Patiala News: ਬੱਕਰੀਆਂ ਦੇ ਵਾੜੇ 'ਚ ਸੁੱਤੇ ਪਏ 70 ਸਾਲਾ ਬਜ਼ੁਰਗ ਦਾ ਬੇਰਹਿਮੀ ਨਾਲ ਕਤਲ

By : GAGANDEEP

Published : Apr 29, 2024, 12:33 pm IST
Updated : Apr 29, 2024, 12:34 pm IST
SHARE ARTICLE
Elderly brutally murdered in Patiala News in punjabi
Elderly brutally murdered in Patiala News in punjabi

Patiala News: ਘਰ ਦਾ ਗੁਜ਼ਾਰਾ ਕਰਨ ਲਈ ਲਗਾਉਂਦਾ ਸੀ ਆਂਡਿਆਂ ਦੀ ਰੇਹੜੀ

Elderly brutally murdered in Patiala News in punjabi : ਪਟਿਆਲਾ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਪਿੰਡ ਦੁੱਧਨਸਾਧਾਂ ਵਿਖੇ ਬਜ਼ੁਰਗ ਵਿਅਕਤੀ ਦਾ ਕਤਲ ਕਰ ਦਿਤਾ ਗਿਆ। ਮ੍ਰਿਤਕ ਦੀ ਪਹਿਚਾਣ ਗਰੀਬੂ ਦਾਸ ਵਜੋਂ ਹਈ ਹੈ। ਜਾਣਕਾਰੀ ਅਨੁਸਾਰ ਬਜ਼ੁਰਗ ਬੀਤੀ ਰਾਤ ਬੱਕਰੀਆਂ ਦੇ ਵਾੜੇ ’ਚ ਸੁੱਤੇ ਪਿਆ ਕਿ ਕਿਸੇ ਅਣਪਛਾਤੇ ਵਿਅਕਤੀ ਨੇ ਸਿਰ ’ਚ ਰਾਡ ਮਾਰ ਕੇ ਉਸ ਦਾ ਕਤਲ ਕਰ ਦਿੱਤਾ।

ਇਹ ਵੀ ਪੜ੍ਹੋ: Kapurthala News: ਮੈਗੀ ਲੈਣ ਗਈ ਕੁੜੀ ਨੂੰ ਭਜਾ ਕੇ ਲੈ ਗਿਆ ਮੁੰਡਾ, ਭਾਲ ਵਿਚ ਲੱਗੀ ਪੁਲਿਸ

ਮ੍ਰਿਤਕ ਬਜ਼ੁਰਗ ਰੋਜ਼ਾਨਾ ਬੱਸ ਅੱਡਾ ਦੁੱਧਨਸਾਧਾਂ ਵਿਖੇ ਆਂਡਿਆਂ ਦੀ ਰੇਹੜੀ ਲਗਾਉਂਦਾ ਸੀ। ਰਾਤ ਦੇਰ ਬਾਅਦ ਘਰ ਆ ਕੇ ਰੋਟੀ-ਪਾਣੀ ਖਾ ਕੇ ਬੱਕਰੀਆਂ ਦੇ ਵਾੜੇ ਵਿਚ ਸੌਂ ਜਾਂਦਾ ਸੀ। ਬੀਤੀ ਰਾਤ ਵੀ ਮ੍ਰਿਤਕ ਗਰੀਬੂ ਦਾਸ ਦੇਰ-ਰਾਤ ਰੋਜ਼ਾਨਾ ਦੀ ਤਰ੍ਹਾਂ ਆਪਣਾ ਕੰਮ ਨਿਬੇੜ ਕੇ ਘਰ ਆ ਕੇ ਰੋਟੀ ਪਾਣੀ ਖਾ ਕੇ ਬੱਕਰੀਆਂ ਵਾਲੇ ਵਾੜੇ ’ਚ ਜਾ ਸੁੱਤਾ ਸੀ। ਤਕਰੀਬਨ ਅੱਧੀ ਰਾਤ ਕਿਸੇ ਅਣਪਛਾਤੇ ਵਿਅਕਤੀ ਨੇ ਉਸ ਦੇ ਸਿਰ ’ਚ ਕਿਸੇ ਭਾਰੀ ਚੀਜ਼ ਨਾਲ ਸੱਟ ਮਾਰ ਕੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ।

ਇਹ ਵੀ ਪੜ੍ਹੋ: Punjab Government Holiday : ਪੰਜਾਬ ਵਿਚ 1 ਮਈ ਨੂੰ ਸਰਕਾਰੀ ਛੁੱਟੀ, ਬੰਦ ਰਹਿਣਗੇ ਸਕੂਲ, ਕਾਲਜ

ਉਸ ਦੇ ਰੌਲਾ ਪਾਉਣ ’ਤੇ ਘਰਦੇ ਉੱਠ ਗਏ। ਉਨ੍ਹਾਂ ਨੇ ਜਦੋਂ ਵੇਖਿਆ ਤਾਂ ਬਜ਼ੁਰਗ ਜ਼ਖ਼ਮੀ ਹਾਲਤ ਵਿਚ ਪਿਆ ਸੀ।  ਉਨ੍ਹਾਂ ਨੇ ਜ਼ਖ਼ਮੀ ਗਰੀਬੂ ਦਾਸ ਨੂੰ ਪਹਿਲਾਂ ਦੁੱਧਨਸਾਧਾ ਹਸਪਤਾਲ ਪਹੁੰਚਾਇਆ, ਜਿੱਥੋਂ ਡਾਕਟਰਾਂ ਨੇ ਉਸ ਨੂੰ ਪਟਿਆਲਾ ਰਾਜਿੰਦਰਾ ਹਸਪਤਾਲ ਲਈ ਰੈਫਰ ਕਰ ਦਿੱਤਾ। ਹਸਪਤਾਲ ਲਿਜਾਦਿਆਂ ਉਸ ਦੀ ਮੌਤ ਹੋ ਗਈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more Punjabi news apart from Elderly brutally murdered in Patiala News in punjabi , stay tuned to Rozana Spokesman)

Location: India, Puducherry

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement