
ਵੇਰਕਾ ਮਿਲਕ ਪਲਾਂਟ ਮੋਹਾਲੀ ਵਿਚ ਜੂਨੀਅਰ ਅਸੀਸਟੇਂਟ ਵਜੋਂ ਕੰਮ ਕਰ ਰਹੀ ਗੁਰਵਿੰਦਰ ਕੌਰ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਕਰਨ ਤੋਂ ਬਾਅਦ HC ਵੱਲੋਂ ਰਾਹਤ ਮਿਲੀ ਹੈ
ਮੋਹਾਲੀ: ਵੇਰਕਾ ਮਿਲਕ ਪਲਾਂਟ ਮੋਹਾਲੀ ਵਿਚ ਜੂਨੀਅਰ ਅਸੀਸਟੇਂਟ ਵਜੋਂ ਕੰਮ ਕਰ ਰਹੀ ਗੁਰਵਿੰਦਰ ਕੌਰ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਕਰਨ ਤੋਂ ਬਾਅਦ ਹਾਈ ਕੋਰਟ ਵੱਲੋਂ ਰਾਹਤ ਮਿਲੀ ਹੈ ਕਿਉਂਕਿ ਹਾਈ ਕੋਰਟ ਵੱਲੋਂ ਉਸਦੀ ਟਰਮੀਨੇਸ਼ਨ ‘ਤੇ ਰੋਕ ਲਗਾ ਦਿੱਤੀ ਗਈ ਹੈ। ਉਸ ਨੇ ਖਰੜ ਦੇ ਐਸਡੀਐਮ ਕਮ ਖਰੜ ਦੇ ਸਹਾਇਕ ਰਿਟਰਨਡ ਅਫਸਰ ਨੂੰ ਚੋਣਾਂ ਵਿਚ ਡਿਊਟੀ ਨਾ ਕਰਨ ਲਈ ਅਪੀਲ ਕੀਤੀ ਸੀ।
Verka
ਐਸਡੀਐਮ ਨੇ ਉਸਦੀ ਬੇਨਤੀ ਨੂੰ ਸਵੀਕਾਰ ਕਰਦੇ ਹੋਏ, ਉਸਦੀ ਛੁੱਟੀ ਦੀ ਸਿਫਾਰਿਸ਼ ਕੀਤੀ ਸੀ ਕਿਉਂਕਿ ਉਹ ਇਕ ਹੀ ਅੱਖ ਨਾਲ ਦੇਖ ਸਕਦੀ ਸੀ ਅਤੇ ਉਸ ਨੂੰ ਸੁਣਨ ਵਿਚ ਵੀ ਕਾਫੀ ਮੁਸ਼ਕਿਲ ਆਉਂਦੀ ਸੀ। ਇਸਦੇ ਨਾਲ ਹੀ ਉਹ ਕੈਂਸਰ ਦੀ ਵੀ ਮਰੀਜ ਸੀ। ਇਸ ਲਈ ਉਸ ਨੇ ਸੇਵਾ ਮੁਕਤ ਹੋਣ ਲਈ ਅਪੀਲ ਕੀਤੀ ਸੀ।ਵੇਰਕਾ ਪਲਾਂਟ ਦੇ ਜਨਰਲ ਮੈਨੇਜਰ ਨੇ ਐਸਡੀਐਮ ਦੇ ਨਿਰਦੇਸ਼ਾਂ ‘ਤੇ ਉਸ ਨੂੰ ਸੇਵਾ ਮੁਕਤ ਕਰ ਦਿੱਤਾ ਸੀ ਜਦਕਿ ਉਸ ਕੋਲ ਇਸਦਾ ਅਧਿਕਾਰ ਨਹੀਂ ਸੀ। ਉਸ ਤੋਂ ਬਾਅਦ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਸੀਐਮਓ ਕੋਲ ਮੈਡੀਕਲ ਜਾਂਚ ਲਈ ਭੇਜਿਆ ਸੀ।
Punjab and Haryana High Court
ਉਹਨਾਂ ਕਿਹਾ ਕਿ ਸੀ ਕਿ ਉਹਨਾਂ ਦੀ ਨਜ਼ਰ ਵਿਚ ਫਰਕ ਹੈ ਅਤੇ ਉਹਨਾਂ ਨੇ ਉਸ ਨੂੰ ਜਾਂਚ ਲਈ ਪੀਜੀਆਈ ਭੇਜ ਦਿੱਤਾ ਸੀ। ਪਰ ਪੀਜੀਆਈ ਦੀ ਰਿਪੋਰਟ ਤੋਂ ਪਹਿਲਾਂ ਹੀ ਵੇਰਕਾ ਮਿਲਕ ਪਲਾਂਟ ਨੇ ਨਾਨ ਕਾਮਨ ਕੈਡਰ ਦੇ ਨਿਯਮਾਂ ਤਹਿਤ ਨੋਟਿਸ ਦੀ ਮਿਆਦ ਬਦਲੇ ਇਕ ਮਹੀਨੇ ਦੀ ਤਨਖਾਹ ਦੇ ਨਾਲ, ਉਸਦੀਆਂ ਸੇਵਾਵਾਂ ਨੂੰ ਸਮਾਪਤ ਕਰਦੇ ਹੋਏ 21 ਮਈ 2019 ਨੂੰ ਅਦੇਸ਼ ਜਾਰੀ ਕੀਤਾ ਸੀ। ਪਟੀਸ਼ਨਰ ਗੁਰਵਿੰਦਰ ਕੌਰ ਜੋ ਕਿ 36 ਸਾਲਾਂ ਤੋਂ ਨੌਕਰੀ ਕਰ ਰਹੀ ਹੈ ਅਤੇ ਉਸ ਨੇ ਨਵੰਬਰ 2020 ਵਿਚ ਸੇਵਾ ਮੁਕਤ ਹੋ ਜਾਣਾ ਹੈ।
Verka
ਗੁਰਵਿੰਦਰ ਕੌਰ ਨੇ ਅਪਣੇ ਵਕੀਲ ਰਾਹੀਂ ਅਪੀਲ ਕੀਤੀ ਹੈ ਕਿ ਜਨਰਲ ਮੈਨੇਜਰ ਨੇ ਉਸਦੀ ਸੇਵਾ ਮੁਕਤੀ ਬਾਰੇ ਕੋਈ ਯੋਜਨਾ ਨਹੀਂ ਬਣਾਈ ਹੈ। ਉਸਦਾ ਕਹਿਣਾ ਹੈ ਕਿ Persons with Disabilities Act, 2016 ਦੇ ਅਨੁਸਾਰ ਅਪਾਹਿਜ ਵਿਅਕਤੀਆਂ ਦੇ ਅਧਿਕਾਰਾਂ ਦੀ ਧਾਰਾ 20 ਦੀ ਉਲੰਘਣਾ ਕੀਤੀ ਜਾ ਰਹੀ ਹੈ। ਜਸਟਿਸ ਟੀਐਸ ਨੇ ਨੋਟਿਸ ਜਾਰੀ ਕਰਦੇ ਹੋਏ ਸੁਣਵਾਈ ਦੀ ਅਗਲੀ ਤਰੀਕ ਤੱਰ ਪਟੀਸ਼ਨਰ ਦੇ ਟਰਮੀਨੇਸ਼ਨ ਆਡਰ ‘ਤੇ ਰੋਕ ਲਗਾ ਦਿੱਤੀ ਹੈ।