
ਬੀਤੇ ਦਿਨÄ ਵਿਧਾਨ ਸਭਾ ਹਲਕਾ ਪੱਟੀ ਦੇ ਵਿਧਾਇਕ ਹਰਮਿੰਦਰ ਸਿੰਘ ਗਿੱਲ ਨਾਲ ਫ਼ੋਨ ਇਕ ਮਹਿਲ ਵਲੋਂ ਗੱਲ ਕਰਨ ਉਪਰੰਤ ਆਡੀਉ ਵਾਇਰਲ ਕਰਨ ੳਤੇ ਪੁਲਿਸ
ਪੱਟੀ, 28 ਅਪ੍ਰੈਲ(ਅਜੀਤ ਘਰਿਆਲਾ/ਪ੍ਰਦੀਪ): ਬੀਤੇ ਦਿਨÄ ਵਿਧਾਨ ਸਭਾ ਹਲਕਾ ਪੱਟੀ ਦੇ ਵਿਧਾਇਕ ਹਰਮਿੰਦਰ ਸਿੰਘ ਗਿੱਲ ਨਾਲ ਫ਼ੋਨ ਇਕ ਮਹਿਲ ਵਲੋਂ ਗੱਲ ਕਰਨ ਉਪਰੰਤ ਆਡੀਉ ਵਾਇਰਲ ਕਰਨ ੳਤੇ ਪੁਲਿਸ ਥਾਣਾ ਸਦਰ ਪੱਟੀ ਵਿਖੇ ਮਹਿਲਾਂ ਸਮੇਤ ਦੋ ਆਦਮੀਆਂ ਉਤੇ ਮੁਕੱਦਮਾਂ ਦਰਜ ਕਰ ਲਿਆ ਹੈ। ਜਾਣਕਾਰੀ ਅਨੁਸਾਰ ਇੰਸ: ਅਜੇ ਕੁਮਾਰ ਖੁਲਰ ਥਾਣਾ ਮੁੱਖੀ ਸਿਟੀ ਪੱਟੀ ਵਲੋਂ ਜਾਂਚ ਕਰਨ ਉਪਰੰਤ ਪੁਲਿਸ ਥਾਣਾ ਸਦਰ ਪੱਟੀ ਵਿਖੇ ਮਾਮਲਾ ਦਰਜ ਕੀਤਾ ਹੈ।
ਪੁਲਿਸ ਨੂੰ ਦਿਤੇ ਬਿਆਨਾਂ ਵਿਚ ਹਰਜਿੰਦਰ ਸਿੰਘ ਸਰਪੰਚ ਬੋਪਾਰਾਏ ਨੇ ਦਸਿਆਂ ਕੋਰੋਨਾ ਵਾਇਰਸ ਮਹਾਂਮਾਰੀ ਦੇ ਚਲਦਿਆਂ ਹਲਕਾ ਪੱਟੀ ਦੇ ਵਿਧਾਇਕ ਹਰਮਿੰਦਰ ਸਿੰਘ ਗਿੱਲ ਦੇ ਆਦੇਸ਼ਾਂ ਉਪਰ ਜਿੱਥੇ ਹਲਕੇ ਅੰਦਰ ਲੋੜਵੰਦਾ ਪਰਵਾਰਾਂ ਨੂੰ ਰਾਸ਼ਨ ਪਹੰੁਚਾਇਆ ਜਾਦਾਂ ਰਿਹਾ ਹੈ। ਉੱਥੇ ਹੀ ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਪਿੰਡ ਬੋਪਾਰਏ ਵਿਖੇ ਹਰੇਕ ਲੋੜਵੰਦ ਦੇ ਘਰ ਰਾਸ਼ਨ ਦਿਤਾ ਗਿਆ ਹੈ।
File photo
ਪਰ ਸਾਡੇ ਹੀ ਪਿੰਡ ਦੇ ਦੋ ਨੌਜਵਾਨਾਂ ਚਰਨਸੇਵਕ ਸਿੰਘ, ਬਲਸੇਵਕ ਸਿੰਘ ਵਲੋਂ ਅਮਨਦੀਪ ਕੌਰ ਵਾਸੀ ਰਣਜੀਤ ਐਵੀਨਿਉ ਨਾਲ ਹਮਸਲਾਹ ਹੋ ਕੇ ਵਿਧਾਇਕ ਹਰਮਿੰਦਰ ਸਿੰਘ ਗਿੱਲ ਨਾਲ ਫ਼ੋਨ ਉਤੇ ਗੱਲ ਕਰਨ ਸਮੇਂ ਗ਼ਲਤ ਸ਼ਬਦਾਵਲੀ ਬੋਲ ਕੇ ਆਡੀਉ ਨੂੰ ਸੋਸ਼ਲ ਮੀਡੀਆ ਉਤੇ ਵਾਇਰਲ ਕਰਨ ਅਤੇ ਫਿਰ ਕੋਰੋਨਾ ਵਾਇਰਸ ਮਹਾਂਮਾਰੀ ਦੌਰਾਨ ਲਗਾਏ ਗਏ
ਕਰਫ਼ਿਉ ਦੀ ਉਲੰਘਣਾ ਕਰਦਿਆਂ ਲੋਕਾਂ ਨੂੰ ਲੋਕਾਂ ਇਕੱਠਾ ਕਰ ਜਿਨ੍ਹਾਂ ਵਿਚ ਔਰਤਾਂ ਵੀ ਸ਼ਾਮਲ ਸਨ। ਉਨ੍ਹਾਂ ਘਰ ਵਿਚ ਇਕੱਠਿਆਂ ਕਰ ਕੇ ਫਿਰ ਵੀਡੀਉ ਵਾਇਰਲ ਕੀਤੀ ਹੈ। ਜਿਸ ਜਾਂਚ ਅਧਿਕਾਰੀ ਇੰਸ: ਅਜੇ ਕੁਮਾਰ ਖੁਲਰ ਥਾਣਾ ਮੁੱਖੀ ਪੱਟੀ ਸਿਟੀ ਵਲੋਂ ਚਰਨ ਸੇਵਕ ਸਿੰਘ, ਬਲਸੇਵਕ ਸਿੰਘ ਅਤੇ ਅਮਨਦੀਪ ਕੌਰ ਮੁਕੱਦਮਾ ਦਰਜ ਕਰ ਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।