱਜੀ ਰੰਜ਼ਿਸ਼ ਕਰਾਰ ਦਿੰਦਿਆਂ ਫ਼ੋਨ ’ਤੇ ਦਸਿਆਂ ਕਿ ਲੋਕ ਪੱਖੀ ਕੰਮ ਕਰਨ ਕਾਰਨ ਸਿਆਸੀ ਪੱਖ ਤੋ ਉਸ ਦੀ ਹੋ ਰਹੀ ਚੜਾਈ ਕਾਰਨ ਪਾਰਟੀ ਵਿਚਲੇ ਵਿਰੋਧੀ ਉਸ ਤੋਂ ਖਫ਼ਾ ਸਨ ਜਦਕਿ ਪੁਲਿਸ ਚੌਕੀ ਚਾਉਕੇ ਦੀਆ ਕਥਿਤ ਤੋਰ ’ਤੇ ਆਪ ਹੁਦਰੀਆਂ ਦੇ ਵਿਰੁਧ ਵੀ ਉਸ ਨੇ ਪਿਛਲੇ ਸਮੇਂ ਦੋ ਦਿਨ ਤਕ ਧਰਨਾ ਲਗਾਇਆ ਸੀ।
ਇਸੇ ਰੰਜਿਸ਼ ਤਹਿਤ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ। ਉਨ੍ਹਾਂ ਅਪਣੇ ਉਪਰ ਦਰਜ ਹੋਏ ਮਾਮਲੇ ਲਈ ਹਾਈਕਮਾਂਡ ਨੂੰ ਮਾਮਲੇ ਦੀ ਨਿਰਪੱਖ ਜਾਂਚ ਕਰਨ ਦੀ ਵੀ ਅਪੀਲ ਕੀਤੀ ਤਾਂ ਜੋ ਕਾਂਗਰਸ ਦੇ ਰਾਜ ਵਿਚ ਕਾਂਗਰਸੀਆਂ ਦਾ ਮਨੋਬਲ ਬਣਿਆ ਰਹੇ। ਉਧਰ ਮਾਮਲੇ ਵਿਚ ਨਾਮਜਦ ਹੋਰ ਦੋ ਵਿਅਕਤੀਆਂ ਦੀ ਪੁਲਿਸ ਵਲੋਂ ਭਾਲ ਜਾਰੀ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement