ਮਹਾਰਾਸ਼ਟਰ 'ਚ ਹਸਪਤਾਲ ਨੂੰ  ਲੱਗੀ ਅੱਗ, ਚਾਰ ਮਰੀਜ਼ਾਂ ਦੀ ਹੋਈ ਮੌਤ
Published : Apr 29, 2021, 6:59 am IST
Updated : Apr 29, 2021, 6:59 am IST
SHARE ARTICLE
image
image

ਮਹਾਰਾਸ਼ਟਰ 'ਚ ਹਸਪਤਾਲ ਨੂੰ  ਲੱਗੀ ਅੱਗ, ਚਾਰ ਮਰੀਜ਼ਾਂ ਦੀ ਹੋਈ ਮੌਤ


ਮਹਾਰਾਸ਼ਟਰ 'ਚ ਹਸਪਤਾਲ ਨੂੰ  ਲੱਗੀ ਅੱਗ, ਚਾਰ ਮਰੀਜ਼ਾਂ ਦੀ ਹੋਈ ਮੌਤ
ਮੁੰਬਈ, 28 ਅਪ੍ਰੈਲ : ਮਹਾਰਾਸ਼ਟਰ ਦੇ ਠਾਣੇ ਦੇ ਪ੍ਰਾਈਮ ਕਿ੍ਟੀਕੇਅਰ ਹਸਪਤਾਲ ਵਿਚ ਬੁਧਵਾਰ ਸਵੇਰੇ ਅੱਗ ਲੱਗ ਗਈ ਜਿਸ ਵਿਚ ਚਾਰ ਮਰੀਜ਼ਾਂ ਦੀ ਮੌਤ ਹੋ ਗਈ | ਲੋਕਲ ਬਾਡੀ ਦੇ ਇਕ ਅਧਿਕਾਰੀ ਨੇ ਦਸਿਆ ਕਿ ਮਰੀਜ਼ਾਂ ਦੀ ਮੌਤ ਅੱਗ ਲਗਣ ਦੇ ਬਾਅਦ ਦੂਜੇ ਹਸਪਤਾਲਾਂ ਵਿਚ ਲਿਜਾਂਦੇ ਸਮੇਂ ਹੋਈ ਨਾ ਕੀ ਅੱਗ ਵਿਚ ਝੁਲਸਣ ਕਾਰਨ | ਹੋ ਸਕਦਾ ਹੈ ਕਿ ਅੱਗ ਲਗਣ ਦੇ ਬਾਅਦ ਉਨ੍ਹਾਂ ਦੇ ਸਰੀਰਾਂ ਵਿਚ ਧੂਆਂ ਵੜ ਗਿਆ ਹੋਵੇ | ਅਧਿਕਾਰੀ ਨੇ ਦਸਿਆ ਕਿ ਠਾਣੇ ਦੇ ਨੇੜੇ ਮੁੰਬਰਾ ਇਲਾਕੇ 'ਚ ਕੌਸਾ 'ਚ ਸਥਿਤ ਪਾ੍ਰਈਮ ਕ੍ਰਿਟੀਕੇਰਅ ਹਸਪਤਾਲ 'ਚ ਤੜਕੇ ਤਿੰਨ ਵਜ ਕੇ 40 ਮਿੰਟ 'ਤੇ ਅੱਗ ਲੱਗ ਗਈ | ਹਸਪਤਾਲ 'ਚ ਕੋਰੋਨਾ ਵਾਇਰਸ ਦਾ ਕੋਈ ਮਰੀਜ਼ ਨਹੀਂ ਸੀ | ਉਨ੍ਹਾਂ ਦਸਿਆ ਕਿ ਮੌਕੇ 'ਤੇ ਫਾਇਰ ਬਿ੍ਗੇਡ ਦੀਆਂ ਤਿੰਨ 
ਗੱਡੀਆਂ ਅਤੇ ਪੰਜ ਐਂਬੂਲੈਂਸਾਂ ਭੇਜੀਆਂ ਗਈਆਂ ਅਤੇ ਹੁਣ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ | ਉਨ੍ਹਾਂ ਦਿਆ ਕਿ ਆਈ.ਸੀ.ਯੂ 'ਚ ਦਾਖ਼ਲ 6 ਮਰੀਜ਼ਾਂ ਸਮੇਤ 20 ਮਰੀਜ਼ਾਂ ਨੂੰ  ਸੁਰੱਖਿਅਤ ਬਾਹਰ ਕੱਢਿਆ ਗਿਆ ਹੈ | 
ਮਹਾਰਾਸ਼ਟਰ ਦੇ ਮੰਤਰੀ ਅਤੇ ਸਥਾਨਕ ਵਿਧਾਇਕ ਜਿਤੇਂਦਰ ਅਵਹਾਡ ਨੇ ਦਸਿਆ ਕਿ ਅੱਗ ਨਾਲ ਹਸਪਤਾਲ ਦੀ ਪਹਿਲੀ ਮੰਜ਼ਿਲ ਸੜ ਕੇ ਖ਼ਾਕ ਹੋ ਗਈ ਹੈ | ਉਨ੍ਹਾਂ ਦਸਿਆ ਕਿ ਮੁੱਖ ਮੰਤਰੀ ਉਧਵ ਠਾਕਰੇ ਨੂੰ  ਹਾਦਸੇ ਦੀ ਜਾਣਕਾਰੀ ਦਿਤੀ ਗਈ ਹੈ | ਹਰ ਇਕ ਮਿ੍ਤਕ ਦੇ ਪ੍ਰਵਾਰ ਨੂੰ  ਪੰਜ ਪੰਜ ਲੱਖ ਰੁਪਏ ਦਾ ਮੁਆਵਜ਼ਾ ਅਤੇ ਜ਼ਖ਼ਮੀਆਂ ਨੂੰ  ਇਕ ਇਕ ਲੱਖ ਦਾ ਮੁਆਵਜ਼ਾ ਦਿਤਾ ਜਾਵੇਗਾ ਅਤੇ ਇਸ ਘਟਨਾ ਦੀ ਉਚ ਪੱਧਰੀ ਜਾਂਚ ਕਰਵਾਈ ਜਾਵੇਗੀ |    (ਏਜੰਸੀ)

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement