ਕੋਰੋਨਾ ਦੀ ਮਾਰ ਝੱਲ ਚੁੱਕੇ ਆਮ ਲੋਕਾਂ ਅਤੇ ਵਪਾਰੀਆਂ ਲਈ ਤੁਰਤ ਰਾਹਤ ਪੈਕਜ ਜਾਰੀ ਕਰੇ ਕੈਪਟਨ ਸਰਕਾਰ
Published : May 29, 2020, 9:28 am IST
Updated : May 29, 2020, 9:30 am IST
SHARE ARTICLE
ਕੋਰੋਨਾ ਦੀ ਮਾਰ ਝੱਲ ਚੁੱਕੇ ਆਮ ਲੋਕਾਂ ਅਤੇ ਵਪਾਰੀਆਂ ਲਈ ਤੁਰਤ ਰਾਹਤ ਪੈਕਜ ਜਾਰੀ ਕਰੇ ਕੈਪਟਨ ਸਰਕਾਰ: ਮਿੱਤਲ, ਠਾਕੁਰ, ਗੁਪਤਾ
ਕੋਰੋਨਾ ਦੀ ਮਾਰ ਝੱਲ ਚੁੱਕੇ ਆਮ ਲੋਕਾਂ ਅਤੇ ਵਪਾਰੀਆਂ ਲਈ ਤੁਰਤ ਰਾਹਤ ਪੈਕਜ ਜਾਰੀ ਕਰੇ ਕੈਪਟਨ ਸਰਕਾਰ: ਮਿੱਤਲ, ਠਾਕੁਰ, ਗੁਪਤਾ

ਕੋਰੋਨਾ ਦੀ ਮਾਰ ਝੱਲ ਚੁੱਕੇ ਆਮ ਲੋਕਾਂ ਅਤੇ ਵਪਾਰੀਆਂ ਲਈ ਤੁਰਤ ਰਾਹਤ ਪੈਕਜ ਜਾਰੀ ਕਰੇ ਕੈਪਟਨ ਸਰਕਾਰ: ਮਿੱਤਲ, ਠਾਕੁਰ, ਗੁਪਤਾ

ਪਟਿਆਲਾ, 28 ਮਈ (ਤੇਜਿੰਦਰ ਫ਼ਤਿਹਪੁਰ): ਵਿਸ਼ਵ ਭਰ ਵਿੱਚ ਫੈਲੀ ਕਰੋਨਾ ਮਹਾਂਮਾਰੀ ਕਾਰਨ ਦੇਸ਼ ਅਤੇ ਖਾਸਕਰ ਪੰਜਾਬ ਵਿੱਚ ਲੱਗੇ ਕਰਫਿਊ ਦੌਰਾਨ ਪਿਛਲੇ ਕਰੀਬ ਢਾਈ ਮਹੀਨਿਆਂ ਤੋਂ ਬੰਦ ਪਏ ਵਪਾਰ ਅਤੇ ਇਡੰਸਟਰੀਜ ਕਾਰਨ ਆਮ ਲੋਕਾਂ ਤੇ ਆਰਥਿਕ ਬੋਝ ਵਧਿਆ ਹੈ ਇਸ ਲਈ ਕੈਪਟਨ ਸਰਕਾਰ ਤੁਰੰਤ ਰਾਹਤ ਪੈਕਜ ਜਾਰੀ ਕਰੇ ਇਹਨਾਂ ਸਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਵਪਾਰ ਐਂਡ ਟ੍ਰੇਡ ਵਿੰਗ ਦੀ ਸੂਬਾ ਪ੍ਰਧਾਨ ਨੀਨਾ ਮਿੱਤਲ, ਸੂਬਾ ਵਾਈਸ ਪ੍ਰਧਾਨ ਅਨਿਲ ਠਾਕੁਰ ਅਤੇ ਪਟਿਆਲਾ ਟ੍ਰੇਡ ਵਿੰਗ ਪ੍ਰਧਾਨ ਸੰਜੀਵ ਗੁਪਤਾ ਨੇ ਕੀਤਾ।

