ਘਰੇਲੂ ਕਲੇਸ਼ ਕਾਰਨ ਪਤਨੀ ਨੇ ਪਤੀ ਦਾ ਕੀਤਾ ਕਤਲ
Published : Apr 29, 2020, 9:54 am IST
Updated : Apr 29, 2020, 9:54 am IST
SHARE ARTICLE
File Photo
File Photo

ਥਾਣਾ ਮਟੌਰ ਪੁਲਿਸ ਨੇ ਇਕ ਔਰਤ ਨੂੰ ਘਰੇਲੂ ਕਲੇਸ਼ ਦੇ ਚਲਦਿਆਂ ਅਪਣੇ ਪਤੀ ਦੀ ਹਤਿਆ ਕਰਨ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਹੈ।

ਐਸ.ਏ.ਐਸ. ਨਗਰ, 28 ਅਪ੍ਰੈਲ (ਸੁਖਦੀਪ ਸਿੰਘ ਸੋਈਂ) : ਥਾਣਾ ਮਟੌਰ ਪੁਲਿਸ ਨੇ ਇਕ ਔਰਤ ਨੂੰ ਘਰੇਲੂ ਕਲੇਸ਼ ਦੇ ਚਲਦਿਆਂ ਅਪਣੇ ਪਤੀ ਦੀ ਹਤਿਆ ਕਰਨ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਰਾਜੀਵ ਕੁਮਾਰ ਨੇ ਦਸਿਆ ਕਿ ਫੂਲ ਕੁਮਾਰ ਜੋ ਕਿ ਅਪਣੀ ਪਤਨੀ ਅਤੇ ਬੱਚਿਆਂ ਨਾਲ ਪਿੰਡ ਮਟੌਰ ਵਿਖੇ ਰਹਿ ਰਿਹਾ ਸੀ। ਬੀਤੇ ਦਿਨੀਂ ਦੋਵਾਂ ਪਤੀ-ਪਤਨੀ ਦਾ ਘਰੇਲੂ ਝਗੜਾ ਇੰਨ੍ਹਾਂ ਵਧ ਗਿਆ ਕਿ ਪਤਨੀ ਨੇ ਗੁੱਸੇ ਵਿਚ ਅਪਣੇ ਪਤੀ ਦੇ ਸਿਰ ਵਿਚ ਤਵਾ ਮਾਰ ਦਿਤਾ। ਜ਼ਖ਼ਮੀ ਹਾਲਤ ਵਿਚ ਫੂਲ ਕੁਮਾਰ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ,

File photoFile photo

ਜਿਥੇ ਉਸ ਦੀ ਮੌਤ ਹੋ ਗਈ। ਥਾਣਾ ਮਟੌਰ ਪੁਲਿਸ ਨੇ ਧਾਰਾ 174 ਦੀ ਕਾਰਵਾਈ ਕਰਦਿਆਂ ਲਾਸ਼ ਪਰਵਾਰ ਦੇ ਹਵਾਲੇ ਕਰ ਦਿਤੀ। ਪੁਲਿਸ ਨੇ ਜਦੋਂ ਉਕਤ ਔਰਤ ਤੋਂ ਸਖ਼ਤੀ ਨਾਲ ਪੁਛਗਿੱਛ ਕੀਤੀ ਤਾਂ ਉਸ ਨੇ ਅਪਣੇ ਪਤੀ ਨੂੰ ਮਾਰਨ ਦੀ ਗੱਲ ਕਬੂਲ ਲਈ। ਪੁਲਿਸ ਨੇ ਉਸ ਵਿਰੁਧ ਕਾਰਵਾਈ ਕਰਦਿਆਂ ਆਈ.ਪੀ.ਸੀ. ਦੀ ਧਾਰਾ 302 ਤਹਿਤ ਮਾਮਲਾ ਦਰਜ ਕਰ ਕੇ ਅਦਾਲਤ ਵਿਚ ਪੇਸ਼ ਕੀਤਾ ਜਿਥੋਂ ਉਸ ਨੂੰ ਇਕ ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜ ਦਿਤਾ ਗਿਆ।

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM
Advertisement