ਦੇਸ਼ 'ਚ 44 ਦਿਨਾਂ ਬਾਅਦ ਆਏ ਕੋਰੋਨਾ ਦੇ ਸੱਭ ਤੋਂ ਘੱਟ 1.86 ਲੱਖ ਨਵੇਂ ਮਾਮਲੇ
Published : May 29, 2021, 12:19 am IST
Updated : May 29, 2021, 12:19 am IST
SHARE ARTICLE
image
image

ਦੇਸ਼ 'ਚ 44 ਦਿਨਾਂ ਬਾਅਦ ਆਏ ਕੋਰੋਨਾ ਦੇ ਸੱਭ ਤੋਂ ਘੱਟ 1.86 ਲੱਖ ਨਵੇਂ ਮਾਮਲੇ

ਨਵੀਂ ਦਿੱਲੀ, 28 ਮਈ : ਲਗਾਤਾਰ 44 ਦਿਨਾਂ ਬਾਅਦ ਸ਼ੁਕਰਵਾਰ ਨੂੰ  ਦੇਸ਼ 'ਚ ਕੋਰੋਨਾ ਲਾਗ ਦੇ ਸੱਭ ਤੋਂ ਘੱਟ ਮਾਮਲੇ ਆਏ ਹਨ | ਕੇਂਦਰੀ ਸਿਹਤ ਮੰਤਰਾਲਾ ਮੁਤਾਬਕ, ਬੀਤੇ 24 ਘੰਟਿਆਂ 'ਚ 1.86 ਲੱਖ ਨਵੇਂ ਮਾਮਲੇ ਦਰਜ ਕੀਤੇ ਗਏ ਹਨ | ਉਥੇ ਹੀ ਪਿਛਲੇ 24 ਘੰਟਿਆਂ 'ਚ 2,59,459 ਮਰੀਜ਼ਾਂ ਨੇ ਕੋਵਿਡ-19 ਨੂੰ  ਮਾਤ ਦਿਤੀ ਹੈ | ਕੋਰੋਨਾ ਤੋਂ ਠੀਕ ਹੋਣ ਤੋਂ ਬਾਅਦ ਇਨ੍ਹਾਂ ਨੂੰ  ਹਸਪਤਾਲਾਂ ਤੋਂ ਛੁੱਟੀ ਦੇ ਦਿਤੀ ਗਈ ਹੈ | 
ਮੰਤਰਾਲਾ ਦੀ ਰੀਪੋਰਟ ਮੁਤਾਬਕ, ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ ਨਵੇਂ ਮਾਮਲਿਆਂ ਦਾ ਅੰਕੜਾ 1,86,364 ਦਰਜ ਕੀਤਾ ਗਿਆ, ਉਥੇ ਹੀ 3,660 ਮਰੀਜ਼ਾਂ ਦੀ ਮੌਤ ਹੋ ਗਈ | 
ਇਸ ਤੋਂ ਬਾਅਦ ਦੇਸ਼ 'ਚ ਹੁਣ ਤਕ ਕੋਰੋਨਾ ਦੇ ਕੁਲ ਮਾਮਲਿਆਂ ਦੀ ਗਿਣਤੀ 2,75,55,457 ਹੋ ਗਈ ਅਤੇ ਮਰਨ ਵਾਲਿਆਂ ਦਾ ਅੰਕੜਾ 3,18,895 ਹੈ | ਹਾਲਾਂਕਿ, ਹੁਣ ਕੋਰੋਨਾ ਤੋਂ ਠੀਕ ਹੋਣ ਵਾਲਿਆਂ ਦੀ ਕੁਲ ਗਿਣਤੀ 2,48,93,410 ਹੈ | ਮੌਜੂਦਾ ਸਮੇਂ 'ਚ ਦੇਸ਼ 'ਚ ਕੋਰੋਨਾ ਦੇ ਸਰਗਰਮ ਮਾਮਲਿਆਂ ਦਾ ਅੰਕੜਾ 23,43,152 ਹੈ | ਉਥੇ ਹੀ 16 ਜਨਵਰੀ ਤੋਂ ਸ਼ੁਰੂ ਕੀਤੀ ਗਈ ਟੀਕਾਕਰਨ ਮੁਹਿੰਮ ਤਹਿਤ ਦੇਸ਼ 'ਚ ਹੁਣ ਤਕ ਕੁਲ 20,57,20,660 ਡੋਜ ਦਿਤੀਆਂ ਜਾ ਚੁੱਕੀਆਂ ਹਨ |     (ਏਜੰਸੀ)
 

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement