ਪੰਜਾਬ ਕਾਂਗਰਸ 'ਚ 7 ਨਵੀਆਂ ਨਿਯੁਕਤੀਆਂ, ਕੈਪਟਨ ਦੇ ਕਰੀਬੀ ਰਹੇ ਸੰਦੀਪ ਸੰਧੂ ਬਣੇ ਜਨਰਲ ਸਕੱਤਰ
Published : Apr 29, 2022, 7:09 pm IST
Updated : Apr 29, 2022, 7:59 pm IST
SHARE ARTICLE
Photo
Photo

ਪਰਗਟ ਸਿੰਘ ਸਮੇਤ 5 ਉਪ ਪ੍ਰਧਾਨ ਬਣਾਏ

 

 ਚੰਡੀਗੜ੍ਹ : ਪੰਜਾਬ ਕਾਂਗਰਸ ਵਿੱਚ 7 ​ਨਵੀਆਂ ਨਿਯੁਕਤੀਆਂ ਹੋਈਆਂ ਹਨ। ਇਸ ਵਿੱਚ ਸਾਬਕਾ ਸੀਐਮ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਰਹੇ ਕੈਪਟਨ ਸੰਦੀਪ ਸੰਧੂ ਨੂੰ ਜਨਰਲ ਸਕੱਤਰ ਬਣਾਇਆ ਗਿਆ ਹੈ। ਕੈਪਟਨ ਨੂੰ ਸੀਐਮ ਦੇ ਅਹੁਦੇ ਤੋਂ ਹਟਾਉਣ ਤੋਂ ਬਾਅਦ ਉਹਨਾਂ ਦੇ ਖੇਮੇ ਨੂੰ ਬਦਲ ਦਿੱਤਾ। ਕੈਪਟਨ ਦੇ ਸਮੇਂ ਦੌਰਾਨ ਉਹ ਉਨ੍ਹਾਂ ਦੇ ਸਲਾਹਕਾਰ ਸਨ।

PHOTOZ
PHOTO

ਵਿਧਾਇਕ ਪਰਗਟ ਸਿੰਘ ਅਤੇ ਅਰੁਣਾ ਚੌਧਰੀ ਸਮੇਤ 5 ਉਪ ਪ੍ਰਧਾਨ ਬਣਾਏ ਗਏ ਹਨ। ਇਨ੍ਹਾਂ ਤੋਂ ਇਲਾਵਾ ਇੰਦਰਬੀਰ ਸਿੰਘ ਬੁਲਾਰੀਆ, ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਅਤੇ ਸ਼ਾਮ ਸੁੰਦਰ ਅਰੋੜਾ ਨੂੰ ਵੀ ਮੀਤ ਪ੍ਰਧਾਨ ਬਣਾਇਆ ਗਿਆ ਹੈ। ਅਮਿਤ ਵਿਜ ਪੰਜਾਬ ਕਾਂਗਰਸ ਦੇ ਨਵੇਂ ਕੈਸ਼ੀਅਰ ਹੋਣਗੇ।

 

 

 Aruna ChaudharyAruna Chaudhary

ਕਾਂਗਰਸ ਨੇ ਹਾਲ ਹੀ ਵਿੱਚ ਨਵਜੋਤ ਸਿੱਧੂ ਨੂੰ ਬਦਲ ਕੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪ੍ਰਧਾਨ ਬਣਾਇਆ ਹੈ। ਉਨ੍ਹਾਂ ਨਾਲ ਭਾਰਤ ਭੂਸ਼ਣ ਆਸ਼ੂ ਨੂੰ ਕਾਰਜਕਾਰੀ ਮੁਖੀ ਬਣਾਇਆ ਗਿਆ ਹੈ। ਇਸ ਤੋਂ ਬਾਅਦ ਪੰਜਾਬ ਕਾਂਗਰਸ ਵਿੱਚ ਇਸ ਦਾ ਵਿਸਥਾਰ ਕੀਤਾ ਗਿਆ ਹੈ।

ਸਿੱਧੂ 9 ਮਹੀਨੇ ਕਾਂਗਰਸ ਦੇ ਪ੍ਰਧਾਨ ਰਹੇ। ਇਸ ਦੇ ਬਾਵਜੂਦ ਉਹ ਆਪਣੇ ਤੋਂ ਇਲਾਵਾ 4 ਕਾਰਜਕਾਰੀ ਮੁਖੀਆਂ, ਜਨਰਲ ਸਕੱਤਰ ਅਤੇ ਕੈਸ਼ੀਅਰ ਦੀ ਨਿਯੁਕਤੀ ਨਹੀਂ ਕਰ ਸਕੇ। ਪਰਗਟ ਸਿੰਘ ਸਿੱਧੂ ਦੇ ਨਾਲ ਜਨਰਲ ਸਕੱਤਰ ਸਨ। ਸਿੱਧੂ ਨੇ ਉਨ੍ਹਾਂ ਨੂੰ ਜਨਰਲ ਸਕੱਤਰ ਬਣਾਇਆ ਸੀ। ਹਾਲਾਂਕਿ ਜਦੋਂ ਸਿੱਧੂ ਦਾ ਵਿਰੋਧ ਹੋਇਆ ਤਾਂ ਪਰਗਟ ਸਿੰਘ ਨੇ ਵੀ ਉਨ੍ਹਾਂ ਤੋਂ ਦੂਰੀ ਬਣਾ ਲਈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Channi ਤੇ Bibi Jagir Kaur ਦੀ ਮੁਲਾਕਾਤ ਨੂੰ ਕਿਸ ਨੇ ਦਿੱਤੀ ਗਲਤ ਰੰਗਤ? ਤਿੱਤਲੀਆਂ ਵਰਗੇ ਲੀਡਰਾਂ ਦੀ ਫਿਸਲੀ ਜ਼ੁਬਾਨ

12 May 2024 4:25 PM

ਜਲੰਧਰ ਸ਼ਹਿਰ, ਚੰਨੀ ਦੀ ਲਹਿਰ, ਆਪ-ਕਾਂਗਰਸ ਦਾ ਫਿਕਸ ਮੈਚ ? 111 ਕੰਮ ਕਰਕੇ 2 ਸੀਟਾਂ ਤੋਂ ਹਾਰੇ ਚੰਨੀ ਨੂੰ ਜਲੰਧਰ

12 May 2024 4:11 PM

SPEED BULLETIN | ਦਿਨ ਭਰ ਦੀਆਂ ਅਹਿਮ ਖ਼ਬਰਾਂ ਜਾਣੋ ਕੀ ਕੁੱਝ ਹੋਇਆ ਖਾਸ | Rozana Spokesman

12 May 2024 4:06 PM

Big Breaking: Kejriwal ਨੇ ਪੂਰੇ ਦੇਸ਼ ਲਈ ਕਿਹੜੀਆਂ 10 ਗਰੰਟੀਆਂ ਦਾ ਕੀਤਾ ਐਲਾਨ, ਦੇਖੋ ਰੋਜ਼ਾਨਾ ਸਪੋਕਸਮੈਨ ਤੇ LIVE

12 May 2024 3:47 PM

ਅਲਵਿਦਾ Surjit Patar ਸਾਬ੍ਹ... ਪੰਜਾਬੀ ਸਾਹਿਤ ਨੂੰ ਤੁਹਾਡੀ ਦੇਣ ਪੰਜਾਬ ਹਮੇਸ਼ਾ ਯਾਦ ਰੱਖੇਗਾ

12 May 2024 2:05 PM
Advertisement