ਛੋਟੇ ਭਰਾ ਨੇ ਵੱਡੇ ਭਰਾ ਨੂੰ ਉਤਾਰਿਆ ਮੌਤ ਦੇ ਘਾਟ
Published : May 29, 2020, 5:52 am IST
Updated : May 29, 2020, 5:52 am IST
SHARE ARTICLE
File Photo
File Photo

ਅਪਣੇ ਛੋਟੇ ਭਰਾ ਨੂੰ ਸਮੇਂ ਸਿਰ ਘਰ ਆਉਣ ਦਾ ਕਹਿਣਾ ਹੀ ਵੱਡੇ ਭਰਾ ਨੂੰ ਮਹਿੰਗਾ ਪਿਆ, ਛੋਟੇ ਭਰਾ ਨੇ ਮਾਮੂਲੀ ਗੱਲ ਨੂੰ

ਕੋਟਕਪੂਰਾ, 28 ਮਈ (ਗੁਰਿੰਦਰ ਸਿੰਘ): ਅਪਣੇ ਛੋਟੇ ਭਰਾ ਨੂੰ ਸਮੇਂ ਸਿਰ ਘਰ ਆਉਣ ਦਾ ਕਹਿਣਾ ਹੀ ਵੱਡੇ ਭਰਾ ਨੂੰ ਮਹਿੰਗਾ ਪਿਆ, ਛੋਟੇ ਭਰਾ ਨੇ ਮਾਮੂਲੀ ਗੱਲ ਨੂੰ ਲੈ ਕੇ ਤੇਜ਼ਧਾਰ ਹਥਿਆਰ ਨਾਲ ਵੱਡੇ ਭਰਾ ਨੂੰ ਮੌਤ ਦੇ ਘਾਟ ਉਤਾਰ ਦਿਤਾ। ਨੇੜਲੇ ਪਿੰਡ ਮੱਤਾ ਵਿਖੇ ਵਾਪਰੀ ਉਕਤ ਘਟਨਾ 'ਚ ਛੋਟੇ ਭਰਾ ਨੇ ਅਪਣੀ ਬਜ਼ੁਰਗ ਮਾਂ ਨੂੰ ਵੀ ਨਾ ਬਖਸ਼ਿਆ ਜੋ ਗੰਭੀਰ ਜ਼ਖ਼ਮੀ ਹਾਲਤ ਵਿਚ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਫ਼ਰੀਦਕੋਟ ਵਿਖੇ ਜੇਰੇ ਇਲਾਜ ਹੈ। ਪੁਲਿਸ ਸੂਤਰਾਂ ਮੁਤਾਬਕ ਨੇੜਲੇ ਪਿੰਡ ਮੱਤਾ ਦੀ ਵਸਨੀਕ 70 ਸਾਲਾ ਬਜ਼ੁਰਗ ਔਰਤ ਸਚਿਆਰ ਕੌਰ ਅਕਸਰ ਅਪਣੇ ਛੋਟੇ ਪੁੱਤਰ ਅਵਤਾਰ ਸਿੰਘ ਤਾਰੀ ਨੂੰ ਸਮੇਂ ਸਿਰ ਘਰ ਆਉਣ ਬਾਰੇ ਵਰਜਦੀ ਰਹਿੰਦੀ ਸੀ ਤੇ ਉਸ ਦਾ ਪੁੱਤਰ ਜਸਪਾਲ ਸਿੰਘ ਵੀ ਗ਼ਲਤ ਲੜਕਿਆਂ ਦਾ ਸਾਥ ਛੱਡਣ ਬਾਰੇ ਉਸ ਨੂੰ ਸਮਝਾਉਂਦਾ ਰਹਿੰਦਾ ਸੀ। ਬੀਤੀ ਅੱਧੀ ਰਾਤ ਅਵਤਾਰ ਸਿੰਘ ਨੇ ਤੇਜ਼ਧਾਰ ਹਥਿਆਰ ਨਾਲ ਅਪਣੇ ਵੱਡੇ ਭਰਾ ਦਾ ਸੁੱਤੇ ਪਏ ਦਾ ਹੀ ਬੇਰਹਿਮੀ ਨਾਲ ਕਤਲ ਕਰ ਦਿਤਾ ਜਦਕਿ ਅਪਣੀ ਬਜ਼ੁਰਗ ਮਾਂ ਦੀ ਬਾਂਹ ਅਤੇ ਸਰੀਰ ਉਪਰ ਤਲਵਾਰ ਦੇ ਕਈ ਵਾਰ ਕੀਤੇ ਜਿਸ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਈ। ਥਾਣਾ ਜੈਤੋ ਦੇ ਐਸਐਚਓ ਦਲਜੀਤ ਸਿੰਘ ਮੁਤਾਬਕ ਅਵਤਾਰ ਸਿੰਘ ਤਾਰੀ ਵਿਰੁਧ ਆਈਪੀਸੀ ਦੀ ਧਾਰਾ 302/307/324 ਤਹਿਤ ਮਾਮਲਾ ਦਰਜ ਕਰ ਕੇ ਜਸਪਾਲ ਸਿੰਘ ਦੀ ਲਾਸ਼ ਪੋਸਟਮਾਰਟਮ ਉਪਰੰਤ ਵਾਰਸਾਂ ਹਵਾਲੇ ਕਰ ਦਿਤੀ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM
Advertisement