ਗ੍ਰਾਮ ਪੰਚਾਇਤ ਪਿੰਡ ਰੁੜਕਾ ਦਾ ਸਰਪੰਚ ਮੁਅੱਤਲ
Published : Apr 29, 2023, 7:03 am IST
Updated : Apr 29, 2023, 7:03 am IST
SHARE ARTICLE
photo
photo

ਐਸ.ਸੀ. ਭਾਈਚਾਰੇ ਦੇ ਮਕਾਨ ਢਾਹੁਣ ਦੇ ਮਾਮਲੇ ’ਚ ਕੀਤੀ ਕਾਰਵਾਈ

 

ਐਸ.ਏ.ਐਸ. ਨਗਰ, 28 ਅਪ੍ਰੈਲ (ਸੁਖਦੀਪ ਸਿੰਘ ਸੋਈਂ): ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਡਾਇਰੈਕਟਰ ਗੁਰਪ੍ਰੀਤ ਸਿੰਘ ਖਹਿਰਾ ਵਲੋਂ ਪਿੰਡ ਰੁੜਕਾ, ਬਲਾਕ ਮੋਹਾਲੀ ਦੇ ਸਰਪੰਚ ਹਰਜੀਤ ਸਿੰਘ ਨੂੰ ਐਸਸੀ ਭਾਈਚਾਰੇ ਨਾਲ ਸਬੰਧ ਰੱਖਣ ਵਾਲੇ ਜਗਰੂਪ ਸਿੰਘ ਦਾ ਮਕਾਨ ਧੱਕੇ ਨਾਲ ਢਾਹੁਣ ਦੇ ਮਾਮਲੇ ਵਿਚ ਪੰਜਾਬ ਪੰਚਾਇਤੀ ਰਾਜ ਐਕਟ 1994 ਦੀ ਧਾਰਾ 20(3) ਦੀ ਵਰਤੋਂ ਕਰਦੇ ਹੋਏ ਤੁਰਤ ਪ੍ਰਭਾਵ ਨਾਲ ਮੁਅੱਤਲ ਕਰ ਦਿਤਾ ਗਿਆ ਹੈ।

ਇਸ ਸਬੰਧੀ ਹੁਕਮਾਂ ਵਿਚ ਕਿਹਾ ਗਿਆ ਹੈ ਸਰਪੰਚ ਹਰਜੀਤ ਸਿੰਘ ਨੂੰ 30 ਜਨਵਰੀ, 2023 ਨੂੰ ਸਪੱਸ਼ਟੀ ਕਰਨ ਦੇਣ ਲਈ ਨੋਟਿਸ ਜਾਰੀ ਕੀਤਾ ਗਿਆ ਸੀ। ਜਿਸ ਦੇ ਜਵਾਬ ਵਿੱਚ ਹਰਜੀਤ ਸਿੰਘ ਦੇ ਵਲੋਂ ਦੋਸ਼ਾਂ ਨੂੰ ਨਕਾਰਦੇ ਹੋਏ ਨੋਟਿਸ ਨੂੰ ਦਾਖ਼ਲ ਦਫ਼ਤਰ ਕਰਨ ਲਈ ਕਿਹਾ ਗਿਆ ਸੀ। ਪਰ ਡਾਇਰੈਕਟਰ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵਲੋਂ ਸਰਪੰਚ ਹਰਜੀਤ ਸਿੰਘ ਨੂੰ ਜਗਰੂਪ ਸਿੰਘ ਦਾ ਮਕਾਨ ਢਾਹੁਣ ਲਈ ਦੋਸ਼ੀ ਮੰਨਦੇ ਹੋਏ ਕਿਹਾ ਗਿਆ ਹੈ ਕਿ ਇਹ ਕਾਰਵਾਈ ਸਰਪੰਚ ਹਰਜੀਤ ਸਿੰਘ ਵਲੋਂ ਕਨੂੰਨ ਨੂੰ ਆਪਣੇ ਹੱਥ ਵਿਚ ਲੈ ਕੇ ਕੀਤੀ ਗਈ ਹੈ, ਜਿਸ ਕਾਰਨ ਉਸ ਦਾ ਅਹੁਦੇ ’ਤੇ ਬਣਿਆ ਰਹਿਣਾ ਲੋਕ ਹਿੱਤ ਵਿੱਚ ਨਹੀਂ ਹੈ। 

