18 ਕਿਲੋ ਅਫ਼ੀਮ ਸਮੇਤ ਤਿੰਨ ਗਿ੍ਰਫ਼ਤਾਰ
Published : Apr 29, 2020, 9:34 am IST
Updated : Apr 29, 2020, 9:34 am IST
SHARE ARTICLE
File Photo
File Photo

ਪੁਲਿਸ ਨੇ 18 ਕਿਲੋ ਅਫ਼ੀਮ ਸਮੇਤ ਕਥਿਤ ਦੋਸ਼ੀਆਂ ਨੂੰ ਕਾਬੂ ਕੀਤਾ ਹੈ। ਪੁਲਿਸ ਪਾਰਟੀ ਨੀਲੋ ਪੁਲ ਸਮਰਾਲਾ ਵਿਖੇ ਸ਼ੱਕੀ ਵਹੀਕਲਾਂ ਅਤੇ ਪੁਰਸ਼ਾਂ ਦੀ ਤਲਾਸ਼ੀ ਲੈ ਰਹੀ ਸੀ

ਸਮਰਾਲਾ, 28 ਅਪ੍ਰੈਲ (ਸੁਰਜੀਤ ਸਿੰਘ, ਜਤਿੰਦਰ ਰਾਜੂ): ਪੁਲਿਸ ਨੇ 18 ਕਿਲੋ ਅਫ਼ੀਮ ਸਮੇਤ ਕਥਿਤ ਦੋਸ਼ੀਆਂ ਨੂੰ ਕਾਬੂ ਕੀਤਾ ਹੈ। ਪੁਲਿਸ ਪਾਰਟੀ ਨੀਲੋ ਪੁਲ ਸਮਰਾਲਾ ਵਿਖੇ ਸ਼ੱਕੀ ਵਹੀਕਲਾਂ ਅਤੇ ਪੁਰਸ਼ਾਂ ਦੀ ਤਲਾਸ਼ੀ ਲੈ ਰਹੀ ਸੀ। ਇਸ ਦੌਰਾਨ ਪੁਲਿਸ ਨੂੰ ਇਤਲਾਹ ਮਿਲਣ ਉਤੇ ਪੁਲਿਸ ਪਾਰਟੀ ਵਲੋਂ ਪਿੰਡ ਤੱਖਰਾਂ ਵਲੋਂ ਆ ਰਹੇ ਮੋਟਰਸਾਈਕਲ ਉਤੇ ਸਵਾਰ ਦੋ ਵਿਅਕਤੀਆਂ ਨੂੰ ਕਾਬੂ ਕੀਤਾ। 

ਪੁੱਛਣ ਉਤੇ ਮੁਲਜ਼ਮਾਂ ਨੇ ਅਪਣਾ ਨਾਂ ਹਰਜੋਤ ਸਿੰਘ ਅਤੇ ਜਤਿੰਦਰ ਸਿੰਘ ਦਸਿਆ। ਪੁਲਿਸ ਮੁਤਾਬਕ ਉਨ੍ਹਾਂ ਕੋਲੋਂ ਤਲਾਸ਼ੀ ਲੈਣ ਤੇ 3 ਕਿਲੋ ਅਫ਼ੀਮ ਬਰਾਮਦ ਹੋਈ। ਪੁਲਿਸ ਸੂਤਰਾਂ ਮੁਤਾਬਕ ਪੁੱਛਗਿੱਛ ਦੌਰਾਨ ਹਰਜੋਤ ਸਿੰਘ ਨੇ ਦਸਿਆ ਕਿ ਉਸ ਨੇ 14 ਕਿਲੋ ਅਫ਼ੀਮ ਅਪਣੇ ਘਰ ਪਿੰਡ ਤੱਖਰਾਂ ਵਿਖੇ ਲੁਕੋ ਕੇ ਰੱਖੀ ਹੋਈ ਹੈ ਅਤੇ ਇਕ ਕਿਲੋ ਅਫ਼ੀਮ ਬਲਕਾਰ ਸਿੰਘ ਨੂੰ ਵੇਚੀ ਹੈ। 

ਜਿਸ ਉਤੇ ਕਾਰਵਾਈ ਕਰਦਿਆਂ ਹਰਜੋਤ ਸਿੰਘ ਦੇ ਘਰ ਵਿਚੋਂ ਲੁਕੋ ਕੇ ਰੱਖੀ 14 ਕਿਲੋ ਅਫ਼ੀਮ ਬਰਾਮਦ ਕੀਤੀ ਅਤੇ ਅਫ਼ੀਮ ਦੇ ਖ਼ਰੀਦਦਾਰ ਬਲਕਾਰ ਪਾਸੋਂ ਵੀ ਇਕ ਕਿਲੋ ਅਫ਼ੀਮ ਬਰਾਮਦ ਕਰ ਕੇ ਉਸ ਨੂੰ ਗਿਫ਼ਤਾਰ ਕਰ ਕੇ ਮੁਕੱਦਮਾ ਦਰਜ ਕਰ ਲਿਆ। ਪੁਲਿਸ ਮੁਤਾਬਕ ਹਰਜੋਤ ਸਿੰਘ ਨੇ ਪੁੱਛਗਿੱਛ ਦੌਰਾਨ ਦਸਿਆ ਕਿ ਉਹ ਉਕਤ ਅਫ਼ੀਮ ਰਾਜਸਥਾਨ ਦੇ ਭੀਲਵਾੜਾ ਏਰੀਏ ਤੋਂ ਟਰੱਕ ਰਾਹੀਂ ਮੰਗਵਾ ਕੇ ਸਮਰਾਲਾ, ਲੁਧਿਆਣਾ, ਮਾਛੀਵਾੜਾ ਸਾਹਿਬ, ਚਮਕੌਰ ਸਾਹਿਬ ਅਤੇ ਜਗਰਾਓਂ ਏਰੀਏ ਵਿਚ ਵੇਚਣ ਦਾ ਕੰਮ ਕਰਦਾ ਸੀ। ਪਤਾ ਲੱਗਿਆ ਹੈ ਇਹ ਵਿਅਕਤੀ ਲੰਮੇ ਸਮੇਂ ਤੋਂ ਪੁਲਿਸ ਦੀ ਅੱਖ ਬਚਾ ਕੇ ਇਸ ਧੰਦੇ ਵਿਚ ਸਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਆਖ਼ਰ ਕਦੋਂ ਮਿਲੇਗੀ MP Amritpal Singh ਨੂੰ Parole ?

13 Dec 2025 7:33 AM

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM
Advertisement