ਉਹਨਾਂ ਕਿਹਾ ਕਿ ਹੁਣ ਕਰਫਿਊ ਦੀ ਦਿੱਤੀ ਢਿੱਲ ਕਾਰਨ ਭਾਵੇਂ ਵਪਾਰ ਤੇ ਇੰਡਸਟਰੀਜ਼ ਤਾਂ ਖੁੱਲ ਗਏ ਹਨ ਪਰ ਬੰਦ ਦੌਰਾਨ ਆਮ ਜਨਤਾ ਖ਼ਾਸਕਰ ਮੱਧਮ ਪਰਿਵਾਰਾਂ ਤੇ ਜ਼ਿਆਦਾ ਬੋਝ ਪਿਆ ਹੈ ਜਿਸ ਕਾਰਨ ਹੁਣ ਦੁਬਾਰਾ ਜ਼ਿੰਦਗੀ ਨੂੰ ਸ਼ੁਰੂ ਕਰਨ ਵਿਚ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਵੱਲੋਂ ਇਸ ਸਬੰਧੀ ਲੋਕਾਂ ਨੂੰ ਕੋਈ ਰਾਹਤ ਨਹੀਂ ਦਿੱਤੀ ਗਈ ਜਿਸ ਕਾਰਨ ਸਰਕਾਰ ਵੱਲੋਂ ਹੁਣ ਲੋਕਾਂ ਨੂੰ ਭੇਜੇ ਗਏ ਬਿਜਲੀ ਬਿੱਲ, ਪ੍ਰਾਪਰਟੀ ਟੈਕਸ, ਬੈਂਕਾਂ ਦੀਆਂ ਕਿਸ਼ਤਾਂ, ਸੀਵਰੇਜ ਬਿੱਲ, ਪਾਣੀ ਬਿੱਲ ਅਤੇ ਹੋਰ ਖਰਚਿਆਂ ਦਾ ਭੁਗਤਾਨ ਕਰਨਾ ਅਸੰਭਵ ਹੈ, ਇਸ ਲਈ ਸਰਕਾਰ ਪਿਛਲੇ 3  ਮਹੀਨਿਆਂ ਦੇ ਉਕਤ ਖਰਚੇ ਮੁਆਫ ਕਰੇ।

ਆਗੂਆਂ ਨੇ ਦੱਸਿਆ ਕਿ ਲਾਕਡਾਉਣ ਕਾਰਨ ਬੰਦ ਹੋਏ ਰੁਜ਼ਗਾਰ ਕਾਰਨ ਜਿਥੇ ਗਰੀਬ ਪਰਿਵਾਰ, ਮਜ਼ਦੂਰ ਤੇ ਕਿਰਾਏ ਤੇ ਰਹਿ ਰਹੇ ਦੁਕਾਨਦਾਰਾਂ ਤੇ ਲੋਕਾਂ ਨੂੰ ਮਕਾਨ ਮਾਲਕਾਂ ਵੱਲੋਂ ਕਿਰਾਇਆ ਦੇਣ ਲਈ ਜ਼ੋਰ ਪਾਇਆ ਜਾ ਰਿਹਾ ਹੈ ਅਤੇ ਬੰਦ ਤੋਂ ਬਾਅਦ ਖੁੱਲੇ ਬਾਜ਼ਾਰਾਂ ਵਿੱਚ ਕੰਮ ਨਾ ਹੋਣ ਕਾਰਨ ਵਪਾਰੀਆਂ ਨੂੰ ਆਰਥਿਕ ਅਤੇ ਮਾਨਸਿਕ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਮੌਕੇ ਤੇ ਜਿਲਾ ਸ਼ਹਿਰੀ ਪ੍ਰਧਾਨ ਤੇਜਿੰਦਰ ਮਹਿਤਾ ਅਤੇ ਜਿਲਾ ਦੇਹਾਤੀ ਪ੍ਰਧਾਨ ਚੇਤਨ ਸਿੰਘ ਜੌੜੇਮਾਜਰਾ ਨੇ ਕਿਹਾ ਕਿ ਇੰਡਸਟਰੀ ਖੁੱਲਣ ਨਾਲ ਰੁਜ਼ਗਾਰ ਦੇ ਸਾਧਨ ਪੈਦਾ ਹੋਣੇ ਸਨ ਪਰ ਪ੍ਰਵਾਸੀ ਲੇਬਰ ਦਾ ਆਪਣੇ ਰਾਜਾਂ ਨੂੰ ਵਾਪਸ ਜਾਣ ਕਰਕੇ ਸੂਬੇ ਅੰਦਰ ਲੇਬਰ ਦੀ ਵੀ ਘਾਟ ਮਹਿਸੂਸ ਕੀਤੀ ਜਾ ਰਹੀ ਹੈ, ਪੰਜਾਬ ਵਿੱਚ 5 ਹਜ਼ਾਰ ਹੋਟਲ, 3500 ਰਿਜੋਰਟ, ਟੂਰੀਜਮ ਇੰਡਸਟਰੀ ਨਾਲ ਜੁੜੇ ਕਰੀਬ 10 ਲੱਖ ਪੰਜਾਬ ਦੇ ਲੋਕ ਜਿਵੇ ਟੈਂਟ, ਹਲਵਾਈ, ਕੈਟਰਿੰਗ, ਲਾਇਟ ਡੈਕੋਰੇਸ਼ਨ, ਫਲਾਵਰ ਡੈਕੋਰੇਸ਼ਨ, ਵੇਟਰ, ਡੀਜੇ ਸਾਂਊਂਡ, ਸੱਭਿਆਰਚਾਰ ਗਰੁੱਪ ਆਦਿ ਅੱਜ ਬੇਰੁਜਗਾਰ ਹੋਏ ਹਨ।

ਆਮ ਆਦਮੀ ਪਾਰਟੀ ਵਲੌਂ ਪਟਿਆਲਾ ਡਿਪਟੀ ਕਮੀਸ਼ਨਰ ਅਮਿਤ ਕੁਮਾਰ ਨੂੰ ਮੰਗ ਪਤਰ ਦਿੰਦਿਆ ਮੰਗ ਕੀਤੀ ਕਿ ਕਿ ਪੰਜਾਬ ਸਰਕਾਰ ਹੋਟਲ ਇੰਡਸਟਰੀ ਦੇ  ਰੁਜ਼ਗਾਰ ਨੂੰ ਦੁਬਾਰਾ ਸ਼ੁਰੂ ਕਰੇ। ਉਹਨਾਂ ਮੰਗ ਕੀਤੀ ਕਿ ਮੁੱਖ ਮੰਤਰੀ ਪੰਜਾਬ ਅੱਜ ਦੇ ਹਾਲਾਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕੋਈ ਠੋਸ ਕਦਮ ਚੁੱਕਣ ਅਤੇ ਸੂਬੇ ਦੀ ਜਨਤਾ ਲਈ ਆਰਥਿਕ ਪੈਕੇਜ ਜਾਰੀ ਕਰਕੇ ਉਸਦਾ ਲੋਕਾਂ ਤੱਕ ਤੁਰੰਤ ਭੁਗਤਾਨ ਕੀਤਾ ਜਾਵੇ।

ਇਸ ਮੌਕੇ ਹਲਕਾ ਇੰਚਾਰਜ ਬਿਜਲੀ ਅੰਦੌਲਨ ਪਟਿਆਲਾ ਸ਼ਹਰੀ ਅਤੇ ਦਿਹਾਤੀ ਕੁੰਦਨ ਗੌਗਿਆ, ਅਮਿਤ ਵਿਕੀ ਸ਼ੌਸ਼ਲ ਮੀਡਿਆ ਇੰਚਾਰਜ, ਅਮਿਤ ਗੁਪਤਾ ਵਾਪਾਰੀ, ਅਭਿਸ਼ੇਕ ਗਰਗ ਵਪਾਰੀ, ਭੁਪਿੰਦਰ ਸਿੰਘ ਮੌਜੂਦ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Raen Basera Reality Check: ਰੈਣ ਬਸੇਰਾ ਵਾਲੇ ਕਰਦੇ ਸੀ ਮਨਮਰਜ਼ੀ,ਗਰੀਬਾਂ ਨੂੰ ਨਹੀ ਦਿੰਦੇ ਸੀ ਵੜ੍ਹਨ, ਦੇਖੋ..

01 Jan 2026 2:35 PM

ਨਵੇਂ ਸਾਲ ਤੇ ਜਨਮਦਿਨ ਦੀਆਂ ਖੁਸ਼ੀਆਂ ਮਾਤਮ 'ਚ ਬਦਲੀਆਂ

01 Jan 2026 2:34 PM

Robbers Posing As Cops Loot Family Jandiala Guru: ਬੰਧਕ ਬਣਾ ਲਿਆ ਪਰਿਵਾਰ, ਕਰਤਾ ਵੱਡਾ ਕਾਂਡ !

31 Dec 2025 3:27 PM

Traditional Archery : 'ਦੋ ਕਿਲੋਮੀਟਰ ਤੱਕ ਇਸ ਤੀਰ ਦੀ ਮਾਰ, ਤੀਰ ਚਲਾਉਣ ਲਈ ਕਰਦੇ ਹਾਂ ਅਭਿਆਸ'

29 Dec 2025 3:02 PM

ਬੈਠੋ ਇੱਥੇ, ਬਿਠਾਓ ਇਨ੍ਹਾਂ ਨੂੰ ਗੱਡੀ 'ਚ ਬਿਠਾਓ, ਸ਼ਰੇਆਮ ਪੈੱਗ ਲਾਉਂਦਿਆਂ ਦੀ ਪੁਲਿਸ ਨੇ ਬਣਾਈ ਰੇਲ | Kharar Police

28 Dec 2025 2:12 PM
Advertisement