Advertisement
  ਖ਼ਬਰਾਂ   ਪੰਜਾਬ  29 May 2020  ਸੰਗਰੂਰ ਜੇਲ੍ਹ ਵਿਚੋਂ ਫ਼ਰਾਰ ਹੋਏ ਕੈਦੀਆਂ ਨੇ ਜੇਲ ਪ੍ਰਸ਼ਾਸਨ ਨੂੰ ਵਖਤ ਪਾਇਆ

ਸੰਗਰੂਰ ਜੇਲ੍ਹ ਵਿਚੋਂ ਫ਼ਰਾਰ ਹੋਏ ਕੈਦੀਆਂ ਨੇ ਜੇਲ ਪ੍ਰਸ਼ਾਸਨ ਨੂੰ ਵਖਤ ਪਾਇਆ

ਸਪੋਕਸਮੈਨ ਸਮਾਚਾਰ ਸੇਵਾ
Published May 29, 2020, 5:50 am IST
Updated May 29, 2020, 5:50 am IST
ਸੰਗਰੂਰ ਦੀ ਜ਼ਿਲ੍ਹਾ ਜੇਲ ਅੱਜ ਉਸ ਵੇਲੇ ਚਰਚਾ ਵਿਚ ਆ ਗਈ ਜਦੋਂ ਇਥੋਂ ਦੋ ਕੈਦੀ ਜੇਲ੍ਹ ਪ੍ਰਸ਼ਾਸਨ ਨੂੰ ਚਕਮਾ ਦੇ ਕੇ ਰਫੂਚੱਕਰ ਹੋ
File Photo
 File Photo

ਸੰਗਰੂਰ, 28 ਮਈ (ਸ.ਸ.ਸ.): ਸੰਗਰੂਰ ਦੀ ਜ਼ਿਲ੍ਹਾ ਜੇਲ ਅੱਜ ਉਸ ਵੇਲੇ ਚਰਚਾ ਵਿਚ ਆ ਗਈ ਜਦੋਂ ਇਥੋਂ ਦੋ ਕੈਦੀ ਜੇਲ੍ਹ ਪ੍ਰਸ਼ਾਸਨ ਨੂੰ ਚਕਮਾ ਦੇ ਕੇ ਰਫੂਚੱਕਰ ਹੋ ਗਏ ਤੇ ਜੇਲ੍ਹ ਪ੍ਰਸ਼ਾਸਨ ਫ਼ਰਾਰ ਹੋਏ ਕੈਦੀਆਂ ਦੀਆਂ ਪੈੜਾਂ ਦੇ ਨਿਸ਼ਾਨ ਲੱਭਣ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਕ ਅੱਜ ਜੇਲ੍ਹ ਅਧਿਕਾਰੀਆਂ ਵਲੋਂ ਕੰਮ ਕਾਰ ਕਰਵਾਉਣ ਲਈ ਜੇਲ੍ਹ ਦੇ ਕੈਦੀਆਂ ਨੂੰ ਬੈਰਕਾਂ ਵਿਚੋਂ ਬਾਹਰ ਕੱਢਿਆ ਗਿਆ। ਇਨ੍ਹਾਂ ਵਿਚ ਮੁਬਾਰਕਪੁਰ ਚੂੰਘਾ ਪਿੰਡ ਦਾ ਗੁਰਦਰਸ਼ਨ ਸਿੰਘ ਜਿਹੜਾ ਕਤਲ ਕੇਸ ਵਿਚ ਸਜ਼ਾ ਕੱਟ ਰਿਹਾ, ਦੂਜਾ ਮੂਨਕ ਨੇੜਲੇ ਪਿੰਡ ਬੰਗਾ ਦਾ ਸੰਦੀਪ ਸਿੰਘ ਜੋ ਇਰਾਦਾ ਕਤਲ ਕੇਸ ਵਿਚ ਨਜ਼ਰਬੰਦ ਹੈ, ਨੂੰ ਵੀ ਬਾਹਰ ਕਢਿਆ ਗਿਆ। ਜਦੋਂ ਕੰਮ ਕਰਵਾਉਣ ਤੋਂ ਬਾਅਦ ਕੈਦੀਆਂ ਨੂੰ ਵਾਪਸ ਬੈਰਕਾਂ ਵਿਚ ਲਿਜਾਣ ਲਈ ਇਕੱਠਾ ਕੀਤਾ ਗਿਆ ਤਾਂ ਉਨ੍ਹਾਂ ਵਿਚ ਗੁਰਦਰਸ਼ਨ ਤੇ ਸੰਦੀਪ ਮੌਜੂਦ ਨਹੀਂ ਸਨ। ਇਹ ਵੇਖ ਜੇਲ੍ਹ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ। ਜੇਲ੍ਹ ਵਿਚ ਰੌਲਾ ਪੈ ਗਿਆ। ਮੌਕੇ ਦੀ ਗੰਭੀਰਤਾ ਨੂੰ ਵੇਖਦਿਆਂ ਜ਼ਿਲ੍ਹਾ ਪੁਲਿਸ ਮੁਖੀ ਡਾ. ਸੰਦੀਪ ਗਰਗ ਨੇ ਜੇਲ ਦਾ ਦੌਰਾ ਕੀਤਾ ਤੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ।
 

Location: India, Punjab
Advertisement
Advertisement

 

Advertisement