
ਦੇਸ਼ ਵਿਚ ਕੋਰੋਨਾ ਦੇ 3,60,960 ਨਵੇਂ ਮਾਮਲੇ ਆਏ, 3,293 ਮੌਤਾਂ
ਨਵੀਂ ਦਿੱਲੀ, 28 ਅਪ੍ਰੈਲ : ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ ਕੋਰੋਨਾ ਵਾਇਰਸ ਦੇ 3,60,960 ਨਵੇਂ ਮਾਮਲੇ ਦਰਜ ਕੀਤੇ ਗਏ | ਇਸ ਤੋਂ ਬਾਅਦ ਕੁਲ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ 1,79,97,267 ਹੋ ਗਈ ਹੈ | ਪਿਛਲੇ 24 ਘੰਟਿਆਂ ਦੌਰਾਨ 3,293 ਮੌਤਾਂ ਦਰਜ ਕੀਤੀਆਂ ਗਈਆਂ ਜਿਸ ਤੋਂ ਬਾਅਦ ਕੁਲ ਮੌਤਾਂ ਦੀ ਗਿਣਤੀ 2,01,187 ਤਕ ਪਹੁੰਚ ਗਈ ਹੈ | ਦੇਸ਼ ਵਿਚ ਇਸ ਸਮੇਂ ਐਕਟਿਵ ਮਾਮਲਿਆਂ ਦੀ ਗਿਣਤੀ 29,78,709 ਹੈ ਅਤੇ ਕੋਰੋਨਾ ਵਾਇਰਸ ਨੂੰ ਮਾਤ ਦੇ ਚੁਕੇ ਮਰੀਜ਼ਾਂ ਦੀ ਗਿਣਤੀ 1,48,17,371 ਹੈ |
ਇਸ ਨਾਲ ਹੀ ਦੇਸ਼ ਵਿਚ ਪਿਛਲੇ 24 ਘੰਟਿਆਂ ਵਿਚ 25,56,182 ਲੋਕਾਂ ਨੂੰ ਵੈਕਸੀਨ ਲਗਾਈ ਗਈ | ਇਸ ਤੋਂ ਬਾਅਦ ਕੁਲ ਟੀਕਾਕਰਨ ਦਾ ਅੰਕੜਾ 14,78,27,367 ਹੋ ਗਿਆ ਹੈ | ਕੋਰੋਨਾ ਨਾਲ 7 ਅਗਸਤ ਨੂੰ 20 ਲੱਖ ਦਾ ਅੰਕੜਾ ਪਾਰ ਕੀਤਾ ਸੀ | ਇਸੇ ਤਰ੍ਹਾਂ 23 ਅਗਸਤ ਨੂੰ 30 ਲੱਖ, 11 ਅਕਤੂਬਰ ਨੂੰ 70 ਲੱਖ ਅਤੇ 19 ਦਸੰਬਰ ਨੂੰ ਇਕ ਕਰੋੜ ਦੇ ਅੰਕੜੇimage ਨੂੰ ਪਾਰ ਕਰ ਗਿਆ ਜਦੋਂਕਿ 19 ਅਪ੍ਰੈਲ ਤਕ ਦੇਸ਼ 'ਚ 1.50 ਕਰੋੜ ਕੋਰੋਨਾ ਮਰੀਜ਼ ਸਨ | (ਏਜੰਸੀ)