
ਹਾਦਸੇ ਵਿਚ ਪਤੀ ਅਤੇ ਧੀ ਹੋਏ ਜ਼ਖ਼ਮੀ
ਖੰਨਾ : ਖੰਨਾ ਵਿਖੇ ਇੱਕ ਪਰਿਵਾਰ ਨਾਲ ਭਿਆਨਕ ਸੜਕ ਹਾਦਸਾ ਵਾਪਰਿਆ ਹੈ ਜਿਸ ਵਿਚ ਇਕ ਔਰਤ ਦੀ ਮੌਤ ਹੋ ਜਾਣ ਦੀ ਖ਼ਬਰ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਇੱਕ ਟਿੱਪਰ ਨੇ ਔਰਤ ਨੂੰ ਦਰੜ ਦਿੱਤਾ ਜਿਸ ਕਾਰਨ ਚਰਨਜੀਤ ਕੌਰ ਉਮਰ 42 ਸਾਲ ਵਾਸੀ ਸਲੇਮਪੁਰ (ਲੁਧਿਆਣਾ) ਦੀ ਮੌਤ ਹੋ ਗਈ।
Avtar singh
ਜਾਣਕਾਰੀ ਅਨੁਸਾਰ ਪੁਰਾਣਾ ਬੱਸ ਸਟੈਂਡ ਕੋਲ ਚਰਨਜੀਤ ਕੌਰ ਦੇ ਉਪਰ ਟਿੱਪਰ ਚੜ੍ਹ ਗਿਆ। ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
Priyanka
ਇਸ ਹਾਦਸੇ 'ਚ ਮ੍ਰਿਤਕਾ ਦਾ ਪਤੀ ਅਵਤਾਰ ਸਿੰਘ ਅਤੇ ਬੇਟੀ ਪ੍ਰਿਯੰਕਾ ਜਿਸ ਦੀ ਉਮਰ ਕਰੀਬ 18 ਸਾਲ ਦੱਸੀ ਜਾ ਰਹੀ ਹੈ, ਉਹ ਜਖ਼ਮੀ ਹੋ ਗਏ ਹਨ। ਜ਼ਖ਼ਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿਥੇ ਉਨ੍ਹਾਂ ਦਾ ਇਲਾਜ ਚਲ ਰਿਹਾ ਹੈ। ਉਧਰ ਪੁਲਿਸ ਨੇ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਹੈ।