
ਆਪਣਾ ਪੱਲਾ ਝਾੜ ਕੇ ਸੂਬਾ ਸਰਕਾਰਾਂ 'ਤੇ ਇਲਜ਼ਾਮ ਲਗਾ ਰਹੀ ਕੇਂਦਰ ਸਰਕਾਰ
ਚੰਡੀਗੜ੍ਹ: ਦੇਸ਼ ਭਰ ਦੇ ਅੱਧੀ ਦਰਜਨ ਸੂਬਿਆਂ ਵਿੱਚ ਬਿਜਲੀ ਸੰਕਟ ਡੂੰਘਾ ਹੋ ਗਿਆ ਹੈ। ਗਰਮੀ ਵਧਣ ਨਾਲ ਬਿਜਲੀ ਦੀ ਮੰਗ ਵੀ ਵੱਧ ਰਹੀ ਹੈ, ਜਿਸ ਕਾਰਨ ਲੋਕਾਂ ਵਿੱਚ ਹਾਹਾਕਾਰ ਮਚੀ ਹੋਈ ਹੈ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਵਿਧਾਇਕ ਲਾਭ ਸਿੰਘ ਉਗੋਕੇ ਨੇ ਬਿਜਲੀ ਸੰਕਟ ਨੂੰ ਲੈ ਕੇ ਕੇਂਦਰ ਸਰਕਾਰ 'ਤੇ ਤੰਜ਼ ਕੱਸਿਆ ਹੈ।
ਅੱਜ ਸਾਰੇ ਦੇਸ਼ ਵਿੱਚ ਜੋ ਬਿਜਲੀ ਦੀ ਭਾਰੀ ਕਮੀ ਆ ਰਹੀ ਹੈ ਉਸ ਦਾ ਮੁੱਖ ਕਾਰਨ ਕੇਂਦਰ ਸਰਕਾਰ ਦੀ ਕੋਲਾ ਖਰੀਦਣ ਦੀ ਨਾਕਾਮੀ ਹੈ। ਆਪਣੇ ਬਚਾਅ ਲਈ ਕੇਂਦਰ ਸਰਕਾਰ ਭਾਂਡਾ ਪ੍ਰਦੇਸ਼ਾਂ ਦੀਆਂ ਸਰਕਾਰ ਸਿਰ ਭੰਨ ਰਹੀ ਹੈ। pic.twitter.com/Ct6z9S2KUe
— Labhsinghugoke (@labhsinghugoke) April 29, 2022
ਉਨ੍ਹਾਂ ਟਵੀਟ ਕੀਤਾ ਕਿ ਅੱਜ ਦੇਸ਼ ਵਿੱਚ ਬਿਜਲੀ ਦੀ ਭਾਰੀ ਕਿੱਲਤ ਦਾ ਮੁੱਖ ਕਾਰਨ ਕੋਲਾ ਖਰੀਦਣ ਵਿੱਚ ਕੇਂਦਰ ਸਰਕਾਰ ਦੀ ਨਾਕਾਮੀ ਹੈ। ਕੇਂਦਰ ਸਰਕਾਰ ਆਪਣੇ ਆਪ ਨੂੰ ਬਚਾਉਣ ਲਈ ਸੂਬਾ ਸਰਕਾਰਾਂ 'ਤੇ ਦੋਸ਼ ਮੜ੍ਹ ਰਹੀ ਹੈ।
Labh singh ugoke
ਦੱਸ ਦੇਈਏ ਕਿ ਦੇਸ਼ ਭਰ ਵਿੱਚ ਬਿਜਲੀ ਦੀ ਮੰਗ ਸਿਖਰ 'ਤੇ ਹੈ, ਜਿਸ ਕਾਰਨ ਦੇਸ਼ ਦੇ ਇੱਕ ਚੌਥਾਈ ਪਾਵਰ ਪਲਾਂਟ ਬੰਦ ਪਏ ਹਨ। ਹਾਲਾਤ ਇਹ ਹਨ ਕਿ ਕਈ ਰਾਜਾਂ ਨੇ 10 ਘੰਟੇ ਤੱਕ ਦੇ ਬਿਜਲੀ ਕੱਟ ਲਗਾਉਣੇ ਸ਼ੁਰੂ ਕਰ ਦਿੱਤੇ ਹਨ।
Labh singh ugoke