Congress MLA Kotli: ਜਲੰਧਰ ’ਚ ਕਾਂਗਰਸੀ ਵਿਧਾਇਕ ਕੋਟਲੀ ਸਮੇਤ 150 ਲੋਕਾਂ ਵਿਰੁਧ ਐਫ਼ਆਈਆਰ

By : PARKASH

Published : Apr 29, 2025, 12:36 pm IST
Updated : Apr 29, 2025, 12:36 pm IST
SHARE ARTICLE
FIR against 150 people including Congress MLA Kotli in Jalandhar
FIR against 150 people including Congress MLA Kotli in Jalandhar

Congress MLA Kotli: ਭੋਗਪੁਰ ਵਿੱਚ ਸੀਐਨਜੀ ਪਲਾਂਟ ਦੇ ਵਿਰੋਧ ’ਚ ਜਾਮ ਕੀਤਾ ਸੀ ਹਾਈਵੇਅ 

 

Congress MLA Kotli News:ਜਲੰਧਰ ’ਚ ਛੇ ਦਿਨ ਪਹਿਲਾਂ ਬੁੱਧਵਾਰ ਨੂੰ ਸ਼ੁਗਰ ਮਿੱਲ ਵਿੱਚ ਲਗਾਏ ਜਾ ਰਹੇ ਸੀਐਨਜੀ ਪਲਾਂਟ ਦੇ ਵਿਰੋਧ ਵਿੱਚ ਕੁਝ ਲੋਕਾਂ ਨੇ ਮਿਲ ਕੇ ਜਲੰਧਰ-ਜੰਮੂ ਰਾਸ਼ਟਰੀ ਰਾਜਮਾਰਗ ਨੂੰ ਜਾਮ ਕਰ ਦਿੱਤਾ ਸੀ। ਇਸ ਮਾਮਲੇ ਵਿੱਚ ਜਲੰਧਰ ਦਿਹਾਤੀ ਪੁਲਿਸ ਨੇ ਕਾਂਗਰਸੀ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਅਤੇ ਨਗਰ ਕੌਂਸਲ ਪ੍ਰਧਾਨ ਸਮੇਤ 150 ਲੋਕਾਂ ਵਿਰੁਧ ਐਫ਼ਆਈਆਰ ਦਰਜ ਕੀਤੀ ਹੈ।

ਬੁੱਧਵਾਰ ਨੂੰ ਵਿਧਾਇਕ ਕੋਟਲੀ ਦੀ ਅਗਵਾਈ ਹੇਠ ਲਗਭਗ 150 ਲੋਕਾਂ ਨੇ ਹਾਈਵੇਅ ਜਾਮ ਕਰ ਦਿੱਤਾ ਅਤੇ ਸਰਕਾਰ ਵਿਰੁਧ ਨਾਅਰੇਬਾਜ਼ੀ ਕੀਤੀ। ਹਾਈਵੇਅ ਬੰਦ ਹੋਣ ਕਾਰਨ ਲੰਬਾ ਟਰੈਫਿਕ ਜਾਮ ਲੱਗ ਗਿਆ। ਜਿਸ ਕਾਰਨ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਹੁਣ ਪੁਲਿਸ ਨੇ ਇਸ ਮਾਮਲੇ ਵਿੱਚ ਐਫ਼ਆਈਆਰ ਦਰਜ ਕਰ ਲਈ ਹੈ। ਤੁਹਾਨੂੰ ਦੱਸ ਦੇਈਏ ਕਿ ਕਾਂਗਰਸ ਆਗੂਆਂ ਦੇ ਨਾਲ-ਨਾਲ ਸਮਾਜਿਕ ਸੰਗਠਨਾਂ, ਮਾਰਕੀਟ ਐਸੋਸੀਏਸ਼ਨਾਂ ਅਤੇ ਹੋਰ ਸੰਸਥਾਵਾਂ ਨੇ ਵਿਰੋਧ ਪ੍ਰਦਰਸ਼ਨ ਵਿੱਚ ਹਿੱਸਾ ਲਿਆ।

ਜਾਣਕਾਰੀ ਅਨੁਸਾਰ, ਇਹ ਐਫ਼ਆਈਆਰ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (ਐਨਐਚਏਆਈ) ਦੇ ਅਧਿਕਾਰੀ ਜਸਵੰਤ ਕੁਮਾਰ ਦੇ ਬਿਆਨਾਂ ’ਤੇ ਦਰਜ ਕੀਤੀ ਗਈ ਹੈ। ਜਸਵੰਤ ਸਿੰਘ ਐਨਐਚਏਆਈ ਦੇ ਸਾਈਟ ਇੰਜੀਨੀਅਰ ਹਨ। ਜਸਵੰਤ ਕੋਲ ਪਠਾਨਕੋਟ ਚੌਕ ਤੋਂ ਜੰਮੂ-ਕਸ਼ਮੀਰ ਤੱਕ ਨਿਗਰਾਨੀ ਹੈ।
ਮਾਮਲੇ ਵਿੱਚ ਪੁਲਿਸ ਨੇ ਆਦਮਪੁਰ ਹਲਕੇ ਦੇ ਕਾਂਗਰਸੀ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ, ਰਾਜ ਕੁਮਾਰ ਰਾਜਾ, ਅਸ਼ਵਨ ਭੱਲਾ, ਵਿਸ਼ਾਲ ਬਹਿਲ, ਚਰਨਜੀਤ ਸਿੰਘ, ਗੁਰਦੀਪ ਸਿੰਘ, ਲਵਦੀਪ ਸਿੰਘ ਉਰਫ਼ ਲੱਕੀ, ਅੰਮ੍ਰਿਤਪਾਲ ਸਿੰਘ, ਰਾਕੇਸ਼ ਕੁਮਾਰ ਬੱਗਾ, ਸ਼ੀਤਲ ਸਿੰਘ, ਸੂਬੇਦਾਰ ਸਰਜੀਤ ਸਿੰਘ, ਰਾਹੁਲ, ਮਨਜੀਤ ਸਿੰਘ, ਮੋਨੂੰ, ਸੁਨੀਲ ਖੋਸਲਾ, ਮੁਸਲਿਮ ਕੁਮਾਰ ਦੀਪਿਕਾ, ਸੁਨੀਲ ਖੋਸਲਾ, ਨਰਿੰਦਰ ਕੁਮਾਰ ਨਿੰਦੀ, ਅਮਿਤ ਅਰੋੜਾ, ਫੌਜੀ, ਰਣਜੀਤ ਸਿੰਘ, ਜਤਿੰਦਰ ਸਿੰਘ ਅਤੇ 150 ਹੋਰ ਅਣਪਛਾਤੇ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਹੈ।

(For more news apart from Jalandhar Latest News, stay tuned to Rozana Spokesman)

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement