ਲੁਧਿਆਣਾ ਦੇ ਸਰਕਾਰੀ ਸਕੂਲਾਂ ਵਿਚ 138833 ਵਿਦਿਆਰਥੀ ਦਾਖਲ
ਲੁਧਿਆਣਾ: ਪਹਿਲੀ ਤੋਂ ਪੰਜਵੀਂ ਜਮਾਤ ਤੱਕ ਦੇ ਦਾਖ਼ਲਿਆਂ ਵਿਚ ਲੁਧਿਆਣਾ ਜ਼ਿਲ੍ਹੇ ਨੇ ਸੂਬੇ ਭਰ ਵਿਚ ਸਭ ਤੋਂ ਉਪਰ ਹੈ, ਜਦਕਿ ਹੁਸ਼ਿਆਰਪੁਰ ਦੂਜੇ ਅਤੇ ਐਸਏਐਸ ਨਗਰ ਤੀਜੇ ਨੰਬਰ ’ਤੇ ਹੈ। ਇਸ ਸੈਸ਼ਨ ਵਿੱਚ ਲੁਧਿਆਣਾ ਦੇ ਸਰਕਾਰੀ ਸਕੂਲਾਂ ਵਿੱਚ 138833 ਵਿਦਿਆਰਥੀ ਦਾਖਲ ਹਨ। ਜੋ ਸੂਬੇ ਵਿੱਚ ਸਭ ਤੋਂ ਵੱਧ ਹੈ। ਡਿਪਟੀ ਕਮਿਸ਼ਨਰ ਸੁਰਭੀ ਮਲਿਕ ਨੇ ਆਪਣੇ ਮਾਸਿਕ ਮੈਗਜ਼ੀਨ ਵਿਚ ਸਿੱਖਿਆ ਵਿਭਾਗ ਦੀ ਇਸ ਪ੍ਰਾਪਤੀ ਨੂੰ ਥਾਂ ਦਿਤੀ ਹੈ। ਦਾਖ਼ਲਾ ਮੁਹਿੰਮ ਤਹਿਤ ਪੰਜਾਬ ਸਰਕਾਰ ਨੇ ਮਾਰਚ 2023 ਵਿਚ ਸਰਕਾਰੀ ਸਕੂਲਾਂ ਵਿਚ ਵੱਧ ਤੋਂ ਵੱਧ ਵਿਦਿਆਰਥੀਆਂ ਦੇ ਦਾਖ਼ਲੇ ਲਈ ਮੁਹਿੰਮ ਸ਼ੁਰੂ ਕਰਨ ਦੇ ਹੁਕਮ ਦਿਤੇ ਸਨ।
ਇਹ ਵੀ ਪੜ੍ਹੋ: ਕੌਮੀ ਰਿਕਾਰਡਧਾਰੀ ਜਯੋਤੀ ਯਾਰਾਜੀ ਨੇ ਅੜਿੱਕਾ ਦੌੜ 'ਚ ਜਿੱਤਿਆ ਸੋਨ ਤਮ਼ਗਾ
ਸਿੱਖਿਆ ਵਿਭਾਗ ਲੁਧਿਆਣਾ ਦੇ ਜ਼ਿਲ੍ਹਾ ਸਿੱਖਿਆ ਅਫ਼ਸਰ ਸਰਦਾਰ ਬਲਦੇਵ ਸਿੰਘ ਅਤੇ ਡਿਪਟੀ ਡੀਈਓ ਜਸਵਿੰਦਰ ਸਿੰਘ ਦੀ ਅਗਵਾਈ ਵਿਚ ਅਧਿਆਪਕਾਂ ਅਤੇ ਸਟਾਫ਼ ਨੇ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਸਰਕਾਰੀ ਸਕੂਲਾਂ ਵਿਚ ਬੱਚਿਆਂ ਦਾ ਦਾਖ਼ਲਾ ਕਰਵਾਉਣ ਲਈ ਜਾਗਰੂਕ ਕੀਤਾ। ਦੂਜੇ ਪਾਸੇ, ਲੁਧਿਆਣਾ ਪਿਛਲੇ ਸਾਲ ਦੇ ਮੁਕਾਬਲੇ 13.10% ਦਾਖਲਿਆਂ ਨਾਲ ਅੱਗੇ ਹੈ। ਜਦਕਿ ਹੁਸ਼ਿਆਰਪੁਰ 8.88% ਨਾਲ ਦੂਜੇ, ਐਸ.ਏ.ਐਸ.ਨਗਰ 8.24% ਨਾਲ ਤੀਜੇ, ਫਤਿਹਗੜ੍ਹ ਸਾਹਿਬ 7.40% ਨਾਲ ਚੌਥੇ, 7.14% ਨਾਲ ਜਲੰਧਰ ਪੰਜਵੇਂ, 6.03% ਨਾਲ ਮਲੇਰਕੋਟਲਾ ਛੇਵੇਂ, 4.60% ਵੱਧ ਦਾਖਲੇ ਨਾਲ ਕਪੂਰਥਲਾ ਸੱਤਵੇਂ ਸਥਾਨ 'ਤੇ ਹੈ।
ਇਹ ਵੀ ਪੜ੍ਹੋ: ਬਜਰੰਗ ਪੂਨੀਆ ਨੇ 'IT ਸੈੱਲ' 'ਤੇ ਪਹਿਲਵਾਨਾਂ ਦੀਆਂ ਜਾਅਲੀ ਤਸਵੀਰਾਂ ਫੈਲਾਉਣ ਦਾ ਲਗਾਇਆ ਦੋਸ਼
ਕਈ ਸਕੂਲਾਂ ਦੀ ਜਾਗਰੂਕਤਾ ਮੁਹਿੰਮ ਕਾਰਨ ਸਰਕਾਰੀ ਸਕੂਲਾਂ ਵਿਚ ਵਿਦਿਆਰਥੀਆਂ ਦੀ ਗਿਣਤੀ ਨਾਲੋਂ ਵੱਧ ਗਿਣਤੀ ਵਿਚ ਵਿਦਿਆਰਥੀ ਦਾਖਲ ਹੋਏ ਹਨ। ਇਸ ਆਧਾਰ ’ਤੇ ਹੁਸ਼ਿਆਰਪੁਰ ਨੇ ਦੂਜਾ ਅਤੇ ਐਸ.ਏ.ਐਸ.ਨਗਰ ਨੇ ਤੀਜਾ ਸਥਾਨ ਹਾਸਲ ਕੀਤਾ ਹੈ।
ਜ਼ਿਲ੍ਹਾ ਸਿੱਖਿਆ ਅਫ਼ਸਰ ਸਰਦਾਰ ਬਲਦੇਵ ਸਿੰਘ ਅਤੇ ਡਿਪਟੀ ਡੀਈਓ ਜਸਵਿੰਦਰ ਸਿੰਘ ਨੇ ਦਸਿਆ ਕਿ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਵਿਚ ਵਿਦਿਆਰਥੀਆਂ ਨੂੰ ਹਰ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ। ਇਸ ਮੁਹਿੰਮ ਤਹਿਤ ਸਰਕਾਰੀ ਸਕੂਲਾਂ ਵਿਚ ਵੱਧ ਤੋਂ ਵੱਧ ਦਾਖ਼ਲੇ ਕਰਵਾਉਣ ਲਈ ਲੋਕਾਂ ਨੂੰ ਜਾਗਰੂਕ ਵੀ ਕੀਤਾ ਗਿਆ ਹੈ।