ਅਮਰੀਕਾ : ਗੋਲੀਬਾਰੀ ਵਿਚ ਮਾਰੇ ਗਏ ਤਪਤੇਜਦੀਪ ਸਿੰਘ ਨੂੰ  'ਨਾਇਕ' ਵਜੋਂ ਕੀਤਾ ਗਿਆ ਯਾਦ
Published : May 29, 2021, 12:24 am IST
Updated : May 29, 2021, 12:24 am IST
SHARE ARTICLE
image
image

ਅਮਰੀਕਾ : ਗੋਲੀਬਾਰੀ ਵਿਚ ਮਾਰੇ ਗਏ ਤਪਤੇਜਦੀਪ ਸਿੰਘ ਨੂੰ  'ਨਾਇਕ' ਵਜੋਂ ਕੀਤਾ ਗਿਆ ਯਾਦ

=ਲਾਸ ਏਾਜਲਸ, 28 ਮਈ : ਅਮਰੀਕਾ ਵਿਚ ਗੋਲੀਬਾਰੀ ਦੀ ਘਟਨਾ ਵਿਚ ਮਾਰੇ ਗਏ ਭਾਰਤੀ ਮੂਲ ਦੇ ਸਿੱਖ ਨੌਜਵਾਨ ਤਪਤੇਜਦੀਪ ਸਿੰਘ ਨੂੰ  ਇਕ 'ਨਾਇਕ' ਦਸਿਆ ਗਿਆ ਹੈ, ਜੋ ਦੂਜਿਆਂ ਦੀ ਸੁਰੱਖਿਆ ਲਈ ਜਿਉਂਦੇ ਸਨ | 
ਯੂ.ਐੱਸ.ਏ. ਟੁਡੇ ਨੇ ਬਿਆਨ ਦੇ ਹਵਾਲੇ ਨਾਲ ਇਕ ਖ਼ਬਰ ਵਿਚ ਕਿਹਾ ਹੈ,''ਅਸੀਂ ਤਪਤੇਜਦੀਪ ਸਿੰਘ ਨੂੰ  ਉਸ ਨਾਇਕ ਦੇ ਤੌਰ 'ਤੇ ਯਾਦ ਕਰਨਾ ਚਾਹੁੰਦੇ ਹਾਂ ਜੋ ਦੂਜਿਆਂ ਦੇ ਸੇਵਾ ਲਈ ਜਿਉਂਦੇ ਸਨ |'' ਸਿੰਘ ਦੇ ਪ੍ਰਵਾਰ ਵਿਚ ਪਤਨੀ, 3 ਸਾਲਾ ਇਕ ਬੇਟਾ ਅਤੇ ਇਕ ਸਾਲਾ ਬੇਟੀ ਹੈ | 
ਕੈਲੀਫ਼ੋਰਨੀਆ ਦੇ ਰੇਲ ਯਾਰਡ ਵਿਚ ਹੋਈ ਗੋਲੀਬਾਰੀ ਵਿਚ 9 ਲੋਕ ਮਾਰੇ ਗਏ ਸਨ, ਜਿਨ੍ਹਾਂ ਵਿਚ ਤਪਤੇਜਦੀਪ ਸਿੰਘ ਵੀ ਸ਼ਾਮਲ ਸਨ | ਗੋਲੀਬਾਰੀ ਬੁਧਵਾਰ ਸਵੇਰੇ ਕਰੀਬ ਸਾਢੇ 6 ਵਜੇ 'ਵੈਲੀ ਟਰਾਂਸਪੋਰਟ ਅਥਾਰਿਟੀ' (ਵੀ.ਟੀ.ਏ.) ਦੀਆਂ ਦੋ ਇਮਾਰਤਾਂ ਵਿਚ ਹੋਈ ਸੀ ਅਤੇ ਗੋਲੀਬਾਰੀ ਰੱਖ-ਰਖਾਅ ਕਰਮਚਾਰੀ ਸੈਮੁਅਲ ਕੈਸਿਡੀ (57) ਨੇ ਕੀਤੀ ਸੀ | ਸਿੰਘ (36) ਵੀ.ਟੀ.ਏ. ਵਿਚ 9 ਸਾਲਾਂ ਤੋਂ ਇਕ ਲਾਈਟ ਰੇਲ ਆਪਰੇਟਰ ਦੇ ਤੌਰ 'ਤੇ ਕੰਮ ਕਰਦੇ ਸਨ | ਸਿੰਘ ਦੇ ਭਰਾ ਨੇ ਪ੍ਰਵਾਰ ਵਲੋਂ ਜਾਰੀ ਇਕ ਬਿਆਨ ਵਿਚ ਕਿਹਾ,''ਤਪਤੇਜਦੀਪ ਸਿੱਖ ਧਰਮ ਦੀਆਂ ਕਦਰਾਂ-ਕੀਮਤਾਂ ਦਾ ਪਾਲਣ ਕਰਦੇ ਹੋਏ ਦੂਜਿਆਂ ਦੀ ਸੇਵਾ ਅਤੇ ਉਨ੍ਹਾਂ ਦੀ ਸੁਰੱਖਿਆ ਲਈ ਕੰਮ ਕਰ ਰਹੇ ਸਨ |''            (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੋਹਾਲੀ ਨੌਜਵਾਨ ਕ.ਤਲ ਮਾਮਲੇ 'ਚ SP ਦਿਲਪ੍ਰੀਤ ਸਿੰਘ ਦੀ ਪ੍ਰੈੱਸ ਕਾਨਫਰੰਸ

19 Feb 2026 3:11 PM

ਤਰਨ ਤਾਰਨ ਸਰਪੰਚ ਕ.ਤ.ਲ ਮਾਮਲੇ 'ਚ ਵੱਡੀ ਅੱਪਡੇਟ

19 Feb 2026 3:10 PM

ਸਕੂਲਾਂ ਨੂੰ ਧਮਕੀ ਸਾਜ਼ਿਸ਼ ਜਾਂ ਸ਼ਰਾਰਤ,ਕੌਣ ਪੈਦਾ ਕਰ ਰਿਹਾ ਮਾਪਿਆਂ ਤੇ ਵਿਦਿਆਰਥੀਆਂ 'ਚ ਸਹਿਮ ਦਾ ਮਾਹੌਲ

18 Feb 2026 4:23 PM

ਬੰਗਲਾਦੇਸ਼ 'ਚ ਨਵੀਂ ਸਰਕਾਰ ਦਾ ਸਹੁੰ ਚੁੱਕ ਸਮਾਗਮ, ਬੰਗਲਾਦੇਸ਼ੀ ਹਿੰਦੂਆਂ ਲਈ ਕੀ ਕਦਮ ਚੁੱਕੇਗੀ ਭਾਰਤ ਸਰਕਾਰ?

16 Feb 2026 1:54 PM

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM
Advertisement