ਇਸ ਤੋਂ ਇਲਾਵਾ ਸਰਪੰਚ ਹਰਜੀਤ ਸਿੰਘ ਉਤੇ ਜਗਰੂਪ ਸਿੰਘ ਅਤੇ ਹਰਬੰਸ ਸਿੰਘ ਦੇ ਪਰਿਵਾਰ ਤੇ ਹਮਲਾ ਕਰਨ ਕਾਰਨ ਆਈਪੀਸੀ ਦੀਆਂ ਧਾਰਾਵਾਂ 323, 324, 341, 506, 148, 149, 3ਐਸ ਐਕਟ 1989 (ਐਸਸੀ/ਐਸਟੀ) ਤਹਿਤ ਮੁਕੱਦਮਾ ਨੰ. 195, 2022 ਵੀ ਦਰਜ ਹੋਇਆ ਹੈ। 

ਜਿਕਰਯੋਗ ਹੈ ਕਿ ਦਸੰਬਰ 2021 ਦੇ ਵਿਚ ਸਰਪੰਚ ਹਰਜੀਤ ਸਿੰਘ ਵਲੋਂ ਪਿੰਡ ਰੁੜਕਾ ਦੇ ਐਸ.ਸੀ ਭਾਈਚਾਰੇ ਨਾਲ ਸਬੰਧ ਰੱਖਣ ਵਾਲੇ ਜਗਰੂਪ ਸਿੰਘ ਦਾ ਮਕਾਨ ਪਿੰਡ ਰੁੜਕਾ ਦੇ ਖਸਰਾ ਨੰ. 57/1 ਵਿਚੋਂ ਨਾਜਾਇਜ਼ ਕਬਜ਼ਾ ਕਹਿ ਕੇ ਧੱਕੇ ਨਾਲ ਅੱਧੀ ਰਾਤ ਨੂੰ ਢਾਹ ਦਿਤਾ ਗਿਆ ਸੀ। ਜਿਸ ਦੀ ਪੁਲਿਸ ਵਲੋਂ ਕੋਈ ਸੁਣਵਾਈ ਨਹੀਂ ਕੀਤੀ ਗਈ। 

ਫਿਰ ਇਸ ਦੀ ਸ਼ਿਕਾਇਤ ਜਗਰੂਪ ਸਿੰਘ ਅਤੇ ਹਰਬੰਸ ਸਿੰਘ ਵਲੋਂ ਐਸ.ਸੀ ਕਮਿਸ਼ਨ ਪੰਜਾਬ ਕੋਲ ਕੀਤੀ ਗਈ। ਕਮਿਸ਼ਨ ਵਲੋਂ ਡੀ.ਡੀ.ਪੀ.ਓ ਮੋਹਾਲੀ ਨੂੰ ਇਸ ਸਬੰਧੀ ਜਾਂਚ ਕਰਨ ਲਈ ਕਿਹਾ ਗਿਆ ਸੀ। ਜਿਸ ਦੀ ਰਿਪੋਰਟ ਡੀ.ਡੀ.ਪੀ.ਓ ਮੋਹਾਲੀ ਵਲੋਂ 4 ਜਨਵਰੀ 2023 ਨੂੰ ਡਾਇਰੈਕਟਰ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਨੂੰ ਭੇਜੀ ਗਈ। ਰਿਪੋਰਟ ਵਿਚ ਸਰਪੰਚ ਹਰਜੀਤ ਸਿੰਘ ਨੂੰ ਦੋਸ਼ੀ ਮੰਨਦੇ ਹੋਏ ਅਹੁਦੇ ਤੋਂ ਹਟਾਉਣ ਦੀ ਸਿਫਾਰਿਸ ਕੀਤੀ ਗਈ ਸੀ। 
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement