
ਇੱਥੋਂ ਦੇ ਸੱਤ ਫੇਸ ਵਿਖੇ ਪੁਲਿਸ ਨੂੰ ਉਸ ਵੇਲੇ ਭਾਜੜਾਂ ਪੈ ਗਈਆਂ, ਜਦੋਂ ਅਧਨੰਗੀ ਹਾਲਤ ਵਿਚ ਇਕੱਠੇ ਹੋਏ ਵੱਡੀ ਗਿਣਤੀ ਵਿਚ ਕਿੰਨਰਾਂ ਨੇ ਰੋਸ ...
ਮੁਹਾਲੀ : ਇੱਥੋਂ ਦੇ ਸੱਤ ਫੇਸ ਵਿਖੇ ਪੁਲਿਸ ਨੂੰ ਉਸ ਵੇਲੇ ਭਾਜੜਾਂ ਪੈ ਗਈਆਂ, ਜਦੋਂ ਅਧਨੰਗੀ ਹਾਲਤ ਵਿਚ ਇਕੱਠੇ ਹੋਏ ਵੱਡੀ ਗਿਣਤੀ ਵਿਚ ਕਿੰਨਰਾਂ ਨੇ ਰੋਸ ਪ੍ਰਦਰਸ਼ਨ ਕਰਦੇ ਹੋਏ ਕਾਰਾਂ ਨੂੰ ਰੋਕਣਾ ਸ਼ੁਰੂ ਕਰ ਦਿਤਾ।ਇਹੀ ਨਹੀਂ, ਇਸ ਦੌਰਾਨ ਉਹ ਕਾਰਾਂ ਦੇ ਉਪਰ ਚੜ੍ਹ ਕੇ ਬੈਠ ਗਏ। ਦੇਖਦੇ ਹੀ ਦੇਖਦੇ ਰੋਡ 'ਤੇ ਲੋਕਾਂ ਦਾ ਵੱਡਾ ਹਜ਼ੂਮ ਇਕੱਠਾ ਹੋ ਗਿਆ ਅਤੇ ਵੱਡੀ ਗਿਣਤੀ ਵਿਚ ਪੁਲਿਸ ਪਹੁੰਚ ਗਈ।
kinnarਦਰਅਸਲ ਕੁਝ ਦਿਨ ਪਹਿਲਾਂ ਕਿੰਨਰਾਂ ਨੂੰ ਲੈ ਕੇ ਇਕ ਵੀਡੀਓ ਵਾਇਰਲ ਹੋਈ ਸੀ, ਜਿਸ ਵਿਚ ਕੁੱਝ ਕਿੰਨਰਾਂ ਨੂੰ ਨਗਨ ਹਾਲਤ ਵਿਚ ਸੜਕ 'ਤੇ ਰਾਤ ਵੇਲੇ ਘੁੰਮਦੇ ਦਿਖਾਇਆ ਗਿਆ ਸੀ। ਇਸ ਵੀਡੀਓ ਬਾਰੇ ਇਹ ਕਿਹਾ ਜਾ ਰਿਹਾ ਸੀ ਕਿ ਮੁਹਾਲੀ ਦੀਆਂ ਸੜਕਾਂ 'ਤੇ ਅੱਧੀ ਰਾਤ ਨੂੰ ਕਿੰਨਰ ਨਗਨ ਹਾਲਤ ਵਿਚ ਘੁੰਮਦੇ ਹਨ ਅਤੇ ਗੱਡੀਆਂ ਰੋਕ ਕੇ ਲੁੱਟ ਖੋਹ ਕਰਦੇ ਹਨ। ਇਨ੍ਹਾਂ ਖ਼ਬਰਾਂ ਤੋਂ ਭੜਕੇ ਕਿੰਨਰਾਂ ਨੇ ਵੱਡੀ ਗਿਣਤੀ ਵਿਚ ਇਕੱਠੇ ਹੋ ਕੇ 7 ਫੇਸ ਵਿਖੇ ਰੋਸ ਪ੍ਰਦਰਸ਼ਨ ਕੀਤਾ।
kinnar police station mohaliਕਿੰਨਰਾਂ ਦਾ ਕਹਿਣਾ ਏ ਕਿ ਉਨ੍ਹਾਂ ਨੂੰ ਵੀ ਜਿਉਣ ਦਾ ਪੂਰਾ ਹੱਕ ਹੈ। ਕਿਸੇ ਨੇ ਉਨ੍ਹਾਂ ਦੀ ਫੇਕ ਵੀਡੀਓ ਬਣਾਈ ਹੈ। ਉਹ ਕੋਈ ਲੁਟੇਰੇ ਨਹੀਂ ਹਨ। ਇਕ ਕਿੰਨਰ ਨੇ ਕਿਹਾ ਕਿ ਕਿਸੇ ਨੇ ਉਸ ਨਾਲ ਰਾਤ ਵੇਲੇ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਪਰ ਜਦੋਂ ਉਹ ਨਾ ਹਟਿਆ ਤਾਂ ਉਸ ਨੇ ਕੱਪੜੇ ਉਤਾਰ ਕੇ ਰੌਲਾ ਪਾਉਣਾ ਸ਼ੁਰੂ ਕਰ ਦਿਤੀ। ਕਿਸੇ ਨੇ ਇਸ ਦੀ ਵੀਡੀਓ ਬਣਾ ਕੇ ਵਾਇਰਲ ਕਰ ਦਿਤੀ ਅਤੇ ਉਨ੍ਹਾਂ ਨੂੰ ਬਦਨਾਮ ਕਰ ਦਿਤਾ।
mohali policeਉਧਰ ਇਸ ਮਾਮਲੇ ਵਿਚ ਥਾਣਾ 7 ਫੇਸ ਦੀ ਪੁਲਿਸ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ ਜੋ ਇਸ ਮਾਮਲੇ ਵਿਚ ਦੋਸ਼ੀ ਪਾਇਆ ਗਿਆ ਉਸ 'ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਿਸ ਕਿਸੇ ਨੇ ਵੀ ਯੂ ਟਿਊਬ 'ਤੇ ਵੀਡੀਓ ਅਪਲੋਡ ਕੀਤੀ ਹੈ, ਉਸ ਦੀ ਜਾਂਚ ਸਾਈਬਰ ਸੈੱਲ ਕੋਲੋਂ ਕਰਵਾਈ ਜਾਵੇਗੀ।
road jam kinnar mohali ਪੁਲਿਸ ਨੇ ਭਾਵੇਂ ਫਿਲਹਾਲ ਮਾਮਲਾ ਸ਼ਾਂਤ ਕਰ ਦਿਤਾ ਹੈ ਪਰ ਅਸਲ ਮਾਮਲਾ ਉਦੋਂ ਹੱਲ ਹੋਵੇਗਾ ਜਦੋਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ ਦਾ ਅਸਲ ਸੱਚ ਲੋਕਾਂ ਦੇ ਸਾਹਮਣੇ ਆਏਗਾ।