
ਇਸ ਤੋਂ ਪਹਿਲਾਂ ਵਿਭਾਗ ਨੇ ਗੁਰੂਨਾਨਕ ਦੇਵ ਹਸਪਤਾਲ ਵਿਚ ਇਲੈਕਟਿਵ ਸਰਜਰੀ ਨੂੰ ਵੀ ਬੰਦ ਕੀਤਾ ਸੀ।
ਅੰਮ੍ਰਿਤਸਰ: ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਨੇ ਮੈਡੀਕਲ ਕਾਲਜਾਂ ਅਤੇ ਇਸ ਨਾਲ ਸਬੰਧਤ ਹਸਪਤਾਲਾਂ, ਅੰਮ੍ਰਿਤਸਰ, ਪਟਿਆਲਾ ਅਤੇ ਫਰੀਦਕੋਟ ਵਿਚ ਓਪੀਡੀ ਸੇਵਾਵਾਂ ਨੂੰ 15 ਮਈ ਤੱਕ ਲਈ ਮੁਅੱਤਲ ਕਰ ਦਿੱਤਾ ਹੈ। ਇਸ ਮਿਆਦ ਦੇ ਦੌਰਾਨ, ਡਾਕਟਰ ਹਸਪਤਾਲ ਵਿਚ ਮੈਡੀਸਨ, ਸਰਜਰੀ, ਚਮੜੀ, ਗਾਇਨੀਕੋਲੋਜੀ, ਈਐਨਟੀ, ਆਰਥੋ, ਬੱਚਾ ਵਾਰਡ ਵਿੱਚ ਓਪੀਡੀ ਦੇ ਮਰੀਜ਼ਾਂ ਦੀ ਜਾਂਚ ਨਹੀਂ ਕਰਨਗੇ।
OPD
ਵਿਭਾਗ ਦੇ ਇਸ ਫੈਸਲੇ ਦਾ ਅਸਰ ਰੋਜ਼ਾਨਾ ਓਪੀਡੀ ਆਉਣ ਵਾਲੇ 1500 ਮਰੀਜ਼ਾਂ ‘ਤੇ ਪਵੇਗਾ। ਇਸ ਤੋਂ ਪਹਿਲਾਂ ਵਿਭਾਗ ਨੇ ਗੁਰੂ ਨਾਨਕ ਦੇਵ ਹਸਪਤਾਲ ਵਿਚ ਇਲੈਕਟਿਵ ਸਰਜਰੀ ਨੂੰ ਵੀ ਬੰਦ ਕੀਤਾ ਸੀ। ਹਸਪਤਾਲ ਦੇ ਸਾਰੇ 1000 ਬੈੱਡ ਕੋਰੋਨਾ ਮਰੀਜ਼ਾਂ ਲਈ ਰਾਖਵੇਂ ਰੱਖੇ ਗਏ ਹਨ ਅਤੇ ਸਾਰੇ ਡਾਕਟਰ ਕੋਰੋਨਾ ਡਿਊਟੀ ਵਿਚ ਲੱਗੇ ਹੋਏ ਹਨ।
Doctor
ਗੁਰੂ ਨਾਨਕ ਦੇਵ ਹਸਪਤਾਲ ਵਿਖੇ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਹਾਲਾਂਕਿ, ਇਨ੍ਹਾਂ ਹਸਪਤਾਲਾਂ ਵਿਚ ਐਮਰਜੈਂਸੀ ਸੇਵਾਵਾਂ ਜਾਰੀ ਰਹਿਣਗੀਆਂ। ਦੂਜੇ ਹਸਪਤਾਲਾਂ ਤੋਂ ਰੈਫ਼ਰ ਕੀਤੇ ਗੰਭੀਰ ਮਰੀਜ਼ਾਂ ਦਾ ਵੀ ਇਲਾਜ ਕੀਤਾ ਜਾਵੇਗਾ।
OPD
ਓਪੀਡੀ ਸੇਵਾਵਾਂ ਸਿਵਲ ਹਸਪਤਾਲ ਵਿਖੇ ਜਾਰੀ ਰਹਿਣਗੀਆਂ। ਇਸ ਤੋਂ ਇਲਾਵਾ ਵਿਭਾਗ ਨੇ ਸਿਵਲ ਹਸਪਤਾਲਾਂ ਵਿਚ ਕੰਮ ਕਰ ਰਹੇ ਅਨਾਸਥੀਸੀਆ ਡਾਕਟਰਾਂ ਅਤੇ ਮੈਡੀਸਨ ਡਾਕਟਰਾਂ ਨੂੰ ਵੀ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਤਾਇਨਾਤ ਕੀਤਾ ਹੈ।